14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਡੇਂਗੂ ਤੋਂ ਬਚਾਅ ਸੰਬੰਧੀ ਕੀਤਾ ਜਾਗਰੂਕ

ਅਜੀਤ ਡੈਸਕ 19-07-2026
ਦਸੂਹਾ, 18 ਜੁਲਾਈ (ਭੁੱਲਰ)- ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਮਨਦੀਪ ਕਮਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਮਨਮੋਹਨ ਸਿੰਘ ਸਿਵਲ ਹਸਪਤਾਲ ਦਸੂਹਾ ਦੀ ਯੋਗ ਅਗਵਾਈ ਹੇਠ ਸਿਵਲ ਹਸਪਤਾਲ ਦਸੂਹਾ, ਬਾਲ ਵਿਕਾਸ ਪ੍ਰੋਜੈਕਟ ਦਸੂਹਾ, ਤਹਿਸੀਲ ਭਲਾਈ ਦਫ਼ਤਰ ਦਸੂਹਾ, ਪਸ਼ੂ ਪਾਲਨ ਵਿਭਾਗ ਦਸੂਹਾ, ਬਾਗ਼ ਬਾਨੀ ਵਿਕਾਸ ਵਿਭਾਗ ਦਸੂਹਾ, ਪੰਜਾਬ ਸਹਿਕਾਰਤਾ ਵਿਭਾਗ ਦਸੂਹਾ, ਗੁਰੂ ਨਾਨਕ ਮਿਸ਼ਨ ਹਸਪਤਾਲ ਦਸੂਹਾ ਵਿਖੇ ਮੁਲਾਜ਼ਮਾਂ ਨੂੰ ਡੇਂਗੂ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਸਿਹਤ ਕਰਮਚਾਰੀ ਗੁਰਨਾਮ ਸਿੰਘ ਨੇ ਡੇਂਗੂ ਏਡੀਜ਼ ਜਾਣਕਾਰੀ ਦਿੰਦਿਆਂ ਦੱਸਿਆ ਸਰਕਾਰੀ ਹਸਪਤਾਲਾਂ, ਸਿਹਤ ਸੰਸਥਾ ਵਿਚ ਡੇਂਗੂ ਦੇ ਟੈੱਸਟ ਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ ਜੇਕਰ ਕਿਸੇ ਨੂੰ ਡੇਂਗੂ ਵਰਗੇ ਲੱਛਣ ਦਿਖਾਈ ਦੇਣ ਤਾਂ ਨੇੜੇ ਦੇ ਸਰਕਾਰੀ ਸੰਸਥਾ ਨਾਲ ਸੰਪਰਕ ਕਰਨਾ ਚਾਹੀਦਾ ਹੈ। ਇਸ ਮੌਕੇ ਲਵਪ੍ਰੀਤ ਸਿੰਘ ਬਰੀਡਿੰਗ ਚੈੱਕਰ, ਦਵਿੰਦਰ ਸਿੰਘ ਬਰੀਡਿੰਗ ਚੈੱਕਰ, ਕਮਲ ਕੁਮਾਰ ਬਰੀਡਿੰਗ ਚੈੱਕਰ, ਨਵਜੋਤ ਕੌਰ ਬਰੀਡਿੰਗ ਚੈੱਕਰ, ਸੀਆ ਬਰੀਡਿੰਗ ਚੈੱਕਰ, ਨੀਤਾ ਬਰੀਡਿੰਗ ਚੈੱਕਰ, ਸੈਰੀ ਬਰੀਡਿੰਗ ਚੈੱਕਰ ਆਦਿ ਹਾਜ਼ਰ ਹੋਏ।
ਪਿਛਲੀ ਖ਼ਬਰ ਸਰ ਮਾਰਸ਼ਲ ਸਕੂਲ ਵਿਚ ਕਰਵਾਈਆਂ ਵੱਖ-ਵੱਖ ਗਤੀਵਿਧੀਆਂ ਅਗਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਵਿਖੇ ਸ਼ਾਨਦਾਰ ਇਨਵੈਸਟਿਚਰ ਸਮਾਰੋਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।