31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਝੂਠੀ ਐੱਫ.ਆਈ.ਆਰ. ਨੂੰ ਲੈ ਕੇ ਗੜ੍ਹਸ਼ੰਕਰ ਦੇ ਵਕੀਲਾਂ ਵਲੋਂ ਹੜਤਾਲ

ਅਜੀਤ ਡੈਸਕ 08-07-2026

ਗੜ੍ਹਸ਼ੰਕਰ, 7 ਜੁਲਾਈ (ਧਾਲੀਵਾਲ)-ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਦੇ ਵਕੀਲਾਂ ਵਲੋਂ ਪ੍ਰਧਾਨ ਐਡਵੋਕੇਟ ਆਰ.ਕੇ. ਭੱਟੀ ਦੀ ਅਗਵਾਈ ਹੇਠ ਬਾਰ ਐਸੋਸੀਏਸ਼ਨ ਭੁਲੱਥ ਦੇ ਵਕੀਲ ਐਡਵੋਕੇਟ ਅਮਨਦੀਪ ਸਿੰਘ ਖਹਿਰਾ ਖ਼ਿਲਾਫ਼ ਝੂਠੀ ਐੱਫ.ਆਰ.ਆਈ. ਦਰਜ਼ ਕੀਤੇ ਜਾਣ ਖ਼ਿਲਾਫ਼ ਬਾਰ ਐਸੋਸੀਏਸ਼ਨ ਕਪੂਰਥਲਾ ਵਲੋਂ ਸੂਬੇ ਪੱਧਰ ‘ਤੇ ਹੜਤਾਲ ਕਰਨ ਦੇ ਲਏ ਫ਼ੈਸਲੇ ਤਹਿਤ ਹੜਤਾਲ ਕਰਕੇ ਰੋਸ ਜ਼ਾਹਿਰ ਕੀਤਾ ਗਿਆ। ਇਸ ਮੌਕੇ ਸੀਨੀਅਰ ਐਡਵੋਕੇਟ ਜੀ.ਐੱਸ. ਸੈਣੀ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਐਡਵੋਕੇਟ ਅਮਨਦੀਪ ਸਿੰਘ ਖਹਿਰਾ ਖ਼ਿਲਾਫ਼ ਦਰਜ਼ ਝੂਠੀ ਐੱਫ.ਆਈ. ਆਰ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪ੍ਰਧਾਨ ਐਡਵੋਕੇਟ ਆਰ.ਕੇ. ਭੱਟੀ ਨੇ ਕਿਹਾ ਕਿ ਝੂਠੀ ਐਫ.ਆਰ.ਆਰ. ਨੂੰ ਰੱਦ ਕਰਨ ‘ਤੇ ਸੰਘਰਸ਼ ਦੇ ਨਾਲ ਹਨ। ਇਸ ਮੌਕੇ ਉਪ ਪ੍ਰਧਾਨ ਐਡਵੋਕੇਟ ਦੀਪਾਂਕਰ ਲੰਬ, ਚੇਅਰਮੈਨ ਭਾਗੂ ਰਾਮ, ਸੰਜੀਵ ਕਾਲੀਆ, ਮਧੂ ਰਾਣਾ, ਮਮਤਾ ਰਾਣਾ, ਹਰਵਿੰਦਰ ਪਾਲ, ਅਮਰਿੰਦਰ ਸਿੰਘ ਭੁੱਲਰ, ਸੰਜੀਵ ਬੰਗਾ, ਰਮਨ ਗੁਜਰਾਲ ਕੈਸ਼ੀਅਰ, ਸੁਰਿੰਦਰ ਪਾਲ, ਸਤਿੰਦਰ ਰਾਜ ਸਿੰਘ ਨਾਗਪਾਲ, ਮਨਜੀਤ ਸਿੰਘ, ਬਲਜਿੰਦਰ ਸਿੰਘ, ਜਸਪਿੰਦਰ ਸਿੰਘ, ਰੂਪੇਸ਼ ਖੰਨਾ, ਸੁਨੀਲ ਰਾਣਾ, ਉਂਕਾਰ ਸਿੰਘ, ਸਾਜਨ ਕੁਮਾਰ, ਰਾਜੇਸ਼ ਕੁਮਾਰ, ਗੁਰਪ੍ਰੀਤ ਸਿੰਘ, ਮਨੋਜ ਬੱਬਰ ਨੇ ਸ਼ਿਰਕਤ ਕੀਤੀ ਤੇ ਸਮੂਹ ਵਕੀਲਾਂ ਵਲੋਂ ਝੂਠੀ ਐੱਫ.ਆਈ.ਆਰ. ਨੂੰ ਲੈ ਕੇ ਰੋਸ ਜਤਾਇਆ ਗਿਆ।

ਪਿਛਲੀ ਖ਼ਬਰ ਇੰਜ. ੳਮਨਿੰਦਰ ਸਿੰਘ ਨੇ ਸਬ ਸਟੇਸ਼ਨ ਮਰਨਾਈਆਂ ’ਚ ਬਤੌਰ ਐੱਸ.ਡੀ.ਓ. ਅਹੁਦਾ ਸੰਭਾਲਿਆ ਅਗਲੀ ਖ਼ਬਰ ਕਿਸਾਨ, ਕਿਰਤੀ ਤੇ ਕਰਮਚਾਰੀ ਸਾਰੇ ਵਰਗ ਸਰਕਾਰ ਤੋਂ ਦੁਖੀ-ਸੰਗਤ ਸਿੰਘ ਗਿਲਜੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।