10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਵਿਧਾਇਕ ਰਾਜਾ ਗਿੱਲ ਵਲੋਂ ਪਿੰਡ ਝੰਬੋਵਾਲ ’ਚ ਲੋਕ ਮਿਲਣੀ

ਅਜੀਤ ਡੈਸਕ 13-07-2026

 ਗੜ੍ਹਦੀਵਾਲਾ, 12 ਜੁਲਾਈ (ਚੱਗਰ)-ਪੰਜਾਬ ਸਰਕਾਰ ਵਲੋਂ ਪਿੰਡਾਂ ਵਿਚ ਆਰੰਭ ਕੀਤੀ ਲੋਕ-ਮਿਲਣੀ ਸਕੀਮ ਤਹਿਤ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਵੱਲੋਂ ਗੜ੍ਹਦੀਵਾਲਾ ਹਲਕੇ ਦੇ ਪਿੰਡ ਝੰਬੋਵਾਲ ਵਿਖੇ ਵਿਸ਼ੇਸ਼ ਲੋਕ ਮਿਲਣੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਦੀ ਪਹਿਲੀ ਸਰਕਾਰ ਹੈ, ਜਿਸ ਨੇ ਲੋਕ ਭਲਾਈ ਸਕੀਮਾਂ ਨੂੰ ਲਾਗੂ ਕਰਕੇ ਨਵਾਂ ਰਿਕਾਰਡ ਬਣਾਇਆ ਹੈ ਤੇ ਵਿਧਾਨ ਸਭਾ ਚੋਣਾਂ ਦੌਰਾਨ ਸਾਰੀਆਂ ਐਲਾਨੀਆਂ ਗਰੰਟੀਆਂ 100 ਫ਼ੀਸਦੀ ਲਾਗੂ ਕੀਤੀਆਂ ਹਨ। ਨਹੀਂ ਨਹੀਂ ਇਸ ਮੌਕੇ ਉਨ੍ਹਾਂ ਸਰਕਾਰ ਵੱਲੋਂ ਲਾਗੂ ਕੀਤੀਆਂ ਗਈਆਂ ਵੱਖ-ਵੱਖ ਸਕੀਮਾਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਸਕੀਮਾਂ ਤੋਂ ਪੂਰਾ-ਪੂਰਾ ਲਾਭ ਲੈਣ ਲਈ ਪ੍ਰੇਰਿਆ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਰਾਜਾ ਗਿੱਲ ਦਾ ਸ਼ਾਨਦਾਰ ਸਵਾਗਤ ਕਰਦਿਆਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਨੋਹਰ ਲਾਲ ਸਰਪੰਚ, ਸੁਖਵਿੰਦਰਜੀਤ ਸਿੰਘ ਝਾਵਰ, ਮਾਨਾ ਦਾਰਾਪੁਰ, ਮਨਜਿੰਦਰ ਝੰਬੋਵਾਲ, ਦਿਲਬਾਗ ਬੈਰਮਪੁਰ ਆਦਿ ਸਮੇਤ ਪਿੰਡ ਵਾਸੀ ਮੌਜੂਦ ਸਨ।

ਪਿਛਲੀ ਖ਼ਬਰ ਮੌਨਸੂਨ ਆਈ ਸਿਰ ’ਤੇ, ਨਹੀਂ ਹੋਇਆ ਸ਼ਹਿਰ ’ਚ ਮੌਜੂਦ ਅਸੁਰੱਖਿਅਤ ਇਮਾਰਤਾਂ ਦਾ ਸਰਵੇਖਣ ਅਗਲੀ ਖ਼ਬਰ ਅਜਨਾਲਾ ਪੁਲਿਸ ਵਲੋਂ ਹੈਰੋਇਨ ਅਤੇ ਡਰੱਗ ਮਨੀ ਸਮੇਤ ਇਕ ਮਹਿਲਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।