15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਐਲ.ਏ.ਡੀ.ਸੀ. ਸਿਸਟਮ ਖ਼ਿਲਾਫ਼ ਭੁੱਖ ਹੜਤਾਲ ਜਾਰੀ

ਅਜੀਤ ਡੈਸਕ 22-07-2026

ਹੁਸ਼ਿਆਰਪੁਰ, 21 ਜੁਲਾਈ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਵਲੋਂ ਚੱਲ ਰਹੀ ਹੜਤਾਲ ਨੂੰ ਚਾਲੂ ਰੱਖਦਿਆਂ ਲੀਗਲ ਏਡ ਡਿਫੈਂਸ ਕਾਊਂਸਲ (ਐਲ.ਏ.ਡੀ.ਸੀ.) ਸਿਸਟਮ ਨੂੰ ਖ਼ਤਮ ਕਰਨ ਲਈ ਪੰਜਾਬ ਦੇ ਵਕੀਲ ਭਾਈਚਾਰੇ ਵਲੋਂ ਹੜਤਾਲ ਕੀਤੀ ਜਾ ਰਹੀ ਹੈ। ਇਸੇ ਕੜੀ ਤਹਿਤ ਜ਼ਿਲ੍ਹਾ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਵਕੀਲਾਂ ਵਲੋਂ ਪ੍ਰਧਾਨ ਐਡ. ਪਲਵਿੰਦਰਜੀਤ ਸਿੰਘ ਘੁੰਮਣ ਦੀ ਪ੍ਰਧਾਨਗੀ ਹੇਠ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਭੁੱਖ ਹੜਤਾਲ ਜਾਰੀ ਰਹੀ। ਇਸ ਮੌਕੇ ਪ੍ਰਧਾਨ ਐਡ: ਘੁੰਮਣ ਨੇ ਕਿਹਾ ਕਿ ਜਿੰਨੀ ਦੇਰ ਤੱਕ ਭਾਰਤ ਸਰਕਾਰ ਅਤੇ ਜੁਡੀਸ਼ੀਅਲ ਵਲੋਂ ਐਲ.ਏ.ਡੀ.ਸੀ. ਸਿਸਟਮ ਨੂੰ ਵਾਪਸ ਲੈਣ ਦਾ ਫ਼ੈਸਲਾ ਨਹੀਂ ਲਿਆ ਜਾਂਦਾ, ਉਦੋਂ ਤੱਕ ਜ਼ਿਲ੍ਹਾ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਪੰਜ ਵਕੀਲ ਹਰ ਰੋਜ਼ ਭੁੱਖ ਹੜਤਾਲ ‘ਤੇ ਬੈਠਣਗੇ ਤਾਂ ਜੋ ਸੁੱਤੇ ਪਾਏ ਸਿਸਟਮ ਦੀਆਂ ਅੱਖਾਂ ਖੋਲ੍ਹੀਆਂ ਜਾ ਸਕਣ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਕਿਸੇ ਤਰ੍ਹਾਂ ਵੀ ਲੀਗਲ ਏਡ ਦੇ ਵਿਰੁੱਧ ਨਹੀਂ ਹੈ ਅਤੇ ਉਨ੍ਹਾਂ ਦਾ ਵਿਰੋਧ ਸਿਰਫ਼ ਐਲ.ਏ.ਡੀ.ਸੀ. ਨੀਤੀ ਅਤੇ ਉਸ ਦੀ ਬਣਤਰ ਖ਼ਿਲਾਫ਼ ਹੈ। ਇਸ ਮੌਕੇ ਐਡਵੋਕੇਟ ਨਵਜਿੰਦਰ ਸਿੰਘ ਬੇਦੀ ਜਨਰਲ ਸਕੱਤਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਨੇ ਕਿਹਾ ਕਿ ਉਨ੍ਹਾਂ ਦਾ ਸੰਘਰਸ਼ ਕਿਸੇ ਵਿਅਕਤੀ, ਸੰਸਥਾ ਜਾਂ ਵਿਧੀ ਖ਼ਿਲਾਫ਼ ਨਹੀਂ ਹੈ, ਬਲਕਿ ਇਹ ਸੰਘਰਸ਼ ਸੁਤੰਤਰ ਵਕਾਲਤ, ਨੌਜਵਾਨ ਵਕੀਲਾਂ ਦੇ ਭਵਿੱਖ ਅਤੇ ਨਿਆਇਕ ਵਿਵਸਥਾ ਦੇ ਮਾਣ-ਸਨਮਾਨ ਦੀ ਰੱਖਿਆ ਲਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਾਰ ਐੋਸੋਸੀਏਸ਼ਨ ਦੇ ਸਮੂਹ ਅਧਿਕਾਰੀ ਅਤੇ ਮੈਂਬਰ ਉਸ ਸਮੇਂ ਤੱਕ ਸੰਘਰਸ਼ ਜਾਰੀ ਰੱਖਣਗੇ, ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨੂੰ ਨਹੀਂ ਮੰਨ ਲਿਆ ਗਿਆ ਜਾਂਦਾ ਅਤੇ ਇਸ ਨੀਤੀ ‘ਤੇ ਮੁੜ ਵਿਚਾਰ ਨਹੀਂ ਕੀਤਾ ਜਾਂਦਾ। ਇਸ ਮੌਕੇ ਸਾਬਕਾ ਪ੍ਰਧਾਨ ਐਡ: ਰਣਜੀਤ ਕੁਮਾਰ, ਐਡ: ਵੀ.ਕੇ. ਮੈਨਨ, ਐਡ: ਰਜਨੀ ਨੰਦਾ, ਐਡ: ਆਰ.ਪੀ. ਧੀਰ, ਐਡ. ਬੀ.ਐਸ. ਰਿਆੜਾ, ਐਡ: ਨਵੀਨ ਜੈਰਥ, ਐਡ: ਅਭੀਨਵ ਮਹਿੰਦਰੂ, ਐਡ: ਪੁਨੀਤਇੰਦਰ ਸਿੰਘ ਕੰਗ, ਐਡ: ਪਲਵਿੰਦਰ ਸਿੰਘ ਮਾਨਾ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਨੌਸ਼ਹਿਰਾ ਵਿਖੇ ਬੰਦ ਪਈ ਲੱਕੜ ਮੰਡੀ ’ਚ ਮਹੀਨੇ ’ਚ 2 ਵਾਰ ਪਸ਼ੂ ਮੰਡੀ ਲਗਾਈ ਜਾਵੇ - ਲਾਚੋਵਾਲ ਅਗਲੀ ਖ਼ਬਰ ਆਊਟਸੋਰਸ ਇੰਪਲਾਈਜ਼ ਫੈਡਰੇਸ਼ਨ ਪੰਜਾਬ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।