02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਮੀਂਹ ਝੋਨੇ ਦੀ ਫ਼ਸਲ ਲਈ ਲਾਹੇਵੰਦ, ਮੌਸਮ ਹੋਇਆ ਠੰਢਾ

ਅਜੀਤ ਡੈਸਕ 14-07-2026

 ਹਾਜੀਪੁਰ, 12 ਜੁਲਾਈ (ਜੋਗਿੰਦਰ ਸਿੰਘ)- ਕਸਬਾ ਹਾਜੀਪੁਰ ਤੇ ਆਸ ਪਾਸ ਦੇ ਇਲਾਕੇ ’ਚ ਅੱਜ ਪਏ ਭਾਰੀ ਮੀਂਹ ਕਰਕੇ ਲੋਕਾਂ ਨੂੰ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਰਾਹਤ ਮਿਲੀ ਹੈ। ਭਾਰੀ ਮੀਂਹ ਕਰਕੇ ਕਸਬਾ ਹਾਜੀਪੁਰ ਦੇ ਨੀਵੇਂ ਬਾਜ਼ਾਰ ’ਚ ਪਾਣੀ ਭਰ ਗਿਆ ਜਿਸ ਕਰਕੇ ਲੋਕਾਂ ਨੂੰ ਗੁਜ਼ਰਨ ਸਮੇਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਬਰਖਾ ਝੋਨੇ ਦੀ ਫ਼ਸਲ ਲਈ ਲਾਹੇਵੰਦ ਹੈ। ਕਿਸਾਨ ਜਗਦੀਪ ਸਿੰਘ, ਕਰਨੈਲ ਸਿੰਘ, ਦਵਿੰਦਰ ਸਿੰਘ, ਸੰਤੋਖ ਸਿੰਘ, ਕੁਲਦੀਪ ਸਿੰਘ ਨੇ ਦੱਸਿਆ ਕਿ ਬਰਖਾ ਪੈਣ ਕਰਕੇ ਝੋਨੇ ਦੀ ਗਰੋਥ ਹੋਵੇਗੀ ਤੇ ਰਹਿੰਦੀਆਂ ਜ਼ਮੀਨਾਂ ’ਚ ਵੀ ਝੋਨਾ ਲੱਗ ਜਾਵੇਗਾ ਤੇ ਕਿਸਾਨਾਂ ਨੂੰ ਇੰਜਨਾਂ ਤੇ ਡੀਜ਼ਲ ਨਹੀਂ ਫੁਕਣਾ ਪਵੇਗਾ ਉਨ੍ਹਾਂ ਨੂੰ ਆਰਥਿਕ ਲਾਭ ਹੋਵੇਗਾ।

ਪਿਛਲੀ ਖ਼ਬਰ ਅਮਰੀਕਨ ਸਾਮਰਾਜਵਾਦ ਨਿਰਦੇਸ਼ਤ ਤੇ ਕਾਰਪੋਰੇਟ ਪੂੰਜੀਵਾਦੀ ਨੀਤੀਆਂ ਕਾਰਨ ਤੇਜ਼ੀ ਨਾਲ ਪਨਪ ਰਿਹਾ ਗੈਂਗਸਟਰਵਾਦ -ਕਰਨ ਸਿੰਘ... ਅਗਲੀ ਖ਼ਬਰ ਅਜੀਤ' ਖ਼ਬਰਾਂ, 14 ਜੁਲਾਈ 2026

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।