02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਵਿਆਹੁਤਾ ਨੂੰ ਮਾਰ ਦੇਣ ਦੀ ਨੀਯਤ ਨਾਲ ਘਰ ਤੋਂ ਚੁੱਕ ਕੇ ਲਿਜਾਉਣ ਵਾਲੇ 8 ਵਿਅਕਤੀ ਨਾਮਜ਼ਦ

ਅਜੀਤ ਡੈਸਕ 01-08-2026
ਮਾਹਿਲਪੁਰ, 31 ਜੁਲਾਈ (ਰਜਿੰਦਰ ਸਿੰਘ)-ਥਾਣਾ ਮਾਹਿਲਪੁਰ ਪੁਲਿਸ ਨੇ ਵਿਆਹੁਤਾ ਨੂੰ ਮਾਰ ਦੇਣ ਦੀ ਨੀਯਤ ਨਾਲ ਜ਼ਬਰਦਸਤੀ ਘਰ ਤੋਂ ਚੁੱਕ ਕੇ ਲਿਜਾਉਣ ਵਾਲੇ 8 ਵਿਅਕਤੀਆਂ ਨੂੰ ਨਾਮਜ਼ਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਬ੍ਰਿਜੇਸ਼ ਪੁੱਤਰ ਰਾਮੇਸ਼ਵਰ ਵਾਸੀ ਪਿੰਡ ਸੋਤੀਪੁਰਾ ਥਾਣਾ ਕੁੜ ਫਹਿਤਗੜ ਜ਼ਿਲ੍ਹਾ ਸੰਬਲ ਉੱਤਰ ਪ੍ਰਦੇਸ਼ ਹਾਲ ਵਾਸੀ ਕਿਰਾਏਦਾਰ ਮਨਸਾ ਰਾਮ ਪੁੱਤਰ ਵਕੀਲ ਚੰਦ ਡਾਨਸੀਵਾਲ ਥਾਣਾ ਮਾਹਿਲਪੁਰ ਨੇ ਪੁਲਿਸ ਨੂੰ ਦਿੱਤੀ ਦਰਖਾਸਤ ’ਚ ਦੱਸਿਆ ਕਿ ਉਹ ਸੈਲਾ ਖ਼ੁਰਦ ਵਿਖੇ ਟੇਲਰ ਦਾ ਕੰਮ ਕਰਦਾ ਹੈ। 21 ਜੁਲਾਈ ਨੂੰ ਉਸ ਨੇ ਆਪਣੀ ਮਰਜ਼ੀ ਨਾਲ ਅਨੀਤਾ ਪੁੱਤਰੀ ਨੇਕਪਾਲ ਵਾਸੀ ਮਕਾਨ ਨੰਬਰ 76, ਘਨੌਰ ਰੋਡ, ਰਣਜੀਤ ਨਗਰ ਥਾਣਾ ਸਿਟੀ ਅੰਬਾਲਾ ਨਾਲ ਸ਼ਿਵ ਮੰਦਿਰ ਪੰਚਕੂਲਾ ਵਿਖੇ ਵਿਆਹ ਕਰਵਾ ਲਿਆ ਸੀ, ਜਿਸ ਸਬੰਧੀ ਦੋਹਾਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿਖੇ ਆਪਣੀ ਸੁਰੱਖਿਆ ਲਈ ਰਿੱਟ ਨੰਬਰੀ ਸੀ.ਆਰ.ਡਬਲਯੂ.ਪੀ. 8968 ਆਫ਼ 2026 ਲਗਾਈ ਸੀ। ਜਿਸ ਸਬੰਧੀ ਅਸੀਂ ਪੁਲਿਸ ਪਾਸ ਸੁਰੱਖਿਆ ਨਾ ਲੈਣ ਲਈ ਬਿਆਨ ਲਿਖਾ ਦਿੱਤੇ ਸਨ। ਉਨ੍ਹਾਂ ਦੱਸਿਆ ਕਿ 29 ਜੁਲਾਈ ਨੂੰ ਉਹ ਆਪਣੇ ਪਰਿਵਾਰ ਦੇ ਨਾਲ ਆਪਣੇ ਘਰ ਡਾਨਸੀਵਾਲ ਮੌਜੂਦ ਸੀ ਤਾਂ ਸ਼ਾਮ ਨੂੰ ਉਸਦੀ ਪਤਨੀ ਦੇ ਪਿਤਾ ਨੇਕਪਾਲ ਪੁੱਤਰ ਕਰਨ ਸਿੰਘ, ਮਾਤਾ ਹੇਮਵਤੀ ਪਤਨੀ ਨੇਕਪਾਲ, ਨੇਤ ਰਾਮ ਪੁੱਤਰ ਕਰਨ ਸਿੰਘ, ਜੈ ਸਿੰਘ, ਰੋਹਿਤ ਪੁੱਤਰਾਨ ਨੇਕਪਾਲ, ਗੰਗਾ ਰਾਮ ਪੁੱਤਰ ਕਰਨ ਸਿੰਘ, ਸੰਜੇ ਪੁੱਤਰ ਲਟੂਰੀ, ਲਟੂਰੀ ਪੁੱਤਰ ਨਾਮਾਲੂਮ ਸਮੇਤ 2-3 ਅਣਪਛਾਤੇ ਵਿਅਕਤੀਆਂ ਦੇ ਸਾਡੇ ਘਰ ਅੰਦਰ ਜਬਰਨ ਦਾਖਲ ਹੋਏ ਅਤੇ ਆਉਂਦੇ ਸਾਰ ਹੀ ਸਾਡੇ ਨਾਲ ਹੱਥੋਪਾਈ ਹੋਣ ਲੱਗ ਪਏ ਤੇ ਸਾਨੂੰ ਧਮਕੀਆਂ ਦਿੰਦੇ ਹੋਏ ਹੋਏ ਘਰ ਦੇ ਅੰਦਰ ਹੀ ਉਸ ਨੂੰ ਅਤੇ ਉਸਦੇ ਘਰਦਿਆਂ ਨੂੰ ਮਾਰ ਦੇਣ ਲਈ ਕਿਹਾ, ਜਿਸ ਤੇ ਉਸਨੂੰ ਤਾਂ ਉਸਦੇ ਘਰਦਿਆਂ ਨੇ ਬਾਹਰ ਕੱਢ ਦਿੱਤਾ, ਉਹ ਹਨੇਰੇ ਵਿਚ ਘਰ ਦੇ ਬਾਹਰ ਹੀ ਲੁੱਕ ਗਿਆ। ਮੇਰੀ ਮਾਤਾ ਅਤੇ ਘਰ ਦੇ ਬਾਕੀ ਮੈਂਬਰਾਂ ਨੇ ਮਾਰ ਦਿੱਤਾ-ਮਾਰ ਦਿੱਤਾ ਦਾ ਰੌਲਾ ਪਾਇਆ ਤਾਂ ਉਕਤ ਸਾਰੇ ਜਣੇ ਮੇਰੀ ਪਤਨੀ ਅਨੀਤਾ ਜਿਸਦੀ ਜਨਮ ਮਿਤੀ 25.05.2007 ਹੈ ਨੂੰ ਮਾਰ ਦੇਣ ਦੀ ਨੀਯਤ ਨਾਲ ਜ਼ਬਰਦਸਤੀ ਮੇਰੇ ਘਰ ਡਾਨਸੀਵਾਲ ਤੋਂ ਚੁੱਕ ਕੇ ਕਿਧਰੇ ਲੈ ਗਏ ਹਨ। ਜਿਸ ਤੇ ਮੁਕੱਦਮਾ ਦਰਜ ਕੀਤਾ ਗਿਆ।
ਪਿਛਲੀ ਖ਼ਬਰ ਸਫ਼ਾਈ ਕਰਮਚਾਰੀਆਂ ਦੀ ਭਲਾਈ ਨੂੰ ਮੁੱਖ ਤਰਜੀਹ ਦੇ ਰਹੀ ਹੈ ਸਰਕਾਰ-ਜਿੰਪਾ ਅਗਲੀ ਖ਼ਬਰ ਹੁਸ਼ਿਆਰਪੁਰ ਨਗਰ ਨਿਗਮ ਦਾ ਮੇਅਰ ਇਸ ਵਾਰ ਜਨਰਲ ਵਰਗ ਦਾ ਹੋਵੇਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।