25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਅਲਾਇੰਸ ਕਲੱਬ ਇੰਟਰਨੈਸ਼ਨਲ ਵਲੋਂ 'ਕਲੀਨ ਯੂਅਰ ਸਿਟੀ' ਪ੍ਰੋਗਰਾਮ ਦੀ ਆਰੰਭਤਾ ਮੌਕੇ ਸਫ਼ਾਈ ਕਰਮਚਾਰੀਆਂ ਦਾ ਸਨਮਾਨ

ਅਜੀਤ ਡੈਸਕ 11-06-2026
ਹੁਸ਼ਿਆਰਪੁਰ, 10 ਜੂਨ (ਬਲਜਿੰਦਰਪਾਲ ਸਿੰਘ)-ਅਲਾਇੰਸ ਕਲੱਬ ਇੰਟਰਨੈਸ਼ਨਲ ਵਲੋਂ ਕੈਬਨਿਟ ਚੇਅਰਮੈਨ ਡਾ.ਐਮ. ਜਮੀਲ ਬਾਲੀ ਦੀ ਅਗਵਾਈ 'ਚ 'ਕਲੀਨ ਯੂਅਰ ਸਿਟੀ' ਪ੍ਰੋਗਰਾਮ ਦੀ ਆਰੰਭਤਾ ਮੌਕੇ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਸਮਾਗਮ ਕਰਵਾਇਆ, ਜਿਸ 'ਚ ਸਫ਼ਾਈ ਕਰਮਚਾਰੀਆਂ ਦੇ ਸਨਮਾਨ ਅਤੇ ਸਰਕਲ ਭਾਰਤ ਵਾਸਤੇ ਇਕ ਸਰਕੂਲਰ ਰਿਲੀਜ਼ ਕੀਤਾ ਗਿਆ | ਇਸ ਮੌਕੇ ਐਲੀ ਅਸ਼ੋਕ ਪੁਰੀ ਇੰਟਰਨੈਸ਼ਨਲ ਵਾਇਸ ਪ੍ਰੈਜ਼ੀਡੈਂਟ-2 ਅਤੇ ਡਾ.ਨਵਜੋਤ ਸਿੰਘ ਐਸ.ਐਮ.ਓ. ਬਤੌਰ ਮੁੱਖ ਮਹਿਮਾਨ ਅਤੇ ਇੰਟਰਨੈਸ਼ਨਲ ਐਡਵਾਈਜ਼ਰ ਐਲੀ ਐਡਵੋਕੇਟ ਐਸ.ਪੀ. ਰਾਣਾ, ਡਾ. ਨੇਹਾ ਪੌਲ, ਮੈਟਰਨ ਸਕਿੰਦਰ ਕੌਰ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਰ ਹੋਏ | ਇਸ ਪ੍ਰੋਗਰਾਮ ਦੇ ਪ੍ਰੋਜੈਕਟ ਚੇਅਰਮੈਨ ਐਲੀ. ਸੁਮੇਸ਼ ਕੁਮਾਰ ਅਤੇ ਐਲੀ. ਮੁਹੰਮਦ ਸਲੀਮ ਸਨ | 'ਕਲੀਨ ਯੂਅਰ ਸਿਟੀ' ਸਮਾਗਮ ਦੇ ਸ਼ੁਰੂ 'ਚ ਐਲੀ ਅਸ਼ੋਕ ਪੁਰੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਡਾ.ਐਮ.ਜਮੀਲ ਬਾਲੀ ਜੀ ਨੇ ਸੋਚਿਆ ਹੈ ਕਿ ਕਿਸੇ ਵੀ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਇਕ ਦਿਨ ਦੇ ਅਭਿਆਨ ਦੇ ਨਾਲ ਕੁੱਝ ਨਹੀਂ ਹੋਣਾ | ਸਾਨੂੰ ਸਫ਼ਾਈ ਦੇ ਕੰਮ 'ਚ ਲੱਗੇ ਵਲੰਟੀਅਰਾਂ, ਕਰਮਚਾਰੀਆਂ ਤੇ ਆਮ ਨਾਗਰਿਕਾਂ ਨੂੰ ਅਹਿਮੀਅਤ ਦੇਣੀ ਚਾਹੀਦੀ ਹੈ ਤਾਂ ਹੀ ਸਫ਼ਾਈ ਦੀ ਮੁਹਿੰਮ ਸਾਰਥਿਕ ਨਤੀਜੇ ਦੇ ਸਕਦੀ ਹੈ | ਇਸ ਮੌਕੇ ਸਿਵਲ ਹਸਪਤਾਲ ਦੇ ਸਫ਼ਾਈ ਦੇ ਅੰਬੈਸਡਰ ਰਜਿੰਦਰ ਕੁਮਾਰ, ਦੀਪਕ ਕੁਮਾਰ, ਗੁਰਵਿੰਦਰ, ਰੇਨੂੰ, ਜਤਿੰਦਰ, ਵਿਜੈ, ਬਲਵਿੰਦਰ, ਰਾਜਵੀਰ, ਰੇਖਾ-1, ਦੀਪਕ, ਸਲੀਮ ਕੁਮਾਰ, ਜਸਵਿੰਦਰ ਕੌਰ, ਰੇਖਾ-2, ਦਵਿੰਦਰ, ਅਕਸ਼, ਹਰਜਿੰਦਰ ਕੁਮਾਰ ਅਤੇ ਪੰਜਾਬ ਸਿੰਘ ਨੂੰ ਸਨਮਾਨਿਤ ਕਰਨ ਲਈ ਡਿਸਟਿ੍ਕਟ ਗਵਰਨਰ ਐਲੀ.ਹਰਜੀਤ ਸਿੰਘ ਮਠਾਰੂ, ਐਲੀ. ਅਸ਼ਵਨੀ ਕੁਮਾਰ ਦੱਤਾ, ਐਲੀ ਰਮੇਸ਼ ਕੁਮਾਰ ਅਤੇ ਐਲੀ ਸੁਮੇਸ਼ ਕੁਮਾਰ ਨੇ ਦੁਸ਼ਾਲੇ ਪਹਿਨਾਏ | ਇਸ ਮੌਕੇ ਡਾ. ਐਮ.ਜਮੀਲ ਬਾਲੀ, ਐਸ.ਐਮ.ਓ. ਡਾ.ਨਵਜੋਤ ਸਿੰਘ, ਡਾ.ਨੇਹਾ ਪੌਲ ਅਤੇ ਐਲੀ. ਅਸ਼ੋਕ ਪੁਰੀ ਨੇ ਸਾਰੇ ਸਫ਼ਾਈ ਕਰਮਚਾਰੀਆਂ ਨੂੰ ਗਿਫ਼ਟ ਪੈਕ ਦਿੱਤੇ | ਇਸ ਮੌਕੇ ਸਰਕਲ ਭਾਰਤ ਲਈ 'ਕਲੀਨ ਯੂਅਰ ਸਿਟੀ' ਦਾ ਪ੍ਰਧਾਨਗੀ ਮੰਡਲ ਵਲੋਂ ਪਹਿਲਾ ਸਰਕੂਲਰ ਰਿਲੀਜ਼ ਕੀਤਾ ਗਿਆ | ਅਲਾਇੰਸ ਕਲੱਬ ਇੰਟਰਨੈਸ਼ਨਲ ਵਲੋਂ ਮੈਟਰਨ ਸਕਿੰਦਰ ਕੌਰ ਅਤੇ ਐਸ.ਐਮ.ਓ. ਡਾ. ਨਵਜੋਤ ਸਿੰਘ ਨੂੰ ਡਾ.ਐਮ.ਜਮੀਲ ਬਾਲੀ ਅਤੇ ਐਲੀ ਅਸ਼ੋਕ ਪੁਰੀ ਨੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਐਲੀ. ਸ਼ਰਨਜੀਤ ਕੌਰ, ਸਟਾਫ਼ ਨਰਸ ਨੀਲਮ ਸੈਣੀ ਅਤੇ ਹਰਪ੍ਰੀਤ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ |
ਪਿਛਲੀ ਖ਼ਬਰ ਹਰਮੀਤ ਅÏਲਖ ਨੇ ਰਸੋਈ ਯੋਜਨਾ ਤਹਿਤ ਪਿੰਡ ਸਾਹਿਬਾਜ਼ਪੁਰ ਵਿਖੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਅਗਲੀ ਖ਼ਬਰ ਪੰਜਾਬ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।