ਮਾਹਿਲਪੁਰ, 9 ਜੂਨ (ਰਜਿੰਦਰ ਸਿੰਘ)-ਪ੍ਰਧਾਨ ਅਤਰ ਸਿੰਘ ਦੀ ਸਰਪ੍ਰਸਤੀ ਹੇਠ ਚਲ ਰਹੇ ਸੰਤ ਨਾਰਾਇਣ ਦਾਸ ਬਲਾਈਾਡ ਸਕੂਲ ਬਾਹੋਵਾਲ ਵਲੋਂ ਸਰਬੱਤ ਦੇ ਭਲੇ ਤੇ ਬਲਾਈਾਡ ਸੰਸਥਾ ਤੇ ਸਕੂਲ ਦੀ ਚੜ੍ਹਦੀਕਲਾ ਵਾਸਤੇ ਮਾਹਿਲਪੁਰ ਵਿਖੇ ਸ਼ਿਵ ਮੰਦਰ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ 'ਚ ਅਵਿਨਾਸ਼ ਰਾਏ ਖੰਨਾ ਸਾਬਕਾ ਐਮ.ਪੀ.ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਰਾਮ ਚਰਿਤ ਮਾਨਸ (ਅਖੰਡ ਰਮਾਇਣ) ਦਾ ਪਾਠ ਕਰਵਾਇਆ ਗਿਆ ਉਪਰੰਤ ਅਤਰ ਸਿੰਘ ਸਮੇਤ ਬਲਾਈਾਡ ਬੱਚਿਆਂ ਵਲੋਂ ਸ਼ਬਦ ਗਾਇਨ ਕੀਤਾ ਗਿਆ | ਇਸ ਮੌਕੇ ਬਲਾਈਾਡ ਸੰਸਥਾ ਵਲੋਂ ਲੋੜਵੰਦਾਂ ਦੀ ਨਗਦ ਸਹਾਇਤਾ ਤੇ ਕੰਬਲ ਦਿੱਤੇ ਗਏ | ਇਸ ਮੌਕੇ ਪਿ੍ੰ.ਮਾਲਤੀ ਦੇਵੀ, ਸੁਭਾਸ਼ ਗੋਤਮ, ਬਲਵੀਰ ਠਾਕੁਰ, ਨਰਿੰਦਰ ਅਨੰਦ, ਅਵਨੀਤ, ਗੋਬਿੰਦ ਕੁਮਾਰ ਤੇ ਸਟਾਫ਼ ਮੈਂਬਰ ਹਾਜ਼ਰ ਸਨ |