12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਕਾਰ ਦੀ ਲਪੇਟ ’ਚ ਆਉਣ ਨਾਲ ਮੋਟਰਸਾਈਕਲ ਚਾਲਕ ਦੀ ਮੌਤ

ਅਜੀਤ ਡੈਸਕ 14-07-2026

 ਗੜ੍ਹਸ਼ੰਕਰ, 13 ਜੁਲਾਈ (ਧਾਲੀਵਾਲ) - ਇੱਥੇ ਹੁਸ਼ਿਆਰਪੁਰ ਰੋਡ ’ਤੇ ਸਥਿਤ ਪਿੰਡ ਸਤਨੌਰ ਵਿਖੇ ਇਕ ਕਾਰ ਦੀ ਲਪੇਟ ’ਚ ਆਉਣ ਨਾਲ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਇਕੱਤਰ ਜਾਣਕਾਰੀ ਅਨੁਸਾਰ ਰਾਤ ਕਰੀਬ 8 ਕੁ ਵਜੇ ਅਵਤਾਰ ਸਿੰਘ (39) ਪੁੱਤਰ ਰਾਜ ਮੱਲ ਵਾਸੀ ਮੋਇਲਾ ਵਾਹਿਦਪੁਰ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਮਿਲਕ ਪਲਾਂਟ ਪਦਰਾਣਾ ਨੂੰ ਕੰਮ ’ਤੇ ਜਾ ਰਿਹਾ ਸੀ। ਅਵਤਾਰ ਸਿੰਘ ਜਦੋਂ ਸਤਨੌਰ ਵਿਖੇ ਪਹੁੰਚਿਆਂ ਤਾਂ ਸਾਹਮਣੇ ਤੋਂ ਹੁਸ਼ਿਆਰਪੁਰ ਸਾਈਡ ਤੋਂ ਆ ਰਹੀ ਮਾਰੂਤੀ ਏ-ਸਟਾਰ ਗੱਡੀ ਪੀ.ਬੀ. 10 ਡੀ.ਪੀ. 7252 ਵਲੋਂ ਟੱਕਰ ਮਾਰੇ ਜਾਣ ’ਤੇ ਹਾਦਸੇ ਵਿਚ ਅਵਤਾਰ ਸਿੰਘ ਦੀ ਮੌਤ ਹੋ ਗਈ। ਪੁਲਿਸ ਵਲੋਂ ਲਾਸ਼ ਨੂੰ ਅਗਲੀ ਕਾਰਵਾਈ ਲਈ ਸਿਵਲ ਹਸਪਤਾਲ ਗੜ੍ਹਸ਼ੰਕਰ ਦੇ ਲਾਸ਼ ਘਰ ਵਿਖੇ ਰਖਵਾਇਆ ਗਿਆ। ਪੁਲਿਸ ਵਲੋਂ ਕਾਰ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਕਾਰ ਵਲੋਂ ਹੁਸ਼ਿਆਰਪੁਰ ਤੋਂ ਆਉਂਦੇ ਸਮੇਂ ਪਿੰਡ ਟੂਟੋ ਮਜਾਰਾ ਤੇ ਡਾਨਸੀਵਾਲ ਵਿਖੇ ਵੀ ਦੋ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਹੈ।

ਪਿਛਲੀ ਖ਼ਬਰ ‘ਵਾਰਿਸ ਪੰਜਾਬ ਦੇ’ ਦੀਆਂ ਹਲਕਾਵਾਰ ਮੀਟਿੰਗਾਂ ’ਚ ਵੱਡੇ ਇਕੱਠ ਸਫ਼ਲਤਾ ਦੀ ਨਿਸ਼ਾਨੀ- ਇਯਾਲੀ ਅਗਲੀ ਖ਼ਬਰ ਪਾਵਰ ਕਾਰਪੋਰੇਸ਼ਨ ਦੇ ਸਟੋਰਾਂ ਦੇ ਆਊਟਸੋਰਸ ਮੁਲਾਜ਼ਮਾਂ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।