14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਬੈਂਕ ’ਚੋਂ ਪੈਸੇ ਕਢਵਾ ਕੇ ਘਰ ਜਾ ਰਹੀ ਔਰਤ ਦੇ 20 ਹਜ਼ਾਰ ਰੁਪਏ ਚੋਰੀ

ਅਜੀਤ ਡੈਸਕ 19-07-2026
ਹਾਜੀਪੁਰ, 18 ਜੁਲਾਈ (ਜੋਗਿੰਦਰ ਸਿੰਘ)- ਕਸਬਾ ਹਾਜੀਪੁਰ ਦੀ ਪੰਜਾਬ ਨੈਸ਼ਨਲ ਬੈਂਕ ਵਿਚੋਂ ਇਕ ਔਰਤ ਦੇ 20 ਹਜ਼ਾਰ ਕਢਵਾਉਣ ਉਪਰੰਤ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਅਮਨਜੋਤੀ ਵਾਸੀ ਹਾਜੀਪੁਰ ਨੇ ਦੱਸਿਆ ਕਿ ਉਸ ਦੀ ਮਾਤਾ ਤਰਸੇਮ ਕੌਰ ਪਤਨੀ ਸੁਖਦੇਵ ਸਿੰਘ ਵਾਸੀ ਪਿੰਡ ਗੋਦਾ ਬੀਤੇ ਦਿਨੀਂ ਪੰਜਾਬ ਨੈਸ਼ਨਲ ਬੈਂਕ ਹਾਜੀਪੁਰ ਵਿਚੋਂ 20 ਹਜ਼ਾਰ ਰੁਪਏ ਕਢਵਾਉਣ ਲਈ ਬੈਂਕ ਆਈ ਸੀ ਤੇ ਉਸ ਨੇ 20 ਹਜ਼ਾਰ ਰੁਪਏ ਕਢਵਾ ਕੇ ਆਪਣੇ ਝੋਲੇ ਵਿਚ ਪਾ ਲਏ ਅਤੇ ਉਹ ਆਪਣੇ ਘਰ ਨੂੰ ਵਾਪਸ ਆ ਰਹੀ ਸੀ ਕਿ ਜਦੋਂ ਉਹ ਘਰ ਪੁੱਜੀ ਤਾਂ ਝੋਲੇ ਵਿਚ ਪੈਸੇ ਨਹੀਂ ਸਨ ਅਤੇ ਝੋਲਾ ਕੱਟਿਆ ਹੋਇਆ ਸੀ। ਅਮਨ ਜੋਤੀ ਨੇ ਕਿਹਾ ਕਿ ਉਸ ਦੀ ਮਾਂ ਦੇ ਪੈਸੇ ਚੋਰਾਂ ਨੇ ਬਲੇਡ ਨਾਲ ਝੋਲਾ ਕੱਟ ਕੇ ਚੋਰੀ ਕਰ ਲਏ ਹਨ ਜਿਸ ਸਬੰਧੀ ਉਨ੍ਹਾਂ ਨੇ ਲਿਖਤੀ ਰੂਪ ਵਿਚ ਹਾਜੀਪੁਰ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਹੈ। ਹਾਜੀਪੁਰ ਪੁਲਿਸ ਵੱਲੋਂ ਬੈਂਕ ਪੁੱਜ ਕੇ ਵੀਡੀਓ ਫੁਟੇਜ ਕਢਵਾ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਲੋਕ ਮਿਲਣੀਆਂ ਪ੍ਰੋਗਰਾਮਾ ਨੂੰ ਪਿੰਡਾਂ ਵਿਚ ਮਿਲ ਰਿਹਾ ਭਰਵਾਂ ਹੁੰਗਾਰਾ - ਪ੍ਰੋਫੈਸਰ ਮੁਲਤਾਨੀ ਅਗਲੀ ਖ਼ਬਰ 1 ਅਗਸਤ ਨੂੰ ਭਗਵੰਤ ਮਾਨ ਸਰਕਾਰ 50 ਲੱਖ ਔਰਤਾਂ ਦੇ ਖਾਤਿਆਂ ’ਚ ਪਾਵੇਗੀ ਸਨਮਾਨ ਰਾਸ਼ੀ- ਕੇਜਰੀਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।