ਚੱਬੇਵਾਲ, 31 ਜੁਲਾਈ (ਰਾਜੀਵ ਭਾਰਦਵਾਜ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਸਬ-ਡਵੀਜਨ ਬੱਸੀ ਕਲਾਂ ਤੋਂ ਚੱਲਣ ਵਾਲੇ ਕੁੱਝ ਫੀਡਰਾਂ ਦੀ ਬਿਜਲੀ 1 ਅਗਸਤ ਨੂੰ ਬੰਦ ਰਹੇਗੀ। ਜਾਣਕਾਰੀ ਦਿੰਦੇ ਹੋਏ ਦਫ਼ਤਰ ਬੱਸੀ ਕਲਾਂ ਉਪ ਮੰਡਲ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ 1 ਜੁਲਾਈ ਦਿਨ ਸ਼ਨੀਵਾਰ ਨੂੰ 66 ਕੇ. ਵੀ. ਸਬ ਸਟੇਸ਼ਨ ਬੱਸੀ ਕਲਾਂ (ਚੱਬੇਵਾਲ) ਤੋਂ 11 ਕੇ. ਵੀ. ਫੀਡਰ ਬਿਲਾਸਪੁਰ ਯੂ.ਪੀ.ਐੱਸ. ਦੀ ਜ਼ਰੂਰੀ ਮੁਰੰਮਤ ਅਤੇ ਸਾਂਭ-ਸੰਭਾਲ ਕਾਰਜਾਂ ਦੇ ਚੱਲਦੇ ਇਸ ਤੇ ਚੱਲਣ ਵਾਲੇ ਪਿੰਡ ਜਿਵੇਂ ਨੱਸਰਾਂ, ਮੱਲਮਜਾਰਾ, ਅਨੰਦਗੜ੍ਹ, ਮਹਿਤਪੁਰ, ਬਿਲਾਸਪੁਰ, ਸਿੰਘਪੁਰ ਅਤੇ ਬਸੀ ਬਾਹੀਂਆਂ ਆਦਿ ਪਿੰਡਾਂ ਦੀ ਸਪਲਾਈ ਸਵੇਰੇ ਦਸ ਵਜੇ ਤੋਂ ਦੁਪਹਿਰ ਇੱਕ ਵਜੇ ਤੱਕ ਬੰਦ ਰਹੇਗੀ।