11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਸਾਬਕਾ ਵਿਧਾਇਕ ਡੋਗਰਾ ਵਲੋਂ ਟੂਰਨਾਮੈਂਟ ਦਾ ਉਦਘਾਟਨ

ਅਜੀਤ ਡੈਸਕ 13-07-2026

 ਤਲਵਾੜਾ, 12 ਜੁਲਾਈ (ਮਹਿਤਾ)- ਤਲਵਾੜਾ ਦੇ ਪਬਲਿਕ ਹਾਈ ਸਕੂਲ ਵਿਖੇ ਤਿੰਨ ਦਿਨਾ 4ਵੀਂ ਜੂਨੀਅਰ ਲੜਕਿਆਂ ਦੀ ਨੈਸ਼ਨਲ ਗੋਲ ਸ਼ਾਟ ਬਾਲ ਚੈਂਪੀਅਨਸ਼ਿਪ 2026 ਅੱਜ ਤੋਂ ਆਰੰਭ ਹੋਈ ਜਿਸ ਦਾ ਰਸਮੀ ਉਦਘਾਟਨ ਸਾਬਕਾ ਵਿਧਾਇਕ ਹਲਕਾ ਦਸੂਹਾ ਅਰੁਣ ਡੋਗਰਾ ਮਿਕੀ ਨੇ ਕਰ ਕਮਲਾਂ ਨਾਲ ਕੀਤਾ। ਡੋਗਰਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਨੌਜਵਾਨ ਖਿਡਾਰੀਆਂ ਦਾ ਜੋਸ਼ ਅਨੁਸ਼ਾਸਨ ਤੇ ਖੇਡ ਭਾਵਨਾ ਦੇਖ ਕੇ ਬਹੁਤ ਖ਼ੁਸ਼ੀ ਹੋਈ। ਖੇਡਾਂ ਨੌਜਵਾਨਾਂ ਨੂੰ ਤੰਦਰੁਸਤ, ਅਨੁਸ਼ਾਸਿਤ ਤੇ ਮਜ਼ਬੂਤ ਸਮਾਜ ਦੀ ਨੀਂਹ ਬਣਾਉਂਦੀਆਂ ਹਨ। ਇਸ ਮੌਕੇ ਸੀਨੀਅਰ ਕਾਂਗਰਸੀ ਨੇਤਾ ਦਾਤਰਪੁਰ ਰਾਜੀਵ ਸ਼ਰਮਾ ਸੰਜੀਵਨੀ ਗੋਲ ਸੋਫਟ ਫੈਡਰੇਸ਼ਨ ਆਫ਼ ਇੰਡੀਆ ਪ੍ਰਧਾਨ ਸੈਣੀ ਰਵੀ ਕੁਮਾਰ, ਜਨਰਲ ਸਕੱਤਰ ਨੋਤਲਾ ਰਾਜਿੰਦਰ, ਖ਼ਜ਼ਾਨਚੀ ਰਾਮ ਪਰਵੇਸ਼ ਕੁਮਾਰ, ਸੈਕਟਰੀ ਪਬਲਿਕ ਸਕੂਲ ਆਰ. ਕੇ. ਭਾਰਦਵਾਜ, ਵਾਈਸ ਪ੍ਰਿੰਸੀਪਲ ਸਤਪਾਲ ਸ਼ਰਮਾ, ਪੰਜਾਬ ਸਕੱਤਰ ਅਤੇ ਸਕੂਲ ਕੋਚ ਹਰਿ ਓਮ, ਐਕਸੀਅਨ ਇੰਜ. ਏ. ਪੀ. ਊਬੀ ਸ਼ਹਿਰੀ ਪ੍ਰਧਾਨ ਬੋਧ ਰਾਜ, ਅੰਕਿਤ ਕੌਸ਼ਲ, ਸੁਮੇਸ਼ ਭਾਟੀਆ, ਐਡ. ਦਮਨਦੀਪ ਸਿੰਘ, ਸਕੱਤਰ ਜਨਰਲ ਪਿੰਕੀ, ਤਰੁਨਜੀਤ ਸਿੰਘ ਬੋਬੀ ਸਾਬਕਾ ਐਮ. ਸੀ. ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਖੇਡ ਪ੍ਰੇਮੀ ਹਾਜ਼ਰ ਸਨ। ਸੀਨੀਅਰ ਕਾਂਗਰਸੀ ਨੇਤਾ ਰਾਜੀਵ ਸ਼ਰਮਾ ਦਾਤਾਰਪੁਰੀ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿਚ 22 ਸਟੇਟਸ ਹਿੱਸਾ ਲੈ ਰਹੇ ਹਨ।

ਪਿਛਲੀ ਖ਼ਬਰ ਹੁਸ਼ਿਆਰਪੁਰ ਤੇ ਆਸ-ਪਾਸ ਦੇ ਇਲਾਕੇ ’ਚ ਪਏ ਮੀਂਹ ਨਾਲ ਕਿਸਾਨਾਂ ਨੂੰ ਮਿਲੀ ਭਾਰੀ ਰਾਹਤ ਕਈ ਚੋਆਂ ’ਚ ਆਇਆ ਪਾਣੀ, ਝੋਨੇ ਤੇ... ਅਗਲੀ ਖ਼ਬਰ ਜੀ.ਟੀ.ਬੀ. ਕਾਲਜ ਦੀ ਐਨ.ਸੀ.ਸੀ. ਕੈਡਟ ਨੇ ਮਨਾਲੀ ਵਿਖੇ ਰਾਸ਼ਟਰੀ ਪੱਧਰ ਦਾ ਬੇਸਿਕ ਮਾਊਂਟੇਨਰਿੰਗ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।