03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਚੰਡੀਗੜ੍ਹ ਵਿਖੇ ਸੂਬਾ ਪੱਧਰੀ ਰੈਲੀ 4 ਅਗਸਤ ਨੂੰ

ਅਜੀਤ ਡੈਸਕ 31-07-2026
ਹੁਸ਼ਿਆਰਪੁਰ, 30 ਜੁਲਾਈ (ਨਰਿੰਦਰ ਸਿੰਘ ਬੱਡਲਾ)- ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਪੰਜਾਬ ਦੀ ਪ੍ਰਧਾਨ ਸਰਬਜੀਤ ਕੌਰ ਤੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਪ੍ਰਧਾਨ ਗੁਰਵਿੰਦਰ ਕੌਰ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਬਰਾਬਰ ਕੰਮ, ਬਰਾਬਰ ਤਨਖ਼ਾਹ ਦੇ ਸਿਧਾਂਤ ਨੂੰ ਐਨ.ਐੱਚ.ਐਮ. ਵਲੋਂ ਲਾਗੂ ਤਾਂ ਕਰ ਦਿੱਤਾ ਗਿਆ ਪਰ ਇਸਦੇ ਬਾਅਦ ਕਈ ਜ਼ਿਲ੍ਹਿਆਂ ਦੇ ਅਕਾਊਂਟ ਅਫ਼ਸਰਾਂ ਨੇ ਕਰਮਚਾਰੀਆਂ ਨੂੰ ਮਿਲ ਰਹੇ ਵਰਦੀ ਤੇ ਟੂਰ ਭੱਤੇ ’ਚ ਕਟੌਤੀ ਕਰ ਦਿੱਤੀ ਗਈ। ਇਸ ਦੇ ਵਿਰੋਧ ’ਚ 4 ਅਗਸਤ ਨੂੰ ਐਨ.ਐੱਚ.ਐਮ. ਦਫ਼ਤਰ ਪਰਿਆਸ ਭਵਨ ਚੰਡੀਗੜ੍ਹ ਵਿਖੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਈ ਜ਼ਿਲ੍ਹਿਆਂ ’ਚ ਕਰਮਚਾਰੀਆਂ ਦਾ ਬਣਦਾ ਏਰੀਆ ਵੀ ਹਾਲੇ ਤੱਕ ਜਾਰੀ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਯੂਨੀਅਨ ਐਲਾਨ ਕਰਦੀ ਹੈ ਕਿ ਇਸ ਰੋਸ ਵਜੋਂ ਹਰ ਬੁੱਧਵਾਰ ਨੂੰ ਕੋਈ ਵੀ ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰ ਆਪਣੇ ਨਿਰਧਾਰਿਤ ਸੈਂਟਰ ਤੋਂ ਬਾਹਰ ਕਿਸੇ ਹੋਰ ਪਿੰਡ ਵਿਚ ਟੀਕਾਕਰਨ ਕੈਂਪ ਜਾਂ ਹੋਰ ਡਿਊਟੀ ਲਈ ਟੂਰ ਨਹੀਂ ਕਰੇਗੀ ਅਤੇ ਆਪਣੇ ਸੈਂਟਰ ’ਚ ਰਹਿ ਕੇ ਸੇਵਾਵਾਂ ਨਿਭਾਏਗੀ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਕੀਤਾ ਜਾਵੇਗਾ।
ਪਿਛਲੀ ਖ਼ਬਰ ਦਸਮੇਸ਼ ਗਰਲਜ਼ ਕਾਲਜ ਦੀ ਐੱਮ-ਕਾਮ ਵਿਦਿਆਰਥਣ ਮਨਮੀਤ ਕੌਰ ਨੇ ਪੰਜਾਬ ਯੂਨੀਵਰਸਿਟੀ ਵਿਚੋਂ ਹਾਸਲ ਕੀਤਾ ਦੂਜਾ ਸਥਾਨ ਅਗਲੀ ਖ਼ਬਰ ਹਲਕਾ ਇੰਚਾਰਜ ਸਰਬਜੋਤ ਸਿੰਘ ਸਾਬੀ ਨੇ ਨਵ-ਨਿਯੁਕਤ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਵੰਡੇ ਨਿਯੁਕਤੀ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।