04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਚਾਰ ਸਾਲਾਂ ਤੋਂ ਪੈਨਸ਼ਨ ਲੈਣ ਲਈ ਠੋਕਰਾਂ ਖਾ ਰਹੀ ਹੈ ਸਾਬਕਾ ਫ਼ੌਜੀ ਦੀ ਬਜ਼ੁਰਗ ਘਰਵਾਲੀ

ਅਜੀਤ ਡੈਸਕ 17-07-2026
ਗੜ੍ਹਸ਼ੰਕਰ, 16 ਜੁਲਾਈ (ਧਾਲੀਵਾਲ)-ਬੀਤੇ ਚਾਰ ਸਾਲਾਂ ਤੋਂ ਇੱਥੋਂ ਦੇ ਪਿੰਡ ਚੱਕ ਗੁਰੂ ਦੀ ਮਾਤਾ ਮਹਿੰਦਰ ਕੌਰ ਆਪਣੇ ਮਿ੍ਰਤਕ ਸਾਬਕਾ ਫ਼ੌਜੀ ਦੀ ਪੈਨਸ਼ਨ ਦਾ ਲਾਭ ਲੈਣ ਲਈ ਸਬੰਧਿਤ ਦਫ਼ਤਰਾਂ ਦੀਆਂ ਠੋਕਰਾਂ ਖਾ ਰਹੀ ਹੈ ਅਤੇ ਉਸ ਨੂੰ ਆਪਣੇ ਪਤੀ ਦੀ ਮੌਤ ਤੋਂ ਬਾਅਦ ਮਿਲਣ ਵਾਲੀ ਪੈਨਸ਼ਨ ਕਈ ਸਾਲ ਬੀਤ ਜਾਣ ’ਤੇ ਵੀ ਨਹੀਂ ਲਗਾਈ ਗਈ। ਮਾਤਾ ਮਹਿੰਦਰ ਕੌਰ ਨੇ ਦੱਸਿਆ ਕਿ ਉਸਦੇ ਪਤੀ ਸ. ਮਹਿੰਦਰ ਸਿੰਘ 20 ਅਕਤੂਬਰ 1961 ਨੂੰ ਫ਼ੌਜ ਵਿਚ ਭਰਤੀ ਹੋਏ ਸਨ ਅਤੇ ਕਈ ਸਾਲਾਂ ਦੀ ਸਰਵਿਸ ਤੋਂ ਬਾਅਦ ਰਿਜ਼ਰਵ ਪੈਨਸ਼ਨ ਆ ਗਏ ਸਨ ਜਿਨ੍ਹਾਂ ਨੂੰ ਜ਼ਿੰਦਗੀ ਭਰ ਪੈਨਸ਼ਨ ਅਤੇ ਫ਼ੌਜ ਦੇ ਮਿਲਣ ਵਾਲੇ ਸਾਰੇ ਹੀ ਲਾਭ ਪ੍ਰਾਪਤ ਸਨ। ਉਨ੍ਹਾਂ ਦੱਸਿਆ ਕਿ ਸਾਢੇ ਚਾਰ ਸਾਲ ਪਹਿਲਾ 10 ਜਨਵਰੀ 2022 ਨੂੰ ਪਤੀ ਸ. ਮਹਿੰਦਰ ਸਿੰਘ ਦੀ ਸੰਖੇਪ ਬਿਮਾਰੀ ਕਾਰਨ ਮੌਤ ਹੋ ਗਈ ਸੀ। ਇਸ ਤੋਂ ਤੁਰੰਤ ਬਾਅਦ ਉਨ੍ਹਾਂ ਫ਼ੌਜ ਦੇ ਸਬੰਧਿਤ ਵਿਭਾਗ ਨੂੰ ਸਾਰੀ ਜਾਣਕਾਰੀ ਮੁਹੱਈਆ ਕਰਵਾ ਦਿੱਤੀ ਸੀ ਅਤੇ ਡੀ.ਪੀ.ਡੀ.ਓ. ਹੁਸ਼ਿਆਰਪੁਰ ਵਿਖੇ ਪਤੀ ਦੀ ਮੌਤ ਤੋਂ ਬਾਅਦ ਉਸ ਨੂੰ ਲੱਗਣ ਵਾਲੀ ਪੈਨਸ਼ਨ ਬਾਰੇ ਵੀ ਸਾਰੀ ਕਾਗ਼ਜ਼ੀ ਕਾਰਵਾਈ ਮੁਕੰਮਲ ਕਰ ਦਿੱਤੀ ਗਈ ਸੀ। ਪਰ ਚਾਰ ਸਾਲ ਦਾ ਸਮਾਂ ਬੀਤ ਜਾਣ ਦੇ ਬਾਅਦ ਵੀ ਉਸ ਨੂੰ ਪੈਨਸ਼ਨ ਨਹੀਂ ਮਿਲ ਰਹੀ । ਇਸ ਸਬੰਧੀ ਡੀ.ਪੀ.ਡੀ.ਓ. ਹੁਸ਼ਿਆਰਪੁਰ ਅਤੇ ਸੈਨਿਕ ਭਲਾਈ ਦਫ਼ਤਰ ਹੁਸ਼ਿਆਰਪੁਰ ਵਿਖੇ ਵੀ ਅਨੇਕਾਂ ਵਾਰ ਸੰਪਰਕ ਕੀਤਾ ਗਿਆ ਪਰ ਸਬੰਧਿਤ ਕਰਮਚਾਰੀਆਂ ਵਲੋਂ ਹਰ ਵਾਰੀ ਇਹੋ ਭਰੋਸਾ ਦੇ ਕੇ ਮੋੜ ਦਿੱਤਾ ਜਾਂਦਾ ਹੈ ਕਿ ਤੁਹਾਡੀ ਪੈਨਸ਼ਨ ਆ ਜਾਵੇਗੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਕਾਗ਼ਜ਼ਾਂ ਅਤੇ ਹੋਰ ਦਿੱਤੇ ਗਏ ਵੇਰਵਿਆਂ ਵਿਚ ਵੀ ਕੋਈ ਨੁਕਸ ਨਹੀਂ ਕੱਢਿਆ ਗਿਆ ਪਰ ਇਸਦੇ ਬਾਵਜੂਦ ਵੀ ਪੈਨਸ਼ਨ ਨਹੀਂ ਸ਼ੁਰੂ ਕੀਤੀ ਗਈ। ਉਨ੍ਹਾਂ ਡੀ.ਪੀ.ਡੀ.ਓ ਅਤੇ ਸੈਨਿਕ ਭਲਾਈ ਦਫ਼ਤਰ ਹੁਸ਼ਿਆਰਪੁਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਕਾਗ਼ਜ਼ਾਂ ਦੀ ਜਾਂਚ ਕਰਕੇ ਤੁਰੰਤ ਪੈਨਸ਼ਨ ਦਾ ਹੱਕ ਦਿੱਤਾ ਜਾਵੇ।
ਪਿਛਲੀ ਖ਼ਬਰ ਸ਼ਹਿਰ ’ਚ ਚਲ ਰਹੇ ਗ਼ੈਰ ਕਾਨੂੰਨੀ ਨਸ਼ਾ ਛੁਡਾਊ ਕੇਂਦਰ ਦਾ ਪਰਦਾਫ਼ਾਸ਼ ਅਗਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ’ਚ ‘ਵਿਕਸਿਤ ਭਾਰਤ ਯੁਵਾ ਜੋੜੋ ਪ੍ਰੋਗਰਾਮ’ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।