12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਅੱਤਵਾਦ ਦੇ ਨਾਂਅ ’ਤੇ ਖਪਾਏ ਨੌਜਵਾਨਾਂ ਦੇ ਅਸਲ ਤੱਥ ਬਾਹਰ ਲਿਆਉਣ ਲਈ ਕਮਿਸ਼ਨ ਬਣਾਇਆ ਜਾਵੇ - ਮੁਲਤਾਨੀ

ਐਮਾਂ ਮਾਂਗਟ, 11 ਅਗਸਤ (ਗੁਰਾਇਆ)- ‘ਸਿੱਖ ਸਦਭਾਵਨਾ ਦਲ’ ਪੰਜਾਬ ਦੇ ਪ੍ਰਧਾਨ ਜਥੇਦਾਰ ਗੁਰਵਤਨ ਸਿੰਘ ਮੁਲਤਾਨੀ ਨੇ ਕਿਹਾ ਕਿ ਅੱਤਵਾਦ ਦੌਰਾਨ ਹੋਏ ਸਿੱਖ ਅਤੇ ਹਿੰਦੂ ਨੌਜਵਾਨਾਂ ਦੇ ਕਤਲ ਅਤੇ ਸਬੰਧਿਤ ਪੁਲਿਸ ਅਫਸਰਾਂ ਅਤੇ ਰਾਜਸੀ ਆਗੂਆਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ 90 ਦੇ ਦਹਾਕੇ ਵਿੱਚ ਹੋਏ ਨੌਜਵਾਨਾਂ ਦੇ ਕਤਲੇਆਮ ਸਰਕਾਰੀ ਅੱਤਵਾਦ ਕਰਾਰ ਦਿੱਤਾ ਹੈ।

ਗੁਰਵਤਨ ਸਿੰਘ ਮੁਲਤਾਨੀ 12-08-2026
ਐਮਾਂ ਮਾਂਗਟ, 11 ਅਗਸਤ (ਗੁਰਾਇਆ)- ‘ਸਿੱਖ ਸਦਭਾਵਨਾ ਦਲ’ ਪੰਜਾਬ ਦੇ ਪ੍ਰਧਾਨ ਜਥੇਦਾਰ ਗੁਰਵਤਨ ਸਿੰਘ ਮੁਲਤਾਨੀ ਨੇ ਕਿਹਾ ਕਿ ਅੱਤਵਾਦ ਦੌਰਾਨ ਹੋਏ ਸਿੱਖ ਅਤੇ ਹਿੰਦੂ ਨੌਜਵਾਨਾਂ ਦੇ ਕਤਲ ਅਤੇ ਸਬੰਧਿਤ ਪੁਲਿਸ ਅਫਸਰਾਂ ਅਤੇ ਰਾਜਸੀ ਆਗੂਆਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ 90 ਦੇ ਦਹਾਕੇ ਵਿੱਚ ਹੋਏ ਨੌਜਵਾਨਾਂ ਦੇ ਕਤਲੇਆਮ ਸਰਕਾਰੀ ਅੱਤਵਾਦ ਕਰਾਰ ਦਿੱਤਾ ਹੈ। ਜਥੇਦਾਰ ਮੁਲਤਾਨੀ ਨੇ ਕਿਹਾ ਕਿ ‘ਫਿਲਮ ਸਤਲੁੱਜ’ ਨੇ ਕਾਫੀ ਕੁਝ ਸਾਫ ਕਰ ਦਿੱਤਾ ਹੈ ਕਿ ਸਿਆਸੀ ਆਗੂਆਂ ਤੇ ਪੁਲਿਸ ਅਫਸਰਾਂ ਦੇ ਨਾਪਾਕ ਗੱਠਜੋੜ ਨੇ ਨੌਜਵਾਨਾਂ ਦਾ ਵੱਡੇ ਪੱਧਰ ’ਤੇ ਕਤਲੇਆਮ ਕੀਤਾ ਅਤੇ ਉਨ੍ਹਾਂ ਦੀਆਂ ਲਾਸ਼ਾ ਲਾਵਾਰਸ ਦੱਸ ਕੇ ਖੁਰਦ-ਬੁਰਦ ਕੀਤੀਆਂ ਹਨ। ਜੇਕਰ ਭਾਈ ਜਸਵੰਤ ਸਿੰਘ ਖਾਲੜਾ ਇਹ ਲੜਾਈ ਨਾ ਲੜਦੇ ਤਾਂ ਇਹ ਸੱਚ ਕਦੇ ਵੀ ਬਾਹਰ ਨਹੀਂ ਆਉਣਾ ਸੀ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਕੋਹ-ਕੋਹ ਕੇ ਮਾਰਨ ਵਾਲੇ ਅਫਸਰਾਂ ਨੂੰ ਤਾਂ ਉਮਰਭਰ ਲਈ ਜੇਲ੍ਹ ਅੰਦਰ ਬੰਦ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕਰਕੇ ਮਿਲ ਰਹੀਆਂ ਸਰਕਾਰੀ ਸਹੂਲਤਾਂ ਬੰਦ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਲਾਵਾਰਸ ਲਾਸ਼ਾਂ ਦੱਸ ਕੇ ਸਾੜੇ ਗਏ ਸਿੱਖ ਨੌਜਵਾਨਾਂ ਦੀ ਮੁਕੰਮਲ ਗਿਣਤੀ ਸਾਹਮਣੇ ਲਿਆਉਣ ਲਈ ਇੱਕ ਕੌਮੀ ਕਮਿਸ਼ਨ ਦਾ ਗਠਨ ਕੀਤਾ ਜਾਵੇ ਅਤੇ ਉਸ ਸਮੇਂ ਦੌਰਾਨ ਸ਼ਹੀਦ ਹੋਏ ਸਿੱਖਾਂ ਦੇ ਪਰਿਵਾਰਾਂ ਨੂੰ ਇਨਸਾਫ ਮਿਲ ਸਕੇ। ਉਨ੍ਹਾਂ ਕਿਹਾ ਦੋਸ਼ੀ ਪੁਲਿਸ ਅਫਸਰਾਂ ਦੀਆਂ ਪੈਰੋਲਾਂ ਰੱਦ ਕਰਨ ਦੀ ਵੀ ਮੰਗ ਕੀਤੀ ਹੈ।
ਪਿਛਲੀ ਖ਼ਬਰ ਰਜਿੰਦਰ ਪੈਲੇਸ ਚੌਹਾਣਾ ਪੱਤੀ ਬਹਿਬੋਵਾਲ ਦਾ ਨੀਂਹ ਪੱਥਰ ਹਲਕਾ ਵਿਧਾਇਕ ਕਰਮਵੀਰ ਸਿੰਘ ਘੁੰਮਣ ਤੇ ਹਲਕਾ ਇੰਚਾਰਜ ਸਰਬਜੋਤ ਸ... ਅਗਲੀ ਖ਼ਬਰ ਨੌਸਰਬਾਜ਼ ਮੋਬਾਈਲ ਤੇ 5000 ਰੁਪਏ ਦੀ ਰਾਸ਼ੀ ਲੁੱਟ ਕੇ ਫ਼ਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।