ਮੁਕੇਰੀਆਂ, 16 ਜੁਲਾਈ (ਰਾਮਗੜ੍ਹੀਆ)- ਬੀਤੇ ਦਿਨੀਂ ਕਿਸਾਨ ਮਜ਼ਦੂਰ ਹਿਤਕਾਰੀ ਸਭਾ ਪੰਜਾਬ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਉਂਕਾਰ ਸਿੰਘ ਪੁਰਾਣਾ ਭੰਗਾਲਾ, ਸੀਨੀਅਰ ਮੀਤ ਪ੍ਰਧਾਨ ਸਮਿੰਦਰ ਸਿੰਘ ਛੰਨੀਨੰਦ ਸਿੰਘ, ਸੂਬਾ ਆਗੂ ਜਥੇਦਾਰ ਬਾਬਾ ਗੁਰਦੇਵ ਸਿੰਘ, ਜ਼ੋਨ ਪ੍ਰਧਾਨ ਨਿਰਮਲ ਸਿੰਘ ਬਰਨਾਲਾ, ਸੀਨੀਅਰ ਆਗੂ ਕੁਲਵਿੰਦਰ ਸਿੰਘ ਮੰਜਪੁਰ, ਜ਼ੋਨ ਪ੍ਰਧਾਨ ਨਰਿੰਦਰ ਸਿੰਘ ਨਾਹਰਪੁਰ ਨੇ ਪੈ੍ੱਸ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਜਦੋਂ ਉਹ ਭਗਵੰਤ ਮਾਨ ਨੂੰ ਸਵਾਲ ਕਰਨ ਲਈ ਮਹਾਰਾਣਾ ਪ੍ਰਤਾਪ ਚੌਕ ਵਿਖੇ ਰੈਲੀ ਵਾਲੇ ਸਥਾਨ ਤੋਂ ਮਹਿਜ਼ 700 ਮੀਟਰ ਦੂਰੀ ਪਹੁੰਚੇ ਤਾਂ ਪੁਲਿਸ ਜਥੇਬੰਦੀ ਦੇ ਆਗੂ ਅਤੇ ਵਰਕਰਾਂ ਨੂੰ ਗ੍ਰਿਫ਼ਤਾਰ ਕਰਕੇ ਮੁਕੇਰੀਆਂ ਤੋਂ ਤਲਵਾੜਾ-ਦੋਲਤਪੁਰ ਰੋਡ ’ਤੇ ਮੁਕੇਰੀਆਂ ਤੋਂ 50 ਕਿੱਲੋਮੀਟਰ ਅਮਰੋਹ, ਰਾਮਗੜ੍ਹ ਵਿਖੇ ਲੈ ਗਈ। ਉਨ੍ਹਾਂ ਕਿਹਾ ਮੁੱਖ ਮੰਤਰੀ ਦੇ ਜਾਣ ਤੋਂ ਬਾਅਦ ਕਿਸਾਨ ਆਗੂ ਤੇ ਵਰਕਰਾਂ ਨੂੰ ਮੁਕੇਰੀਆਂ ਵਿਖੇ ਲਿਆ ਕੇ ਰਿਹਾਅ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਕਿਸਾਨ ਆਗੂਆਂ ਨੇ ਥਾਣਾ ਮੁਕੇਰੀਆਂ ਵਿਚ ਗ੍ਰਿਫ਼ਤਾਰ ਕੀਤੇ ਆਪਣੇ ਕਿਸਾਨ ਆਗੂ ਸ਼ਮਸ਼ੇਰ ਸਿੰਘ ਪਾਮਾ, ਨਿਰਮਲ ਸਿੰਘ ਛੰਨੀਨੰਦ ਨੂੰ ਵੀ ਰਿਹਾਅ ਕਰਵਾਇਆ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਚਹੇਤਿਆਂ ਵੱਲੋਂ ਸ਼ੰਭੂ ਖਨੌਰੀ ਬਾਰਡਰ ਤੋਂ ਚੋਰੀ ਕੀਤੇ 3 ਕਰੋੜ 77 ਲੱਖ ਦੇ ਸਮਾਨ ਭਰਪਾਈ, ਅਮਰੀਕਾ ਨਾਲ ਕੀਤੇ ਵਪਾਰਕ ਸਮਝੌਤਾ ਰੱਦ ਕਰਵਾਉਣ, ਬਿਜਲੀ ਐਕਟ 2025 ਨੂੰ ਰੱਦ ਕਰਵਾਉਣ, ਖਾਦ ਨਾਲ ਜਬਰੀ ਦਵਾਈਆਂ ਬੰਦ ਕਰਵਾਉਣ, ਗੰਨਾ ਮਿੱਲਾਂ ਤੇ ਪੰਜਾਬ ਸਰਕਾਰ ਵੱਲ 68 ਰੁਪਏ ਦੇ ਹਿਸਾਬ ਨਾਲ ਖੜੇ ਕਰੋੜਾ ਰੁਪਏ ਕਿਸਾਨ ਖਾਤਿਆਂ ਵਿਚ ਪਵਾਉਣ, ਕੰਡੀ ਏਰੀਏ ਦੇ ਕਿਸਾਨਾਂ ਨੂੰ 24 ਘੰਟੇ ਬਿਜਲੀ ਦਿਵਾਉਣ ਅਤੇ ਸਾਰੇ ਪੰਜਾਬ ਦੇ ਕਿਸਾਨਾਂ ਦੇ ਬਿਜਲੀ ਸੰਕਟ ਨੂੰ ਹੱਲ ਕਰਵਾਉਣ ਤੱਕ ਸਾਡਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਇਸ ਮੌਕੇ ਸੀਨੀਅਰ ਆਗੂ ਰਾਜਿੰਦਰ ਸਿੰਘ ਜੇ ਪੀ ਪੰਡੋਰੀ, ਇਕਾਈ ਪ੍ਰਧਾਨ ਸਰਵਣ ਸਿੰਘ ਕੋਟਲੀ ਖ਼ਾਸ, ਸੰਦੀਪ ਸਿੰਘ, ਸ਼ਮਸ਼ੇਰ ਸਿੰਘ ਪਾਮਾ, ਨਿਰਮਲ ਸਿੰਘ ਛੰਨੀਨੰਦ ਸਿੰਘ, ਮਾਸਟਰ ਰਵਿੰਦਰ ਸਿੰਘ, ਜਸਪਾਲ ਸਿੰਘ ਕੁੱਲੀਆਂ, ਜਥੇਦਾਰ ਰਣਦੀਪ ਸਿੰਘ ਧਨੋਆ, ਜਥੇਦਾਰ ਹਰਦੀਪ ਸਿੰਘ ਕਾਲਾਮੰਜ, ਲੰਬੜਦਾਰ ਦਲਵੀਰ ਸਿੰਘ ਮਹਿਤਪੁਰ, ਮੁਖ਼ਤਿਆਰ ਮਸੀਹ, ਮੱਖਣ ਸਿੰਘ ਨਾਹਰਪੁਰ, ਸੋਨੀ ਕੁਮਾਰ ਮੁਕੇਰੀਆਂ, ਲਖਵਿੰਦਰ ਸਿੰਘ ਬੱਬੂ, ਹਰਜੀਤ ਸਿੰਘ ਮਿੱਟੂ, ਬਲਕਾਰ ਸਿੰਘ ਫ਼ੌਜੀ, ਮਦਨ ਸਿੰਘ ਪੁਰਾਣਾ ਭੰਗਾਲਾ, ਅਸ਼ਵਨੀ ਕੁਮਾਰ ਪੰਡੋਰੀ, ਸੀਨੀਅਰ ਆਗੂ ਤਰਸੇਮ ਸਿੰਘ ਸੇਮਾ, ਰਸ਼ਪਾਲ ਸਿੰਘ ਬਾਲਾ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਆਗੂ ਹਾਜ਼ਰ ਸਨ।