29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਸ੍ਰੀਮਦ ਭਾਗਵਤ ਕਥਾ ਦੇ ਚੌਥੇ ਦਿਨ ਮੁਫ਼ਤ ਮੈਡੀਕਲ ਕੈਂਪ ਲਗਾਇਆ

ਅਜੀਤ ਡੈਸਕ 14-06-2026
ਬੀਣੇਵਾਲ, 13 ਜੂਨ (ਬੈਜ ਚੌਧਰੀ)-ਪਿੰਡ ਪਿੱਪਲੀਵਾਲ 'ਚ ਸ੍ਰੀ ਰਾਧੇ ਕ੍ਰਿਸ਼ਨ ਮੰਡਲ ਤੇ ਮਾਤਾ ਜਵਾਲਾ ਜੀ ਜਾਗਰਣ ਕਮੇਟੀ ਵਲੋਂ ਕਰਵਾਈ ਜਾ ਰਹੀ ਸ੍ਰੀਮਦ ਭਾਗਵਤ ਕਥਾ ਦੇ ਚੌਥੇ ਦਿਨ ਮੁਫ਼ਤ ਮੈਡੀਕਲ ਕੈਂਪ ਲਗਾਇਆ | ਕੈਂਪ ਦਾ ਉਦਘਾਟਨ ਕਥਾਵਾਚਕ ਸ਼ਾਸਤਰੀ ਜਗਮੋਹਨ ਦੱਤ ਵਲੋਂ ਕੀਤਾ | ਕੈਂਪ 'ਚ ਹੋਪ ਹਸਪਤਾਲ ਨਵਾਂਸ਼ਹਿਰ ਦੇ ਡਾ. ਰਿਮਾਂਸ਼ੂ ਸੋਨੀ ਐਮ. ਡੀ. ਮੈਡੀਸਨ ਤੇ ਡੀ. ਐਮ. ਗੈਸਟਰੋ, ਡਾ. ਆਸ਼ੂਤੋਸ਼, ਗੁਰੂ ਨਾਨਕ ਹਸਪਤਾਲ ਗੜ੍ਹਸ਼ੰਕਰ ਦੇ ਡਾ. ਜੋਗਿੰਦਰ ਸਿੰਘ ਹੱਡੀਆਂ ਦੇ ਮਾਹਿਰ, ਗੁਰ ਸੇਵਾ ਕਾਲਜ ਪਨਾਮ ਦੇ ਡਾ. ਸੰਤੋਸ਼ ਝਾ ਅੱਖਾਂ ਦੇ ਮਾਹਿਰ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ ਤੇ ਦਵਾਈਆਂ ਮੁਫ਼ਤ ਦਿੱਤੀਆਂ | ਇਸ ਦੌਰਾਨ ਮਰੀਜ਼ਾਂ ਦੇ ਬਲੱਡ ਟੈੱਸਟ, ਈ. ਸੀ. ਜੀ., ਫੁੱਲ ਬਾਡੀ ਟੈੱਸਟ ਪੈਕੇਜ ਵੀ ਮੁਫ਼ਤ ਦਿੱਤੇ ਗਏ | ਇਸ ਮੌਕੇ ਪਵਨ ਸ਼ਰਮਾ ਲੈਕਚਰਾਰ, ਸੰਮਤੀ ਮੈਂਬਰ ਕਮਲ ਕਟਾਰੀਆ, ਅਜਾਇਬ ਸਿੰਘ ਬੋਪਾਰਾਏ, ਰਵਿੰਦਰ ਭੂੰਬਲਾ, ਪਿੰਕਾ ਭੂੰਬਲਾ, ਕਮਲਜੀਤ ਬਿੱਟੂ, ਨੰਬਰਦਾਰ ਜੈ ਰਾਮ, ਕਮਲਜੀਤ ਸੋਢੀ ਰਤਨਪੁਰ, ਦਲਵਿੰਦਰ ਸਿੰਘ ਢਿੱਲੋਂ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੰਸਦ ਮੈਂਬਰ ਚੱਬੇਵਾਲ ਤੇ ਵਿਧਾਇਕ ਘੁੰਮਣ ਵਲੋਂ ਸਾਂਝੇ ਤੌਰ 'ਤੇ ਰੱਖਿਆ ਹੈਲਥ ਵੈੱਲਨੈੱਸ ਸੈਂਟਰ ਦਾ ਨੀਂਹ ਪੱਥਰ ਅਗਲੀ ਖ਼ਬਰ ਮਗਨਰੇਗਾ ਕਰਮਚਾਰੀਆਂ ਨੇ ਮੰਗਾਂ ਨੂੰ ਲੈ ਕੇ ਐਮ. ਪੀ. ਡਾ. ਰਾਜ ਕੁਮਾਰ ਚੱਬੇਵਾਲ ਨੂੰ ਸੌਂਪਿਆ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।