ਮੋਇਲਾ ਵਾਹਿਦਪੁਰ ਦਾ ਡਾਕਘਰ ਬੰਦ ਕਰਨ ਦੇ ਫ਼ੈਸਲੇ ਖਿਲਾਫ ਚਾਰ ਪਿੰਡਾਂ ਦੇ ਲੋਕਾਂ ’ਚ ਰੋਸ
ਗੜ੍ਹਸ਼ੰਕਰ, 12 ਅਗਸਤ (ਧਾਲੀਵਾਲ)- ਡਾਕ ਵਿਭਾਗ ਵਲੋਂ ਬਲਾਕ ਦੇ ਪਿੰਡ ਮੋਇਲਾ ਵਾਹਿਦਪੁਰ ਦੇ ਡਾਕਘਰ ਨੂੰ ਬੰਦ ਕਰਨ ਦੇ ਫ਼ੈਸਲੇ ਖਿਲਾਫ ਪਿੰਡ ਮੋਇਲਾ, ਵਾਹਿਦਪੁਰ, ਖਾਬੜਾ ਤੇ ਗੋਲੀਆਂ ਦੀਆਂ ਪੰਚਾਇਤਾਂ ਤੇ ਪਿੰਡਾਂ ਦੇ ਵਾਸੀਆਂ ਵਲੋਂ ਰੋਸ ਹਾਜ਼ਰ ਕਰਦਿਆਂ 17 ਅਗਸਤ ਨੂੰ ਗੜ੍ਹਸ਼ੰਕਰ ਦੇ ਡਾਕਘਰ ਅੱਗੇ ਵੱਡੀ ਰੋਸ ਰੈਲੀ ਕਰਨ ਦਾ ਐਲਾਨ ਕੀਤਾ ਗਿਆ ਹੈ। ਚਾਰੇ ਗ੍ਰਾਮ ਪੰਚਾਇਤਾਂ ਵਲੋਂ ਸੀਨੀਅਰ ਸੁਪਰਡੈਂਟ ਪੋਸਟ ਆਫ਼ਿਸ ਹੁਸ਼ਿਆਰਪੁਰ ਨੂੰ ਲਿਖੇ ਪੱਤਰ ’ਚ ਕਿਹਾ ਕਿ ਬੀਤੇ ਦਿਨੀਂ ਇੰਸਪੈਕਟਰ ਪੋਸਟ ਆਫ਼ਿਸ ਗੜ੍ਹਸ਼ੰਕਰ ਨੂੰ ਗ੍ਰਾਮ ਪੰਚਾਇਤਾਂ ਤੇ ਪਤਵੰਤਿਆਂ ਦਾ ਵਫ਼ਦ ਮਿਲਿਆ ਸੀ ਅਤੇ ਆਪ ਨੂੰ ਵੀ ਬੇਨਤੀ ਕੀਤੀ ਸੀ ਕਿ ਸਾਡੇ ਪਿੰਡ ਦਾ ਡਾਕਘਰ ਬੰਦ ਨਾ ਕੀਤਾ ਜਾਵੇ ਤੇ ਇਹ ਵੀ ਲਿਖਤੀ ਭਰੋਸਾ ਦਿੱਤਾ ਸੀ ਕਿ ਜੋ ਵੀ ਡਾਕਘਰ ਨੂੰ ਚਾਲੂ ਰੱਖਣ ਵਾਲੇ ਵਿਭਾਗ ਦੀਆਂ ਸ਼ਰਤਾਂ ਹਨ ਉਹ ਗ੍ਰਾਮ ਪੰਚਾਇਤ ਅਤੇ ਪਿੰਡਾਂ ਦੇ ਵਸਨੀਕ ਪੂਰੀਆਂ ਕਰਨ ਵਾਸਤੇ ਤਿਆਰ ਹਨ।
ਗੜ੍ਹਸ਼ੰਕਰ, 12 ਅਗਸਤ (ਧਾਲੀਵਾਲ)- ਡਾਕ ਵਿਭਾਗ ਵਲੋਂ ਬਲਾਕ ਦੇ ਪਿੰਡ ਮੋਇਲਾ ਵਾਹਿਦਪੁਰ ਦੇ ਡਾਕਘਰ ਨੂੰ ਬੰਦ ਕਰਨ ਦੇ ਫ਼ੈਸਲੇ ਖਿਲਾਫ ਪਿੰਡ ਮੋਇਲਾ, ਵਾਹਿਦਪੁਰ, ਖਾਬੜਾ ਤੇ ਗੋਲੀਆਂ ਦੀਆਂ ਪੰਚਾਇਤਾਂ ਤੇ ਪਿੰਡਾਂ ਦੇ ਵਾਸੀਆਂ ਵਲੋਂ ਰੋਸ ਹਾਜ਼ਰ ਕਰਦਿਆਂ 17 ਅਗਸਤ ਨੂੰ ਗੜ੍ਹਸ਼ੰਕਰ ਦੇ ਡਾਕਘਰ ਅੱਗੇ ਵੱਡੀ ਰੋਸ ਰੈਲੀ ਕਰਨ ਦਾ ਐਲਾਨ ਕੀਤਾ ਗਿਆ ਹੈ। ਚਾਰੇ ਗ੍ਰਾਮ ਪੰਚਾਇਤਾਂ ਵਲੋਂ ਸੀਨੀਅਰ ਸੁਪਰਡੈਂਟ ਪੋਸਟ ਆਫ਼ਿਸ ਹੁਸ਼ਿਆਰਪੁਰ ਨੂੰ ਲਿਖੇ ਪੱਤਰ ’ਚ ਕਿਹਾ ਕਿ ਬੀਤੇ ਦਿਨੀਂ ਇੰਸਪੈਕਟਰ ਪੋਸਟ ਆਫ਼ਿਸ ਗੜ੍ਹਸ਼ੰਕਰ ਨੂੰ ਗ੍ਰਾਮ ਪੰਚਾਇਤਾਂ ਤੇ ਪਤਵੰਤਿਆਂ ਦਾ ਵਫ਼ਦ ਮਿਲਿਆ ਸੀ ਅਤੇ ਆਪ ਨੂੰ ਵੀ ਬੇਨਤੀ ਕੀਤੀ ਸੀ ਕਿ ਸਾਡੇ ਪਿੰਡ ਦਾ ਡਾਕਘਰ ਬੰਦ ਨਾ ਕੀਤਾ ਜਾਵੇ ਤੇ ਇਹ ਵੀ ਲਿਖਤੀ ਭਰੋਸਾ ਦਿੱਤਾ ਸੀ ਕਿ ਜੋ ਵੀ ਡਾਕਘਰ ਨੂੰ ਚਾਲੂ ਰੱਖਣ ਵਾਲੇ ਵਿਭਾਗ ਦੀਆਂ ਸ਼ਰਤਾਂ ਹਨ ਉਹ ਗ੍ਰਾਮ ਪੰਚਾਇਤ ਅਤੇ ਪਿੰਡਾਂ ਦੇ ਵਸਨੀਕ ਪੂਰੀਆਂ ਕਰਨ ਵਾਸਤੇ ਤਿਆਰ ਹਨ। ਪਿੰਡਾਂ ਦੇ ਵਾਸੀਆਂ ਨੇ ਵਿਭਾਗ ਵਲੋਂ ਡਾਕਘਰ ਚਾਲੂ ਰੱਖਣ ਲਈ ਹਾਲੇ ਤੱਕ ਕੋਈ ਵੀ ਵਿਸ਼ਵਾਸ ਨਹੀਂ ਦੁਆਇਆ ਗਿਆ। ਪਿੰਡ ਵਾਸੀਆਂ ਨੇ ਕਿਹਾ ਕਿ ਇਹ ਡਾਕਘਰ ਪਿਛਲੇ 100 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਚੱਲ ਰਿਹਾ ਹੈ ਤੇ ਪਿੰਡ ਮੋਇਲਾ, ਵਾਹਿਦਪੁਰ, ਗੋਲੀਆਂ ਤੇ ਖਾਬੜਾ ਦੇ ਲੋਕ ਇਸ ਡਾਕਘਰ ’ਤੇ ਨਿਰਭਰ ਹਨ। ਲੋਕਾਂ ਨੇ ਕਿਹਾ ਕਿ ਡਾਕਘਰ ਨੂੰ ਬੰਦ ਨਾ ਕੀਤਾ ਜਾਵੇ, ਜੇਕਰ ਅਜਿਹਾ ਕੀਤਾ ਤਾਂ ਚਾਰੇ ਪਿੰਡਾਂ ਦੀਆਂ ਪੰਚਾਇਤਾਂ ਤੇ ਪਿੰਡਾਂ ਦੇ ਲੋਕਾਂ ਵਲੋਂ ਇਸ ਲੋਕ ਵਿਰੋਧੀ ਫ਼ੈਸਲੇ ਖਿਲਾਫ 17 ਅਗਸਤ ਨੂੰ ਗੜ੍ਹਸ਼ੰਕਰ ਦੇ ਡਾਕਘਰ ਅੱਗੇ ਵੱਡੀ ਰੋਸ ਰੈਲੀ ਕੀਤੀ ਜਾਵੇਗੀ। ਜੇਕਰ ਫਿਰ ਵੀ ਡਾਕਘਰ ਨੂੰ ਬਹਾਲ ਨਾ ਕੀਤਾ ਗਿਆ ਤਾਂ ਹੁਸ਼ਿਆਰਪੁਰ ਵਿਖੇ ਲੜੀਵਾਰ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਜਿਸਦੀ ਜ਼ਿੰਮੇਵਾਰੀ ਵਿਭਾਗ ਦੀ ਹੋਵੇਗੀ। ਰੋਸ ਪ੍ਰਗਟ ਕਰਨ ਸਮੇਂ ਮੱਖਣ ਸਿੰਘ ਵਾਹਿਦਪੁਰੀ, ਹਰਪ੍ਰੀਤ ਸਿੰਘ ਰਿੰਕੂ ਬੇਦੀ, ਹਰਭਜਨ ਸਿੰਘ ਡੀ.ਪੀ.ਈ., ਰਣਜੀਤ ਕੌਰ ਸਰਪੰਚ ਮੋਇਲਾ, ਜਸਵਿੰਦਰ ਸਿੰਘ ਸਰਪੰਚ ਵਾਹਿਦਪੁਰ, ਦਿਲਬਾਗ ਸਿੰਘ ਸਰਪੰਚ ਗੋਲੀਆਂ, ਰੀਮਾ ਸਰਪੰਚ ਖਾਬੜਾ, ਮੱਖਣ ਸਿੰਘ ਪੰਚ, ਜਸਵੰਤ ਸਿੰਘ ਮੋਇਲਾ, ਸੁਰਿੰਦਰ ਪਾਲ ਸਾਬਕਾ ਪੰਚ, ਸਤਨਾਮ ਸਿੰਘ, ਕੁਲਵਿੰਦਰ ਸਿੰਘ, ਗੁਰਨੇਕ ਸਿੰਘ ਸਾਬਕਾ ਸਰਪੰਚ, ਕੁਲਵਰਨ ਸਿੰਘ ਲਾਡੀ ਪੀ.ਟੀ.ਆਈ., ਸੁਖਵਿੰਦਰ ਸਿੰਘ, ਕੁਲਵਰਨ ਸਿੰਘ ਮੋਇਲਾ, ਕੁਲਰਾਜਵੀਰ ਸਿੰਘ ਰਾਏ, ਮਨਰਾਜਵੀਰ ਸਿੰਘ, ਗੁਰਦੀਪ ਸਿੰਘ ਨੰਬਰਦਾਰ, ਗੁਰਪ੍ਰੀਤ ਸਿੰਘ ਪੰਚ, ਸੁਰਿੰਦਰ ਸਿੰਘ ਨੰਬਰਦਾਰ, ਗੁਰਨੀਤ ਮੋਇਲਾ, ਕਮਲ ਤੇ ਹੋਰ ਹਾਜ਼ਰ ਹੋਏ।