22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਕਮਾਹੀ ਦੇਵੀ ਵਿਖੇ ਭਗਵੰਤ ਮਾਨ ਸਰਕਾਰ ਖ਼ਿਲਾਫ਼ ਆਯੋਜਿਤ ਹੋਈ ਹੱਲਾ ਬੋਲ ਰੈਲੀ

ਅਜੀਤ ਡੈਸਕ 29-06-2026

ਤਲਵਾੜਾ, 28 ਜੂਨ (ਮਹਿਤਾ)-ਵਿਧਾਨ ਸਭਾ ਹਲਕਾ ਦਸੂਹਾ ਦੇ ਸੀਨੀਅਰ ਕਾਂਗਰਸੀ ਨੇਤਾ ਮੁਨੀਸ਼ ਚੱਢਾ ਐਮ. ਸੀ. ਨਗਰ ਪੰਚਾਇਤ ਤਲਵਾੜਾ ਦੀ ਯੋਗ ਅਗਵਾਈ ਹੇਠ ਤੇ ਪੰਜਾਬ ਕਾਂਗਰਸ ਐਸ. ਸੀ. ਮੋਰਚਾ ਦੀ ਚੇਅਰਪਰਸਨ ਸ੍ਰੀਮਤੀ ਯਾਮਨੀ ਗੋਮਰ ਦੀ ਪ੍ਰਧਾਨਗੀ ’ਚ ਭਗਵੰਤ ਮਾਨ ਸਰਕਾਰ ਦੇ ਖ਼ਿਲਾਫ਼ ‘ਹੱਲਾ ਬੋਲ’ ਰੈਲੀ ਕਮਾਹੀ ਦੇਵੀ ਵਿਖੇ ਆਯੋਜਿਤ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦੇ ਹੋਏ ਐਮ. ਸੀ. ਮਨੀਸ਼ ਚੱਢਾ ਨੇ ਸੈਂਕੜੇ ਦੀ ਤਾਦਾਦ ’ਚ ਆਏ ਪਾਰਟੀ ਵਰਕਰਾਂ ਤੇ ਸ਼ੁੱਭਚਿੰਤਕਾਂ ਦਾ ਰੈਲੀ ਵਿਚ ਸ਼ਾਮਿਲ ਹੋਣ ’ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਪੰਜਾਬ ਖ਼ਾਸ ਤੌਰ ’ਤੇ ਵਿਧਾਨ ਸਭਾ ਹਲਕਾ ਦਸੂਹਾ ਨੂੰ ਬਚਾਉਣ ਅਤੇ ਵਸਾਉਣ ਦੇ ਮੇਰੇ ਬਣੇ ਸੁਪਨੇ ਨੂੰ ਸਾਕਾਰ ਕਰਨ ਦੀਆਂ ਭਰਪੂਰ ਕੋਸ਼ਿਸ਼ਾਂ ਲਈ ਮੈਂ ਤੁਹਾਡਾ ਹਮੇਸ਼ਾ ਕਰਜ਼ਦਾਰ ਰਹਾਂਗਾ। ਸੀਨੀਅਰ ਕਾਂਗਰਸੀ ਨੇਤਾ ਜਗਦੀਸ਼ ਸੋਈ, ਭੁਪਿੰਦਰ ਸਿੰਘ ਘੁੰਮਣ, ਗੁਰਜੀਤ ਸਿੰਘ ਮਿੱਠੀ ਗਿੱਲ, ਸਾਬਕਾ ਯੂਥ ਕਾਂਗਰਸ ਪ੍ਰਧਾਨ ਸੰਨੀ ਰਾਜਪੂਤ, ਮੰਗਜੀਤ ਗੰਭੋਆਲ, ਐਮ. ਸੀ. ਆਰਤੀ ਚੱਢਾ ਆਦਿ ਨੇ ਵੀ ਆਪਣੇ-ਆਪਣੇ ਵਿਚਾਰਾਂ ਨਾਲ ਸੰਬੋਧਨ ਕਰਦਿਆਂ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦੀ ਨਾਕਾਮੀਆਂ ਦੀ ਚਰਚਾ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦਾ ਪਾਪ ਦਾ ਘੜਾ ਹੁਣ ਭਰ ਚੁੱਕਿਆ ਹੈ ਅਤੇ ਇਹ ਖ਼ੁਦ ਹੀ ਆਪਣੇ ਪਾਪਾ ਦੇ ਭਾਰ ਨਾਲ ਟੁੱਟ ਜਾਵੇਗਾ। ਆਪਣੇ ਪ੍ਰਧਾਨਗੀ ਭਾਸ਼ਨ ’ਚ ਪੰਜਾਬ ਪ੍ਰਦੇਸ਼ ਐਸ. ਸੀ. ਮੋਰਚਾ ਦੀ ਚੇਅਰਪਰਸਨ ਯਾਮਨੀ ਗੋਮਰ ਨੇ ਵੀ ਭਗਵੰਤ ਮਾਨ ਸਰਕਾਰ ਤੇ ਝੂਠੇ ਵਾਅਦੇ ਕਰਨ ਵਰਗੇ ਸਿਆਸੀ ਹਮਲੇ ਕਰਦੇ ਹੋਏ ਕਿਹਾ ਕਿ ਮੈਂ ਇਸ ਪਾਰਟੀ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ ਕਿ ਇਸ ਦੀ ਮਾਨਸਿਕਤਾ ਕਿੰਨੀ ਲੋਕ ਹਿਤੈਸ਼ੀ ਹੈ। ਉਨ੍ਹਾਂ ਭਗਵੰਤ ਮਾਨ ਸਰਕਾਰ ਦੀ ਜਨ ਵਿਰੋਧੀ ਨੀਤੀਆਂ ਨੂੰ ਲੈ ਕੇ ਵਿਸਤਾਰ ਨਾਲ ਦੱਸਿਆ ਅਤੇ ਕਿਹਾ ਕਿ ਔਰਤਾਂ ਨੂੰ 1000-1500 ਰੁਪਏ ਸਨਮਾਨ ਰਾਸ਼ੀ ਦੇਣ ਦਾ ਰੋਲਾ ਸਿਵਾਏ ਡਰਾਮੇ ਤੋ ਅਲੱਗ ਕੁੱਝ ਨਹੀਂ ਹੈ। ਤੁਸੀਂ ਲੋਕ ਕਾਂਗਰਸ ਪਾਰਟੀ ਤੇ ਭਰੋਸਾ ਰੱਖੋ ਕਿ ਆਪ ਸਭ ਦਾ ਜੀਵਨ ਪੱਧਰ ਸਾਡੀ ਪਾਰਟੀ ਦੇ ਸੱਤਾ ’ਚ ਆਉਣ ਦੇ ਬਾਅਦ ਉੱਚਾ ਉੱਠੇਗਾ। ਰੈਲੀ ’ਚ ਸਾਰੇ ਕਾਂਗਰਸੀਆਂ ਨੇ ਭਗਵੰਤ ਮਾਨ ਸਰਕਾਰ ਦੀਆਂ ਗ਼ਲਤ ਨੀਤੀਆਂ ਨੂੰ ਪਿੰਡ-ਪਿੰਡ ਜਾ ਕੇ ਜਾਣੂ ਕਰਵਾਉਣਾ ਅਤੇ ਕਾਂਗਰਸ ਸਰਕਾਰ ਨੂੰ ਸੱਤਾ ’ਚ ਲਿਆਉਣ ਲਈ ਨਾਅਰੇ ਵੀ ਲਗਾਏ। ਇਸ ਮੌਕੇ ਹਜ਼ਾਰਾਂ ਦੀ ਤਾਦਾਦ ’ਚ ਕਾਂਗਰਸੀ ਵਰਕਰ ਹਾਜ਼ਰ ਸਨ।

ਪਿਛਲੀ ਖ਼ਬਰ ਮੋਗਾ ਗੋਲੀ ਕਾਂਡ ਦੇ ਸ਼ਹੀਦਾਂ ਨਮਿਤ 37ਵਾਂ ਸ਼ਰਧਾਂਜਲੀ ਸਮਾਗਮ ਕਰਵਾਇਆ ਅਗਲੀ ਖ਼ਬਰ ਸੰਤ ਬਾਬਾ ਜਸਵੰਤ ਸਿੰਘ ਦੀ ਯਾਦ ’ਚ ਧਾਰਮਿਕ ਸਮਾਗਮ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।