08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਟੋਲ ਪਲਾਜ਼ਾ ਹਰਸੇ ਮਾਨਸਰ ਵਿਖੇ ਕਿਸਾਨਾਂ ਵਲੋਂ ਤਿੰਨ ਘੰਟੇ ਲਈ ਰੋਸ ਧਰਨਾ

ਅਜੀਤ ਡੈਸਕ 23-07-2026
ਭੰਗਾਲਾ, 22 ਜੁਲਾਈ (ਬਲਵਿੰਦਰਜੀਤ ਸਿੰਘ ਸੈਣੀ)- ਸੰਯੁਕਤ ਕਿਸਾਨ ਮੋਰਚੇ ਦ ਸੱਦੇ ’ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਹਰਸੇ ਮਾਨਸਰ ਟੋਲ ਪਲਾਜ਼ਾ ਵਿਖੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਟੋਲ ਵਿਖੇ ਰੋਸ ਧਰਨਾ ਅਤੇ ਟੋਲ ਫ਼੍ਰੀ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਰੀਆਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਐਮ. ਐਸ. ਪੀ. ਦੀ ਕਾਨੂੰਨੀ ਗਾਰੰਟੀ ਦੇਣ ਦੀ ਮੰਗ, ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜ਼ੇ ਪੂਰੀ ਤਰ੍ਹਾਂ ਮੁਆਫ਼ ਕੀਤੇ ਜਾਣ, ਮਨਰੇਗਾ ਤਹਿਤ ਦਿਹਾੜੀ ਵਧਾ ਕੇ 700 ਪ੍ਰਤੀ ਦਿਨ ਕਰਨ ਅਤੇ ਸਾਲਾਨਾ 200 ਦਿਨਾਂ ਦੀ ਰੁਜ਼ਗਾਰ ਗਾਰੰਟੀ ਦੀ ਮੰਗ, ਮੋਦੀ ਸਰਕਾਰ ਅਮਰੀਕਾ ਵਿਖੇ ਟਰੰਪ ਨਾਲ ਟਰੇਡਿੰਗ ਸਰਕਾਰ ਵਲੋਂ ਕਿਸਾਨਾਂ ਦੇ 68.50 ਪੈਸੇ ਬਕਾਇਆ ਰਾਸ਼ੀ ਤੇ ਹੋਰ ਮੰਗਾਂ ਨੂੰ ਮੁੱਖ ਰੱਖਦਿਆ ਸੰਯੁਕਤ ਕਿਸਾਨ ਮੋਰਚੇ ਵਲੋਂ ਵੱਖ-ਵੱਖ ਜ਼ਿਲ੍ਹਿਆਂ ਵਿਚ ਟੋਲ ਪਲਾਜ਼। ਹਨ। ਉਨ੍ਹਾਂ ਟੋਲ ਪਲਾਜ਼ਿਆਂ ਅਤੇ ਜਿਨ੍ਹਾਂ ਜ਼ਿਲ੍ਹਿਆਂ ਵਿਚ ਟੋਲ ਪਲਾਜ਼ੇ ਨਹੀਂ ਹਨ। ਉਨ੍ਹਾਂ ਦੇ ਭਾਜਪਾ ਦੇ ਵਿਧਾਇਕਾਂ ਦੇ ਦਫਤਰਾਂ ਦੇ ਬਾਹਰ ਰੋਸ ਧਰਨੇ ਲਗਾਉਣ ਦੀ ਦਿੱਤੀ ਕਾਲ ਨੂੰ ਕਾਮਯਾਬ ਕੀਤਾ ਗਿਆ ਹੈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਪਹਿਲਾਂ ਵੀ ਕਿਸਾਨੀ ਅੰਦੋਲਨ ਕਿਸਾਨਾਂ ਵਲੋਂ ਕੀਤਾ ਗਿਆ ਸੀ ਪਰ ਸਰਕਾਰ ਨੇ ਝੂਠੇ ਵਾਅਦੇ ਕਰਕੇ ਇਹ ਕਿਸਾਨੀ ਅੰਦੋਲਨ ਬੰਦ ਕਰਵਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਬਿਲਕੁਲ ਖਤਮ ਕਰਨ ’ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਤਾਂ ਪਹਿਲਾਂ ਹੀ ਘਾਟੇ ਮੰਦ ਸੌਦਾ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਬੀਤੇ ਕਈ ਸਾਲਾਂ ਤੋਂ ਵੱਖ-ਵੱਖ ਜ਼ਿਲ੍ਹਿਆਂ ਵਿਚ ਖੇਤੀ ਤੋਂ ਪੈ ਰਹੇ ਘਾਟਿਆਂ ਕਾਰਨ ਕਈ ਕਿਸਾਨਾਂ ਨੇ ਖੁਦਕੁਸ਼ੀਆਂ ਵੀ ਕੀਤੀਆਂ ਹਨ ਪਰ ਇਹ ਸਰਕਾਰ ਆਪਣੇ ਕੰਮਾਂ ਤੋਂ ਬਾਜ਼ ਨਹੀਂ ਆ ਰਹੀ ਇਸ ਵਲੋਂ ਕਿਸਾਨਾਂ ਨੂੰ ਕੋਈ ਵੀ ਫਾਇਦਾ ਨਹੀਂ ਦਿੱਤਾ ਜਾ ਰਿਹਾ ਸਗੋਂ ਮਹਿੰਗਾਈ ਦੇ ਕਾਰਨ ਕਿਸਾਨਾਂ ਦਾ ਲੱਕ ਤੋੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਪਣੀ ਹੱਕਾਂ ਮੰਗਾਂ ਨੂੰ ਲੈ ਕੇ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ ਪਰ ਕਿਸਾਨਾਂ ਨੂੰ ਉਨ੍ਹਾਂ ਦੇ ਹੱਕ ਨਹੀਂ ਮਿਲ ਰਹੇ। ਉਨ੍ਹਾਂ ਕਿਹਾ ਕਿ ਜੇਕਰ ਮੋਦੀ ਸਰਕਾਰ ਆਪਣੇ ਕੀਤੇ ਵਾਅਦਿਆਂ ਤੇ ਨਹੀਂ ਉਤਰਦੀ ਤਾਂ ਬਹੁਤ ਵੱਡੇ ਲੈਵਲ ’ਤੇ ਸੰਘਰਸ਼ ਕੀਤਾ ਜਾਵੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ। ਇਸ ਮੌਕੇ ਪ੍ਰਧਾਨ ਵਿਜੇ ਬਹਿਬਲ ਮੰਜ, ਮਾਸਟਰ ਯੋਧ ਸਿੰਘ, ਸਰਜੀਤ ਸਿੰਘ ਬਿੱਲਾ ਭੰਗਾਲਾ, ਬਲਦੇਵ ਸਿੰਘ ਸੇਖਵਾਂ, ਕਿਸਾਨ ਆਗੂ ਦਿਲਜੀਤ ਸਿੰਘ ਮੰਜਪੁਰ, ਬਲਜਿੰਦਰ ਸਿੰਘ ਚੀਮਾ,ਅਰਜਨ ਸਿੰਘ, ਸਮਿੰਦਰ ਸਿੰਘ ਮੰਜਪੁਰ, ਅਵਤਾਰ ਸਿੰਘ, ਨੀਟਾ ਲੰਬੜਦਾਰ ਨੌਸ਼ਿਹਰਾ ਪੱਤਣ, ਆਸ਼ਾ ਸਿੰਘ ਭੰਗਾਲਾ, ਬਲਜੀਤ ਸਿੰਘ, ਸ਼ਮਸ਼ੇਰ ਸਿੰਘ ਲਡਪੁਰ, ਟੇਕ ਸਿੰਘ, ਨੰਬੜਦਾਰ ਹਰਮਿੰਦਰ ਸਿੰਘ, ਪਰਮਜੀਤ ਸਿੰਘ, ਸ਼ਮਸ਼ੇਰ ਸਿੰਘ ਗੁਰਦਸਪੁਰ, ਹਰਵੰਤ ਸਿੰਘ ਆਦਿ ਹਾਜ਼ਰ ਸਨ।
ਚੌਲਾਂਗ, (ਸੁਖਦੇਵ ਸਿੰਘ)- ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਅੱਜ ਚੌਲਾਂਗ ਟੋਲ ਪਲਾਜ਼ਾ ਤਿੰਨ ਘੰਟੇ ਲਈ ਕਿਸਾਨਾਂ ਵਲੋਂ ਮੁਫ਼ਤ ਕੀਤਾ, ਜਿਸ ਵਿਚ ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ, ਦੋਆਬਾ ਕਿਸਾਨ ਸੰਘਰਸ਼ ਕਮੇਟੀ ਬਲਵਿੰਦਰ ਸਿੰਘ ਮੱਲੀ ਨੰਗਲ, ਬੀ.ਕੇ.ਯੂ. ਕਾਦੀਆ ਦੇ ਜ਼ਿਲ੍ਹਾ ਪ੍ਰਧਾਨ ਪਵਿੱਤਰ ਸਿੰਘ ਧੁੱਗਾ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਜੋ ਕੇਂਦਰ ਸਰਕਾਰ ਅਮਰੀਕਾ ਦੇ ਨਾਲ ਵਪਾਰ ਸਮਝੌਤਾ ਕਰਨ ਜਾ ਰਹੀ ਹੈ। ਉਸ ਦੇ ਵਿਰੋਧ ਵਿਚ ਸਾਰੇ ਪੰਜਾਬ ਵਿਚ ਸੰਯੁਕਤ ਕਿਸਾਨ ਮੋਰਚੇ ਮੋਰਚੇ ਵਲੋ ਟੋਲ ਪਲਾਜ਼ਾ 22 ਜੁਲਾਈ ਨੂੰ ਤਿੰਨ ਘੰਟੇ ਲਈ ਫ਼੍ਰੀ ਕੀਤੇ ਗਏ ਉੱਥੇ ਹੀ ਸਰਕਲ ਟਾਂਡਾ ਚੌਲਾਂਗ ਟੋਲ ਪਲਾਜ਼ਾ 12 ਵਜੇ ਤੋਂ 3 ਵਜੇ ਤੱਕ ਫ਼੍ਰੀ ਕੀਤਾ। ਇਸ ਮੌਕੇ ਪ੍ਰਿਥਪਾਲ ਸਿੰਘ ਗੁਰਾਇਆ, ਸਤਪਾਲ ਸਿੰਘ ਮਿਰਜ਼ਾਪੁਰ, ਅਮਰਜੀਤ ਸਿੰਘ ਕਰਾਲਾ, ਮਹਿਤਾਬ ਸਿੰਘ ਹੁੰਦਲ, ਗੁਰਪ੍ਰੀਤ ਸਿੰਘ ਸੰਧੂ ਦਸੂਹਾ, ਹਰਦੀਪ ਸਿੰਘ ਖੁੱਡਾ ਲੋਕ ਇਨਕਲਾਬ ਮੰਚ ਟਾਂਡਾ, ਸਤਪਾਲ ਸਿੰਘ ਡਡਿਆਣਾ, ਮਾ. ਓਮ ਸਿੰਘ ਸਟਿਆਣਾ, ਹਰਵਿੰਦਰ ਪਾਲ ਡੱਲੀ, ਬਲਜੀਤ ਸਿੰਘ ਘੋੜਾਵਾਹੀ, ਸੁਖਵਿੰਦਰ ਸਿੰਘ ਦਰਾਵਾ, ਦਵਿੰਦਰ ਸਿੰਘ ਮਿੰਟਾ ਧਾਲੀਵਾਲ, ਨਿਰੰਜਨ ਸਿੰਘ ਸੱਗੀ, ਪਰਗਨ ਸਿੰਘ ਬਾਬੂ ਮੂਣਕ, ਜਰਨੈਲ ਸਿੰਘ ਨਰਿਆਲ, ਬਿੰਦਰ ਸਿੰਘ ਬੈਂਸ, ਪਰਮਿੰਦਰ ਸਿੰਘ ਸਮਰਾ ਸਰਕਲ ਪ੍ਰਧਾਨ ਗੜ੍ਹਦੀਵਾਲਾ, ਬਲਦੇਵ ਸਿੰਘ ਚਾਨਣ ਵਿੰਡੀ ਕਪੂਰਥਲਾ, ਰਣਜੀਤ ਸਿੰਘ ਰਾਣਾ ਵਾਈਸ ਪ੍ਰਧਾਨ ਜਲੰਧਰ, ਕਸ਼ਮੀਰ ਸਿੰਘ ਝਿੰਗੜ, ਸੁਖਦੇਵ ਚਨੌਤਾ, ਬਿਕਰਮ ਸਿੰਘ ਸ਼ਾਹਪੁਰ, ਜੱਜ ਸਿੰਘ, ਸਰਨਾਗਰ ਸਿੰਘ ਜੰਡਿਆਲਾ, ਰਜਿੰਦਰ ਸਿੰਘ ਧਾਲੀਵਾਲ, ਗੁਰਵਿੰਦਰ ਸਿੰਘ, ਪਰਮਿੰਦਰ ਸਿੰਘ ਕੰਧਾਲੀ, ਚੰਨੀ ਕੰਧਾਲੀ, ਸਾਬੀ ਸੋਹੀਆਂ, ਰਾਜਾ ਰੂਪੋਵਾਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਜ਼ਿਲ੍ਹਾ ਕਾਂਗਰਸ ਵਲੋਂ ਪੇਪਰ ਲੀਕ ਅਤੇ ਵਿਦਿਆਰਥੀਆਂ ’ਤੇ ਪੁਲਿਸ ਤਸ਼ੱਦਦ ਖ਼ਿਲਾਫ਼ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਨੀਟ ਅਤੇ ਜੇ.ਈ.ਈ. ਦੀ ਪ੍ਰੀਖਿਆਵਾਂ ’ਚ ਨਾਂਅ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।