31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਨਹਿਰ ਦੀ ਸਫ਼ਾਈ ਕਰਕੇ ਗੰਦ ਸੁੱਟਿਆ ਸੜਕਾਂ ’ਤੇ, ਲੋਕ ਪ੍ਰੇਸ਼ਾਨ

ਅਜੀਤ ਡੈਸਕ 08-07-2026

ਮੁਕੇਰੀਆਂ, 7 ਜੁਲਾਈ (ਰਾਮਗੜ੍ਹੀਆ)- ਬੀਤੇ ਦਿਨ ਸ਼ਾਹ ਨਹਿਰ ਮੁਕੇਰੀਆਂ ਦੀ ਬਰਾਂਚ ਨਹਿਰ ਜੋ ਮੁਕੇਰੀਆਂ ਦੇ ਮਾਤਾ ਰਾਣੀ ਚੌਕ ਤੋਂ ਨਜ਼ਦੀਕ ਦੀ ਗੁਜ਼ਰਦੀ ਹੈ, ਦੀ ਸਫ਼ਾਈ ਕਰਵਾ ਕੇ ਨਹਿਰ ਦਾ ਸਾਰਾ ਗੰਦ ਸੜਕਾਂ ਉਪਰ ਸੁੱਟ ਦਿੱਤਾ। ਇਥੋਂ ਤੱਕ ਕਿ ਟਰੱਕ ਯੂਨੀਅਨ ਮੁਕੇਰੀਆਂ ਦੇ ਸਾਹਮਣੇ ਨਹਿਰ ’ਤੇ ਪਈ ਪੁਲੀ ਵਿਚਕਾਰ ਗੰਦ ਸੁਟ ਕੇ ਰਸਤਾ ਹੀ ਬੰਦ ਕਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੁਝ ਲੋਕਾਂ ਨੇ ਦੱਸਿਆ ਕਿ ਝੋਨੇ ਦੀ ਲਵਾਈ ਕਾਰਨ ਪਾਣੀ ਦੀ ਮੰਗ ਇਕਦਮ ਵਧਣ ਕਰਕੇ ਨਹਿਰੀ ਵਿਭਾਗ ਹਰਕਤ ਵਿਚ ਬਹੁਤ ਦੇਰ ਨਾਲ ਆਇਆ ਅਤੇ ਨਹਿਰਾਂ ਦੀ ਸਫ਼ਾਈ ਕਰਵਾਉਣ ਲਈ ਲਗਾਈ ਗਈ ਲੇਬਰ ਵਲੋਂ ਨਹਿਰਾਂ ਵਿਚੋਂ ਗੰਦ ਕੱਢ ਕੇ ਕਾਲੋਨੀਆਂ ਵਿਚੋਂ ਗੁਜ਼ਰਦੀ ਨਹਿਰ ਦੇ ਕੰਢੇ ਵਸੇ ਘਰਾਂ ਨਜ਼ਦੀਕ ਅਤੇ ਸੜਕਾਂ ਪੁਲੀਆਂ ਉਤੇ ਸੁੱਟ ਕੇ ਭਾਰੀ ਗੰਦਗੀ ਫ਼ੈਲਾ ਦਿੱਤੀ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਨਹਿਰੀ ਵਿਭਾਗ ਇਸ ਗੰਦਗੀ ਦੇ ਢੇਰਾਂ ਨੂੰ ਤੁਰੰਤ ਇਥੋਂ ਚੁਕਵਾਏ ਨਹੀਂ ਤਾਂ ਨਹਿਰੀ ਵਿਭਾਗ ਖ਼ਿਲਾਫ਼ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।

ਪਿਛਲੀ ਖ਼ਬਰ ਹਰ ਵਿਅਕਤੀ ਆਪਣੇ ਜੀਵਨ ’ਚ ਪ੍ਰਮਾਤਮਾ ਨੂੰ ਯਾਦ ਰੱਖੇ- ਸੰਤ ਬਾਬਾ ਬਾਲ ਅਗਲੀ ਖ਼ਬਰ ਡਾ. ਰਵਜੋਤ ਨੇ ਜਿੰਪਾ ਦੀ ਮੌਜੂਦਗੀ ’ਚ ਗੁਰੂ ਰਵਿਦਾਸ ਜੀ ਨੂੰ ਸਮਰਪਿਤ ਮੋਬਾਈਲ ਵੈਨ ਨੂੰ ਕੀਤਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।