ਫੁੱਟਬਾਲ ਅਕੈਡਮੀ ਬੱਡੋਂ ਨੇ ਫੁੱਟਬਾਲ ਅਕੈਡਮੀ ਮੋਗਾ ਨੂੰ 8-0 ਨਾਲ ਹਰਾਇਆ
ਹੁਸ਼ਿਆਰਪੁਰ, 9 ਅਗਸਤ (ਨਰਿੰਦਰ ਸਿੰਘ ਬੱਡਲਾ)-ਪੰਜਾਬ ਫੁੱਟਬਾਲ ਐਸੋਸੀਏਸ਼ਨ ਵਲੋਂ 2026-27 ਦੀ ਪੰਜਾਬ ਲੀਗ ਅੰਡਰ-17 ਪੰਜ ਗਰੁੱਪਾਂ ਵਿਚ ਜਿਸ ਵਿਚ ਪੰਜਾਬ ਦੀਆਂ ਕੁੱਲ 15 ਟੀਮਾਂ ਹਿੱਸਾ ਲੈ ਰਹੀਆਂ ਹਨ। ਗਰੁੱਪ ਈ ਦਾ ਮੈਚ ਸ਼ਹੀਦ ਭਗਤ ਸਿੰਘ ਸਟੇਡੀਅਮ ਠੱਕਰਵਾਲ ਵਿਖੇ ਮਹਾਂਦਾਨੀ ਕੁੰਦਨ ਸਿੰਘ ਫੁੱਟਬਾਲ ਅਕੈਡਮੀ ਬੱਡੋਂ ਅਤੇ ਮਾਤਾ ਰਘਵੀਰ ਕੌਰ ਸਪੋਰਟਸ ਅਕੈਡਮੀ ਘਲੋਟੀ ਮੋਗਾ ਦੇ ਵਿਚਕਾਰ ਖੇਡਿਆ ਗਿਆ ਜਿਸ ਵਿਚ ਫੁੱਟਬਾਲ ਅਕੈਡਮੀ ਬੱਡੋਂ ਨੇ ਫੁੱਟਬਾਲ ਅਕੈਡਮੀ ਮੋਗਾ ਨੂੰ 8-0 ਨਾਲ ਹਰਾਇਆ ।
ਅਜੀਤ ਡੈਸਕ
10-08-2026