02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਵਿਆਹੁਤਾ ਨਾਲ ਧੋਖਾਧੜੀ ਕਰਕੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ’ਚ ਮਾਮਲਾ ਦਰਜ

ਅਜੀਤ ਡੈਸਕ 30-06-2026

ਹੁਸ਼ਿਆਰਪੁਰ, 29 ਜੂਨ (ਨਰਿੰਦਰ ਸਿੰਘ ਬੱਡਲਾ)-ਵਿਆਹ ਦੇ ਬਾਅਦ ਵਿਆਹੁਤਾ ਨੂੰ ਕਥਿਤ ਤੌਰ ’ਤੇ ਸਾਜ਼ਿਸ ਤਹਿਤ ਤੇ ਦਾਜ ਦੀ ਮੰਗ ਨੂੰ ਲੈ ਕੇ ਤੰਗ ਪ੍ਰੇਸ਼ਾਨ ਕਰਨ ਤੇ ਉਸ ਦੇ ਨਾਲ ਧੋਖਾਧੜੀ ਕਰਨ ਦੇ ਦੋਸ਼ ’ਚ ਥਾਣਾ ਸਿਟੀ ਪੁਲਿਸ ਨੇ ਐਨ. ਆਰ. ਆਈ. ਪਤੀ ਸਮੇਤ 4 ਨੂੰ ਨਾਮਜ਼ਦ ਕਰਕੇ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਸਥਾਨਕ ਮੁਹੱਲਾ ਦਾਰਾਪੁਰ ਦੀ ਵਾਸੀ ਦੀਪਿਕਾ ਸੈਣੀ ਪੁੱਤਰੀ ਕੁਮਾਰ ਸੈਣੀ ਨੇ ਜ਼ਿਲ੍ਹਾ ਪੁਲਿਸ ਮੁਖੀ ’ਚ ਇਕ ਲਿਖਤ ਸ਼ਿਕਾਇਤ ਕੀਤੀ ਸੀ। ਉਸਨੇ ਦੱਸਿਆ ਕਿ ਉਸ ਦਾ ਵਿਆਹ 22 ਜਨਵਰੀ 2020 ਨੂੰ ਜਲੰਧਰ ਦੇ ਥਾਣਾ ਭੋਗਪੁਰ ਦੇ ਅਧੀਨ ਪਿੰਡ ਰਾਜਪੁਰ ਦੇ ਵਾਸੀ ਸੁਖਵਿੰਦਰ ਸਿੰਘ ਉਰਫ਼ ਡੀਸੀ ਪੁੱਤਰ ਲਖਵੀਰ ਸਿੰਘ ਦੇ ਨਾਲ ਧਾਰਮਿਕ ਰੀਤੀ ਰਿਵਾਜ ਨਾਲ ਹੋਇਆ ਸੀ। ਉਸਨੇ ਦੱਸਿਆ ਕਿ ਵਿਆਹ ਦੇ ਬਾਅਦ ਉਸ ਦੇ ਸਹੁਰੇ ਪਰਿਵਾਰ ਦਾਜ ਲਈ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ। ਉਸਨੇ ਦੱਸਿਆ ਕਿ ਜਦੋਂ ਉਸਦਾ ਪਤੀ ਵਿਦੇਸ਼ ਤੋਂ ਆਉਂਦਾ ਇਕ ਕੁੜੀ ਨਾਲ ਹੀ ਰਹਿੰਦਾ ਸੀ ਜਦੋਂ ਉਹ ਵਿਰੋਧ ਕਰਦੀ ਤਾਂ ਉਹ ਉਸ ਨੂੰ ਤਲਾਕ ਦੇਣ ਲਈ ਦਬਾਅ ਪਾਉਂਦਾ ਸੀ, ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸਨੇ ਆਪਣੇ ਪਤੀ ਦੇ ਖ਼ਿਲਾਫ਼ ਅਦਾਲਤ ’ਚ ਸ਼ਿਕਾਇਤਾਂ ਕੀਤੀਆਂ ਸਨ। ਉਸ ਨੇ ਦੱਸਿਆ ਕਿ ਉਸ ਦੀ ਤਾਈ ਸੱਸ ਜਸਵੀਰ ਕੌਰ ਅਤੇ ਤਾਇਆ ਸਹੁਰਾ ਜੋਗਿੰਦਰ ਸਿੰਘ ਨੇ ਉਸ ਨੂੰ ਵਿਸ਼ਵਾਸ ਲੈ ਕੇ ਕੇਸ ਵਾਪਸ ਕਰਵਾ ਦਿੱਤੇ ਕਿ ਉਸ ਦਾ ਪਤੀ ਉਕਤ ਕੁੜੀ ਨੂੰ ਛੱਡ ਕੇ ਉਸ ਨੂੰ ਵਿਦੇਸ਼ ਨਾਲ ਲੈ ਜਾਵੇਗਾ। ਉਸ ਨੇ ਦੱਸਿਆ ਕਿ ਉਸ ਨੇ ਇਕ ਵਾਰ ਉਸ ਦੇ ਪਤੀ ਨੂੰ ਜਲੰਧਰ ਦੇ ਇਕ ਹੋਟਲ ’ਚ ਕਾਬੂ ਕੀਤਾ ਤਾਂ ਕੁੜੀ ਦੇ ਭਰਾ ਨੇ ਉਸ ਨੂੰ ਵਿਸ਼ਵਾਸ ਦੁਆਇਆ ਸੀ ਕਿ ਉਸ ਦੀ ਭੈਣ ਉਸ ਦੇ ਰਸਤੇ ਤੋਂ ਹੱਟ ਜਾਵੇਗੀ ਅਤੇ ਉਸ ਦਾ ਪਤੀ ਉਸ ਨੂੰ ਵਿਦੇਸ਼ ਲੈ ਕੇ ਜਾਵੇਗਾ। ਪੀੜਤ ਔਰਤ ਨੇ ਪੁਲਿਸ ਨੂੰ ਦੱਸਿਆ ਕ ਉਕਤ ਘਟਨਾ ਦੇ ਬਾਅਦ ਉਸ ਦੇ ਪਤੀ ਨੇ ਸਾਜ਼ਿਸ਼ ਤਹਿਤ ਉਸ ਦਾ ਵੀਜ਼ਾ ਲੱਗੀ ਫਾਈਲ ਨੂੰ ਰੱਦ ਕਰਵਾ ਦਿੱਤਾ ਅਤੇ ਉਕਤ ਕੁੜੀ ਨੂੰ ਆਪਣੇ ਕੋਲ ਯੂ. ਐੱਸ. ਏ. ਬੁਲਾ ਲਿਆ। ਦੀਪਿਕਾ ਸੈਣੀ ਨੇ ਆਪਣੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੇ ਸਹੁਰਾ ਪਰਿਵਾਰ ਉਸ ਦੀ ਥਾਰ ਗੱਡੀ ਨੂੰ ਆਪਣੇ ਕੋਲ ਰੱਖਿਆ ਹੋਇਆ ਹੈ ਜਦਕਿ ਉਸਦੀ ਕੋਠੀ ਨੂੰ ਇਕ ਸਾਜ਼ਿਸ਼ ਤਹਿਤ ਆਪਣੇ ਨਾਂਅ ਕਰਵਾ ਲਿਆ। ਉਸ ਨੇ ਦੋਸ਼ ਲਾਇਆ ਕਿ ਕਥਿਤ ਦੋਸ਼ੀਆਂ ਨੇ ਉਸ ਨੂੰ ਦਾਜ ’ਚ ਮਿਲੇ ਸਾਮਾਨ ਜਿਸ ’ਚ ਗਹਿਣੇ ਵੀ ਹਨ, ਨੂੰ ਆਪਣੇ ਕਬਜ਼ੇ ’ਚ ਰੱਖ ਕੇ ਖ਼ੁਰਦ ਬੁਰਦ ਕਰ ਰਹੇ ਹਨ। ਜ਼ਿਲ੍ਹਾ ਪੁਲਿਸ ਮੁਖੀ ਦੇ ਹੁਕਮਾਂ ’ਤੇ ਥਾਣਾ ਸਿਟੀ ਪੁਲਿਸ ਨੇ ਬੀ. ਐਨ. ਐੱਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕਥਿਤ ਦੋਸ਼ੀ ਪਤੀ ਸੁਖਵਿੰਦਰ ਸਿੰਘ ਉਰਫ਼ ਡੀਸੀ ਤੇ ਸੱਸ ਜਗੀਰ ਕੌਰ, ਤਾਇਆ ਸਹੁਰਾ ਅਤੇ ਤਾਈ ਸੱਸ ਨੂੰ ਨਾਮਜ਼ਦ ਕਰਕੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪਿਛਲੀ ਖ਼ਬਰ ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ ਯੂ. ਐੱਸ. ਏ. ਵਲੋਂ ਖ਼ਾਲਸਾ ਕਾਲਜ ਗੜ੍ਹਸ਼ੰਕਰ ਦੇ ਵਿਦਿਆਰਥੀਆਂ ਨੂੰ 7.70 ਲੱਖ ਦੀ ਰ... ਅਗਲੀ ਖ਼ਬਰ ਗੁਰਦੁਆਰਾ ਬਾਲ ਲੀਲ੍ਹਾ ਪਟਨਾ ਸਾਹਿਬ ਵਿਖੇ ਲੰਗਰਾਂ ਦੀ ਸੇਵਾ ਲਈ ਕੱਲ੍ਹ ਰਸਦਾਂ ਦਾ ਟਰੱਕ ਹੋਵੇਗਾ ਰਵਾਨਾ-ਬਾਬਾ ਸੁਖਵਿੰਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।