15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਡੀ.ਸੀ. ਦੇ ਹੁਕਮਾਂ ਨੂੰ ਲਾਗੂ ਕਰਨ ’ਚ ਵਿਭਾਗ ਇਮਾਨਦਾਰੀ ਨਾਲ ਨਹੀਂ ਕਰ ਰਹੇ ਕੰਮ

ਅਜੀਤ ਡੈਸਕ 22-07-2026

ਬੀਣੇਵਾਲ, 21 ਜੁਲਾਈ (ਬੈਜ ਚੌਧਰੀ)-ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਲੋਂ ਜ਼ਿਲ੍ਹੇ ਵਿਚ ਲੋਕਾਂ ਦੀ ਜਾਨ ਮਾਲ ਦੀ ਹਿਫ਼ਾਜ਼ਤ ਲਈ ਬੀ.ਐਨ.ਐਸ. 2023 ਦੀ ਧਾਰਾ 163 ਅਧੀਨ ਜਾਰੀ ਹੁਕਮਾਂ ਮੁਤਾਬਿਕ ਗੜ੍ਹਸ਼ੰਕਰ ਨੰਗਲ ਰੋਡ ਅਤੇ ਮਾਹਿਲਪੁਰ ਜੇਜੋਂ ਰੋਡ ਤੇ ਹਿਮਾਚਲ ਪ੍ਰਦੇਸ਼ ਤੋਂ ਮਾਈਨਿੰਗ ਸਮੱਗਰੀ ਲੈ ਕੇ ਆਉਣ ਵਾਲੇ ਟਿੱਪਰ/ਟਰੱਕ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਹੀ ਚਲ ਸਕਣਗੇ। ਇਸ ਤੋਂ ਇਲਾਵਾ ਇਹਨਾਂ ਸੜਕਾਂ ਤੇ ਮਾਈਨਿੰਗ ਸਮੱਗਰੀ ਲੈ ਕੇ ਜਾਣ ਵਾਲੇ ਟਿੱਪਰਾਂ ਦੇ ਚਲਣ ਤੇ ਮੁਕੰਮਲ ਪਾਬੰਦੀ ਹੋਵੇਗੀ। ਇਹ ਹੁਕਮ 20 ਸਤੰਬਰ ਤੱਕ ਲਾਗੂ ਹੋਣਗੇ। ਇਸ ਤੋਂ ਪਹਿਲਾਂ ਵੀ ਮਾਨਯੋਗ ਡੀ ਸੀ ਸਾਹਿਬ ਵਲੋਂ ਅਜਿਹੇ ਹੁਕਮ ਜਾਰੀ ਕੀਤੇ ਜਾਂਦੇ ਰਹੇ ਹਨ, ਪਰ ਹੈਰਾਨੀ ਦੀ ਗਲ ਹੈ ਕਿ ਇਹ ਹੁਕਮ ਲਾਗੂ ਕਰਨ ਵਾਲੇ ਪੁਲਿਸ ਵਿਭਾਗ,ਮਾਈਨਿੰਗ ਵਿਭਾਗ ਤੇ ਰਿਜਨਲ ਟਰਾਂਸਪੋਰਟ ਅਥਾਰਿਟੀ ਹੁਕਮਾਂ ਨੂੰ ਇਨ ਬਿਨ ਲਾਗੂ ਕਰਨ ਵਿਚ ਕੋਈ ਖ਼ਾਸ ਦਿਲਚਸਪੀ ਨਹੀਂ ਰੱਖਦੇ। ਲਿਹਾਜ਼ਾ ਇਹ ਟਿੱਪਰ ਹੁਣ ਦਿਨ ਵੇਲੇ ਵੀ ਧੜੱਲੇ ਨਾਲ ਚਲ ਰਹੇ ਹਨ। ਸੰਪਰਕ ਕਰਨ ‘ਤੇ ਟ੍ਰੈਫਿਕ ਇੰਚਾਰਜ ਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਚਲਾਨ ਕੱਟਦੇ ਹਨ, ਸੀਟ ਬੈਲਟ, ਨੰਬਰ ਪਲੇਟ ਦਾ, ਪਰ ਓਵਰਲੋਡਿੰਗ ਦਾ ਚਲਾਨ ਅਫ਼ਸਰਾਂ ਨੇ ਕੱਟਣਾ ਹੁੰਦਾ ਹੈ। ਰਿਜਨਲ ਟਰਾਂਸਪੋਰਟ ਅਥਾਰਿਟੀ ਅਮਨਦੀਪ ਕੌਰ ਘੁੰਮਣ ਨੇ ਵਾਰ ਵਾਰ ਫ਼ੋਨ ਕਰਨ ਤੇ ਵੀ ਫ਼ੋਨ ਨਹੀ ਚੁੱਕਿਆ। ਸੰਪਰਕ ਕਰਨ ‘ਤੇ ਐਸ.ਡੀ.ਓ. ਮਾਈਨਿੰਗ ਗੜ੍ਹਸ਼ੰਕਰ ਹਰਕਮਲ ਸਿੰਘ ਨੇ ਦੱਸਿਆ ਕਿ ਉਹ ਕਾਰਵਾਈ ਕਰਦੇ ਹਨ ਪਿਛਲੇ ਦਿਨੀਂ ਕਰੀਬ ਅੱਧਾ ਦਰਜਨ ਤੋਂ ਵੱਧ ਚਲਾਨ ਟਿੱਪਰਾਂ ਦੇ ਕੀਤੇ ਹਨ। ਦੂਸਰੇ ਪਾਸੇ ਲੋਕ ਬਚਾਓ ਪਿੰਡ ਬਚਾਓ ਸੰਘਰਸ਼ ਕਮੇਟੀ ਦੇ ਕੁਲਭੂਸ਼ਨ ਕੁਮਾਰ ਸਾਬਕਾ ਸਰਪੰਚ, ਦਵਿੰਦਰ ਰਾਣਾ ਸਾਬਕਾ ਸਰਪੰਚ,ਅਜੈਬ ਸਿੰਘ ਬੋਪਾਰਾਏ ਜਨ ਸਕੱਤਰ ਜਟ ਮਹਾਂ ਸਭਾ ਪੰਜਾਬ ਨੇ ਕਿਹਾ ਕਿ ਪ੍ਰਸ਼ਾਸਨ ਹੁਕਮ ਜਾਰੀ ਕਰਦਾ ਹੈ ਅਫ਼ਸਰ ਹੁਕਮ ਲਾਗੂ ਨਹੀਂ ਕਰਦੇ।

ਪਿਛਲੀ ਖ਼ਬਰ ਕੂੜੇ ਕਰਕਟ ਦੇ ਲੱਗੇ ਢੇਰਾਂ ਕਾਰਨ ਬਿਮਾਰੀਆਂ ਫੈਲਣ ਦਾ ਖ਼ਤਰਾ ਅਗਲੀ ਖ਼ਬਰ ਭੀਖੋਵਾਲ ਸਕੂਲ ’ਚ ਜ਼ੋਨ ਹਰਿਆਣਾ ਦੀਆਂ ਸਕੂਲ ਖੇਡਾਂ ਸ਼ੁਰੂ ਹੋਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।