ਮਾਸਟਰ ਕੁਲਦੀਸ਼ ਸਿੰਘ ਚੱਕ ਬਾਮੂ ਸੈਂਕੜੇ ਸਾਥੀਆਂ ਸਮੇਤ ਬਹੁਜਨ ਸਮਾਜ ਪਾਰਟੀ ’ਚ ਸ਼ਾਮਿਲ
ਬਸਪਾ ਦੀ ਪੰਜਾਬ ਸੰਭਾਲੋ ਮੁਹਿੰਮ ਨੂੰ ਵੱਡਾ ਹੁਲਾਰਾ
ਦਸੂਹਾ, 3 ਅਗਸਤ (ਕੌਸ਼ਲ)- ਬਹੁਜਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮੁਹਿੰਮ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਮਾਸਟਰ ਕੁਲਦੀਸ਼ ਸਿੰਘ ਚੱਕ ਬਾਮੂ ਆਪਣੇ ਸੈਂਕੜੇ ਸਾਥੀਆਂ ਸਮੇਤ ਬਹੁਜਨ ਸਮਾਜ ਪਾਰਟੀ ਵਿਚ ਸ਼ਾਮਿਲ ਹੋ ਗਏ ਜਿਸ ਵਿਚ ਬਖ਼ਸ਼ੀਸ਼ ਸਿੰਘ ਤਹਿਸੀਲਦਾਰ (ਰਿਟਾਇਰਡ), ਨਿਰੰਜਨ ਸਿੰਘ, ਨਿਰਮਲ ਸਿੰਘ ਹੌਲਦਾਰ, ਬਲਵਿੰਦਰ ਸਿੰਘ, ਬਲਵੀਰ ਸਿੰਘ, ਹਰਮਨਜੀਤ ਸਿੰਘ, ਹਰਕਮਲ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਜ਼ਿਕਰਯੋਗ ਹੈ ਕਿ ਮਾਸਟਰ ਕੁਲਦੀਸ਼ ਸਿੰਘ ਲਮੇਂ ਸਮੇਂ ਤੋਂ ਐਸ.
ਦਸੂਹਾ, 3 ਅਗਸਤ (ਕੌਸ਼ਲ)- ਬਹੁਜਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮੁਹਿੰਮ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਮਾਸਟਰ ਕੁਲਦੀਸ਼ ਸਿੰਘ ਚੱਕ ਬਾਮੂ ਆਪਣੇ ਸੈਂਕੜੇ ਸਾਥੀਆਂ ਸਮੇਤ ਬਹੁਜਨ ਸਮਾਜ ਪਾਰਟੀ ਵਿਚ ਸ਼ਾਮਿਲ ਹੋ ਗਏ ਜਿਸ ਵਿਚ ਬਖ਼ਸ਼ੀਸ਼ ਸਿੰਘ ਤਹਿਸੀਲਦਾਰ (ਰਿਟਾਇਰਡ), ਨਿਰੰਜਨ ਸਿੰਘ, ਨਿਰਮਲ ਸਿੰਘ ਹੌਲਦਾਰ, ਬਲਵਿੰਦਰ ਸਿੰਘ, ਬਲਵੀਰ ਸਿੰਘ, ਹਰਮਨਜੀਤ ਸਿੰਘ, ਹਰਕਮਲ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਜ਼ਿਕਰਯੋਗ ਹੈ ਕਿ ਮਾਸਟਰ ਕੁਲਦੀਸ਼ ਸਿੰਘ ਲਮੇਂ ਸਮੇਂ ਤੋਂ ਐਸ.ਸੀ.ਬੀ.ਸੀ ਟੀਚਰ ਯੂਨੀਅਨ ਪੰਜਾਬ ਦੇ ਸਰਗਰਮ ਮੈਂਬਰ ਰਹੇ ਹਨ ਅਤੇ ਉਨ੍ਹਾਂ ਦਾ ਲੁਬਾਣਾ ਬਰਾਦਰੀ ਵਿਚ ਚੰਗਾ ਆਧਾਰ ਹੈ। ਇਸ ਮੌਕੇ ਬੋਲਦਿਆਂ ਪੰਜਾਬ ਬਸਪਾ ਪ੍ਰਧਾਨ ਡਾਕਟਰ ਕਰੀਮਪੁਰੀ ਨੇ ਵਿਸਥਾਰ ਨਾਲ ਦੱਸਿਆ ਕਿ ਪੰਜਾਬ ਨੂੰ ਨਸ਼ਾ ਮੁਕਤ, ਲੈਂਡ ਮਾਫ਼ੀਆ, ਸੈਂਡ ਮਾਫ਼ੀਆ ਅਤੇ ਗੈਂਗਸਟਰਵਾਦ ਤੋਂ ਮੁਕਤ ਕਰਨ ਅਤੇ ਨਵੇਂ ਨਿਰੋਏ ਪੰਜਾਬ ਦੀ ਸਿਰਜਣਾ ਲਈ ਬਸਪਾ ਦੀ ਪੰਜਾਬ ਸੰਭਾਲੋ ਮੁਹਿੰਮ ਨਾਲ ਜੁੜੀਏ। ਪੰਜਾਬ ਦੇ ਅਜੋਕੇ ਹਾਲਾਤ ’ਤੇ ਬੋਲਦਿਆਂ ਉਨ੍ਹਾਂ ਦੱਸਿਆ ਕਿ ਦੋ ਲੱਖ ਤੋਂ ਉੱਪਰ ਜਵਾਨ ਹੁਣ ਤੱਕ ਨਸ਼ੇ ਦੀ ਭੇਟ ਚੜ੍ਹ ਚੁੱਕੇ ਹਨ ਤੇ ਇੱਕ ਲੱਖ ਨੌਜਵਾਨ ਜੇਲ੍ਹਾਂ ਵਿਚ ਬੰਦ ਹਨ। ਇਸੇ ਤਰ੍ਹਾਂ ਪੰਜਾਬ ਤੋਂ ਬਾਹਰ ਦੇਸ਼-ਵਿਦੇਸ਼ ਨੂੰ ਗਏ ਲਗਭਗ ਇੱਕ ਲੱਖ ਨੌਜਵਾਨ ਵਿਦੇਸ਼ਾਂ ਦੀਆਂ ਜੇਲ੍ਹਾਂ ਵਿਚ ਬੰਦ ਹਨ ਤੇ ਇਹ ਵਰਤਾਰਾ ਨਿਰੰਤਰ ਜਾਰੀ ਹੈ। ਪੰਜਾਬ ਦੀ ਮੌਜੂਦਾ ਅਤੇ ਪਹਿਲੀਆਂ ਸਰਕਾਰਾਂ ਵਲੋਂ ਇਨ੍ਹਾਂ ਮੁੱਦਿਆਂ ਨੂੰ ਅਣਦੇਖੇ ਕਰਨ ਕਰਕੇ ਹੀ ਇਹ ਹਾਲਾਤ ਪੈਦਾ ਹੋਏ ਹਨ। ਚੌਧਰੀ ਗੁਰਨਾਮ ਸਿੰਘ ਜ਼ੋਨ ਇੰਚਾਰਜ ਹੁਸ਼ਿਆਰਪੁਰ ਵੱਲੋਂ ਵੀ ਇਸ ਮੌਕੇ ਆਪਣੇ ਵਿਚਾਰ ਪੇਸ਼ ਕੀਤੇ ਗਏ। ਸਮੁੱਚੀ ਵਿਧਾਨ ਸਭਾ ਹਲਕਾ ਦਸੂਹਾ ਦੀ ਟੀਮ ਜਿਸ ਵਿਚ ਹਲਕਾ ਇੰਚਾਰਜ ਰਾਮ ਲਾਲ ਸੰਧੂ ਸੇਵਾ-ਮੁਕਤ ਚੀਫ਼ ਇੰਜੀਨੀਅਰ, ਲਛਮਣ ਸਿੰਘ ਪ੍ਰਧਾਨ, ਪ੍ਰੋਫੈਸਰ ਕਸ਼ਮੀਰੀ ਲਾਲ ਜਨਰਲ ਸਕੱਤਰ, ਦਿਲਾਵਰ ਸਿੰਘ ਉਪ ਪ੍ਰਧਾਨ, ਮਦਨ ਲਾਲ ਚੰਡੋਲੀ ਕੈਸ਼ੀਅਰ, ਪੁੰਨੂ ਲਾਲ ਸਰਪਰਸਤ, ਪਿ੍ਰੰਸੀਪਲ ਹੇਮ ਰਾਜ ਅਤੇ ਰੁਲਦੂ ਰਾਮ ਕੁਆਰਡੀਨੇਟਰ, ਬੰਟੀ ਬਾਜ਼ ਪ੍ਰਧਾਨ ਬੀ. ਵੀ. ਐੱਫ, ਪ੍ਰਸ਼ੋਤਮ ਬੋਦਲ ਪ੍ਰਧਾਨ ਬਾਮਸੇਫ਼ ਸ਼ਾਮਿਲ ਸਨ।