05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਬਿਲਾਸਪੁਰ ਏਮਜ਼ ਹਸਪਤਾਲ ਜਾਣ ਲਈ ਬੀਤ ਦੇ ਪਿੰਡਾਂ ਰਾਹੀਂ ਸ਼ੁਰੂ ਹੋਈ ਨਵੀਂ ਬੱਸ ਸੇਵਾ

ਬੀਣੇਵਾਲ, 4 ਅਗਸਤ (ਬੈਜ ਚੌਧਰੀ)-ਬੀਤ ਇਲਾਕੇ ਦੇ ਲੋਕਾਂ ਦੀ ਮੁੱਖ ਮੰਗ ਨੂੰ ਪੂਰੀ ਕਰਦਿਆਂ ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ (ਜਿਨ੍ਹਾਂ ਪਾਸ ਟਰਾਂਸਪੋਰਟ ਵਿਭਾਗ ਦਾ ਵੀ ਚਾਰਜ ਹੈ) ਨੇ ਬੀਤ ਇਲਾਕੇ ਦੇ ਮਰੀਜ਼ਾਂ ਨੂੰ ਬਿਲਾਸਪੁਰ ਏਮਜ਼ ਇਲਾਜ ਕਰਵਾਉਣ ਲਈ ਹਸਪਤਾਲ ਜਾਣ ਲਈ ਨਵਾਂ ਬੱਸ ਰੂਟ ਚਾਲੂ ਕਰਕੇ ਤੋਹਫ਼ਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਹ ਬੱਸ ਰੂਟ ਚਲਣ ਨਾਲ ਬੀਤ ਇਲਾਕੇ ਦੇ ਕਰੀਬ ਦੋ ਦਰਜਨ ਤੋਂ ਵਧ ਪਿੰਡਾ ਦੇ ਮਰੀਜ਼ਾਂ ਨੂੰ ਰੋਜ਼ਾਨਾ ਬਿਲਾਸਪੁਰ ਏਮਜ਼ ਜਾਣ ਲਈ ਸਹੂਲਤ ਹੋਵੇਗੀ।

ਬਿਲਾਸਪੁਰ ਰੂਟ ’ਤੇ ਜਾਣ ਵਾਲੀ ਬੱਸ ਅੱਡਾ ਝੁੰਗੀਆਂ ’ਚ। ਤਸਵੀਰ : ਬੈਜ ਚੌਧਰੀ 05-08-2026
ਬੀਣੇਵਾਲ, 4 ਅਗਸਤ (ਬੈਜ ਚੌਧਰੀ)-ਬੀਤ ਇਲਾਕੇ ਦੇ ਲੋਕਾਂ ਦੀ ਮੁੱਖ ਮੰਗ ਨੂੰ ਪੂਰੀ ਕਰਦਿਆਂ ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ (ਜਿਨ੍ਹਾਂ ਪਾਸ ਟਰਾਂਸਪੋਰਟ ਵਿਭਾਗ ਦਾ ਵੀ ਚਾਰਜ ਹੈ) ਨੇ ਬੀਤ ਇਲਾਕੇ ਦੇ ਮਰੀਜ਼ਾਂ ਨੂੰ ਬਿਲਾਸਪੁਰ ਏਮਜ਼ ਇਲਾਜ ਕਰਵਾਉਣ ਲਈ ਹਸਪਤਾਲ ਜਾਣ ਲਈ ਨਵਾਂ ਬੱਸ ਰੂਟ ਚਾਲੂ ਕਰਕੇ ਤੋਹਫ਼ਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਹ ਬੱਸ ਰੂਟ ਚਲਣ ਨਾਲ ਬੀਤ ਇਲਾਕੇ ਦੇ ਕਰੀਬ ਦੋ ਦਰਜਨ ਤੋਂ ਵਧ ਪਿੰਡਾ ਦੇ ਮਰੀਜ਼ਾਂ ਨੂੰ ਰੋਜ਼ਾਨਾ ਬਿਲਾਸਪੁਰ ਏਮਜ਼ ਜਾਣ ਲਈ ਸਹੂਲਤ ਹੋਵੇਗੀ। ਜਿਸ ਦਾ ਬੀਤ ਇਲਾਕੇ ਦੇ ਲੋਕਾਂ ਵਲੋਂ ਭਰਵਾਂ ਸਵਾਗਤ ਵੀ ਕੀਤਾ ਹੈ। ਜਾਣਕਾਰੀ ਮੁਤਾਬਿਕ ਹਿਮਾਚਲ ਟਰਾਂਸਪੋਰਟ ਵਿਭਾਗ ਨੇ ਇੱਕ ਬੱਸ ਰੋਜ਼ਾਨਾ ਹਰੋਲੀ ਤੋਂ ਬਿਲਾਸਪੁਰ ਏਮਜ਼ ਤਕ ਰੂਟ ਮਨਜ਼ੂਰ ਕੀਤਾ ਹੈ। ਇਹ ਬੱਸ ਰੋਜ਼ਾਨਾ ਹਿਮਾਚਲ ਪ੍ਰਦੇਸ਼ ਦੇ ਕਸਬਾ ਹਰੋਲੀ ਤੋਂ ਸਵੇਰੇ ਪੰਜ ਵਜੇ ਚੱਲੇਗੀ ਜੋ ਕਿ ਵੱਖ ਵੱਖ ਪਿੰਡਾਂ ਹਰੋਲੀ ਤੋਂ ਦੁਲੈਹੜ, ਮੈਹਿੰਦਵਾਣੀ, ਅੱਡਾ ਝੁੰਗੀਆਂ (ਬੀਣੇਵਾਲ), ਅਚਲਪੁਰ, ਨੈਣਵਾਂ, ਹੈਬੋਵਾਲ ਹੁੰਦੀ ਹੋਈ ਅੱਗੋਂ ਕਾਹਨਪੁਰ ਖੂਹੀ ਰਸਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਹੁੰਦੀ ਹੋਈ ਬਿਲਾਸਪੁਰ ਏਮਜ਼ ਪਹੁੰਚੇਗੀ ਤੇ ਸ਼ਾਮ ਨੂੰ ਇਸੇ ਰਸਤੇ ਵਾਪਸ ਬੀਤ ਇਲਾਕੇ ਵਿਚੋਂ ਹੁੰਦੀ ਹੋਈ ਹਰੋਲੀ ਪਹੁੰਚੇਗੀ। ਬੱਸ ਦੀ ਟਾਈਮਿੰਗ ਵਾਰੇ ਜਾਣਕਾਰੀ ਸਾਂਝੀ ਕਰਦਿਆਂ ਸਤ ਪਾਲ ਚਾੜ ਬੀਟਨ ਅੱਡਾ ਇੰਚਾਰਜ ਦੁਲੈਹੜ ਨੇ ਦੱਸਿਆ ਕਿ ਬੀਤ ਇਲਾਕੇ ਦੀ ਮੱਖ ਮੰਗ ਨੂੰ ਪੂਰਾ ਕਰਦਿਆਂ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਇਸ ਬੱਸ ਰੂਟ ਨਾਲ ਪੰਜਾਬ ਦੇ ਬੀਤ ਇਲਾਕੇ ਦੋ ਲੇਕਾਂ ਦੀ ਸਮੱਸਿਆ ਹੱਲ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਬੱਸ ਸਵੇਰੇ 5 ਵਜੇ ਹਰੋਲੀ ਤੋਂ ਚਲ ਕੇ 5.40 ਤੇ ਮੈਹਿੰਦਵਾਣੀ, ਸਵੇਰੇ 6 ਵਜੇ ਅੱਡਾ ਝੁੰਗੀਆਂ ਪਹੁੰਚੇਗੀ ਤੇ ਫਿਰ ਵੱਖ ਵੱਖ ਪਿੰਡਾਂ ਵਿਚੋਂ ਹੋ ਕੇ ਹੈਬੋਵਾਲ ਕਾਹਨਪੁਰ ਖੂਹੀ ਤੋਂ ਸਿੱਧੀ ਅਨੰਦਪੁਰ ਸਾਹਿਬ ਹੋ ਕੇ ਬਿਲਾਸਪੁਰ ਏਮਜ਼ ਜਾਵੇਗੀ ਅਤੇ ਸ਼ਾਮ ਨੂੰ 4 ਵਜੇ ਬਿਲਾਪੁਰ ਏਮਜ਼ ਤੋਂ ਚੱਲ ਕੇ ਸ਼ਾਮ 7 ਵਜੇ ਹਰੋਲੀ ਪਹੁੰਚ ਹੋਵੇਗੀ। ਬੀਤ ਇਲਾਕੇ ਦੇ ਲੋਕਾਂ ਹਲਕਾ ਇੰਚਾਰਜ ਕਾਂਗਰਸ ਅਮਰਪ੍ਰੀਤ ਸਿੰਘ ਲਾਲੀ, ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ, ਅਜੈਬ ਸਿੰਘ ਬੋਪਾਰਾਏ, ਅਮਨਦੀਪ ਚੇਚੀ ਬੀਣੇਵਾਲ, ਅਵਤਾਰ ਕਟਾਰੀਆਂ, ਲਾਲਾ ਡੱਲੇਵਾਲ, ਕਮਲ ਕਟਾਰੀਆਂ ਸੰਮਤੀ ਮੈਂਬਰ, ਹੁਸਨ ਲਾਲ ਲੰਬੜਦਾਰ, ਸਰਵਣ ਕਸਾਣਾ ਸੰਮਤੀ ਮੈਂਬਰ, ਤਰਸੇਮ ਕਸਾਣਾ, ਮਾਸਟਰ ਪਵਨ ਸ਼ਰਮਾ ਨੇ ਕਿਹਾ ਕਿ ਇਸ ਬੱਸ ਰੂਟ ਦੇ ਚਲਣ ਨਾਲ ਬੀਤ ਇਲਾਕੇ ਦੇ ਲੋਕਾਂ ਨੂੰ ਬਿਲਾਸਪੁਰ ਏਮਜ਼ ਹਸਪਤਾਲ ਜਾਣ ਲਈ ਬਹੁਤ ਲਾਭ ਹੋਵੇਗਾ। ਬੀਤ ਇਲਾਕੇ ਦੇ ਲੋਕਾਂ ਵਲੋਂ ਮੁਕੇਸ਼ ਅਗਨੀਹੋਤਰੀ ਦਾ ਧੰਨਵਾਦ ਕੀਤਾ ਗਿਆ।
ਪਿਛਲੀ ਖ਼ਬਰ ਸਿਵਲ ਸਰਜਨ ਡਾ. ਮਨਦੀਪ ਕਮਲ ਨੇ 17 ਹਾਊਸ ਸਰਜਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਅਗਲੀ ਖ਼ਬਰ ਸਮਾਜ ਸੇਵਾ ਦੇ ਕਾਰਜਾਂ ਨੂੰ ਹੋਰ ਗਤੀ ਦੇਵੇਗੀ ਮਾਤਾ ਗੰਗਾ ਜੀ ਵੈੱਲਫੇਅਰ ਸੁਸਾਇਟੀ ਦੀ ਨਵੀਂ ਟੀਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।