13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਸਭਿਆਚਾਰ ਸੰਭਾਲ ਸੁਸਾਇਟੀ ਨੇ ਕਰਵਾਈ ਲੇਖ ਅਤੇ ਭਾਸ਼ਨ ਪ੍ਰਤੀਯੋਗਤਾ

ਹੁਸ਼ਿਆਰਪੁਰ, 12 ਅਗਸਤ (ਨਰਿੰਦਰ ਸਿੰਘ ਬੱਡਲਾ)-ਭਾਰਤ ਇੱਕ ਆਜ਼ਾਦ ਦੇਸ਼ ਹੈ, ਪਰ ਸਾਡੀਆਂ ਕੁੱਝ ਗ਼ਲਤੀਆਂ ਕਰਕੇ ਕੁੱਝ ਤਾਕਤਾਂ ਸਾਨੂੰ ਮਾਨਸਿਕ ਤੌਰ ’ਤੇ ਗ਼ੁਲਾਮ ਬਣਾ ਰਹੀਆਂ ਹਨ। ਇਸ ਦਾ ਸਭ ਤੋਂ ਜ਼ਿਆਦਾ ਬੁਰਾ ਪ੍ਰਭਾਵ ਬੱਚਿਆਂ ’ਤੇ ਪੈ ਰਿਹਾ ਹੈ।

ਅਜੀਤ ਡੈਸਕ 13-08-2026
ਹੁਸ਼ਿਆਰਪੁਰ, 12 ਅਗਸਤ (ਨਰਿੰਦਰ ਸਿੰਘ ਬੱਡਲਾ)-ਭਾਰਤ ਇੱਕ ਆਜ਼ਾਦ ਦੇਸ਼ ਹੈ, ਪਰ ਸਾਡੀਆਂ ਕੁੱਝ ਗ਼ਲਤੀਆਂ ਕਰਕੇ ਕੁੱਝ ਤਾਕਤਾਂ ਸਾਨੂੰ ਮਾਨਸਿਕ ਤੌਰ ’ਤੇ ਗ਼ੁਲਾਮ ਬਣਾ ਰਹੀਆਂ ਹਨ। ਇਸ ਦਾ ਸਭ ਤੋਂ ਜ਼ਿਆਦਾ ਬੁਰਾ ਪ੍ਰਭਾਵ ਬੱਚਿਆਂ ’ਤੇ ਪੈ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਭਿਆਚਾਰ ਸੰਭਾਲ ਸੁਸਾਇਟੀ ਦੇ ਪ੍ਰਧਾਨ ਮਾਸਟਰ ਕੁਲਵਿੰਦਰ ਸਿੰਘ ਜੰਡਾ ਨੇ ਸੁਸਾਇਟੀ ਵਲੋਂ ਆਜ਼ਾਦੀ ਦਿਵਸ ਨੂੰ ਸਮਰਪਿਤ ਸੋਸ਼ਲ ਮੀਡੀਆ ਦਾ ਉਪਯੋਗ ਆਜ਼ਾਦੀ ਜਾਂ ਗ਼ੁਲਾਮੀ ਵਿਸ਼ੇ ’ਤੇ ਪਿੰਡ ਬੱਸੀ ਗ਼ੁਲਾਮ ਹੁਸੈਨ ਦੇ ਸਰਕਾਰੀ ਹਾਈ ਸਕੂਲ ’ਚ ਕਰਵਾਈ ਲੇਖ ਤੇ ਭਾਸ਼ਣ ਪ੍ਰਤੀਯੋਗਤਾ ਦੌਰਾਨ ਬੋਲਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਅੱਜ ਦੇ ਯੁੱਗ ਵਿਚ ਇੱਕ ਬਹੁਤ ਹੀ ਉਪਯੋਗੀ ਸਾਧਨ ਸਿੱਧ ਹੋ ਸਕਦਾ ਹੈ, ਪਰ ਇਸ ’ਤੇ ਪਰੋਸੇ ਜਾ ਰਹੇ ਗ਼ਲਤ ਮਟੀਰੀਅਲ ਅਤੇ ਖੇਡਾਂ ਬੱਚਿਆਂ ਦੇ ਮਾਨਸਿਕ ਵਿਕਾਸ ਨੂੰ ਰੋਕ ਰਹੀਆਂ ਹਨ। ਇਸ ਮੌਕੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੰਜੀਵ ਤਲਵਾੜ ਨੇ ਕਿਹਾ ਕਿ ਸੁਸਾਇਟੀ ਵੱਲੋਂ ਬੱਚਿਆਂ ਦੇ ਬੌਧਿਕ ਅਤੇ ਮਾਨਸਿਕ ਵਿਕਾਸ ਲਈ ਆਜ਼ਾਦੀ ਦਿਵਸ ਅਤੇ ਹੋਰ ਇਤਿਹਾਸਿਕ ਦਿਨਾਂ ’ਤੇ ਅਜਿਹੇ ਪ੍ਰੋਗਰਾਮ ਕਰਵਾਉਣਾ ਇੱਕ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ 15 ਅਗਸਤ ਅਤੇ 26 ਜਨਵਰੀ ਵਰਗੇ ਦਿਨਾਂ ਨੂੰ ਹੁਣ ਆਜ਼ਾਦੀ ਸੰਭਾਲਣ ਦੇ ਸੰਕਲਪ ਵਜੋਂ ਮਨਾਉਣਾ ਚਾਹੀਦਾ ਹੈ। ਤਿਰੰਗੇ ਦੀ ਸ਼ਾਨ ਇਸੇ ਵਿਚ ਹੈ ਕਿ ਭਾਰਤ ਦਾ ਭਵਿੱਖ ਅੱਜ ਦੇ ਬੱਚੇ ਸਹੀ ਮਾਇਨੇ ਵਿੱਚ ਆਜ਼ਾਦੀ ਦੇ ਮਹੱਤਵ ਨੂੰ ਸਮਝਣ। ਇਸ ਮੌਕੇ ਕਰਵਾਈ ਗਈ ਭਾਸ਼ਣ ਪ੍ਰਤੀਯੋਗਤਾ ਦੇ ਜੇਤੂ ਵਿਦਿਆਰਥੀਆਂ ’ਚ ਜੂਨੀਅਰ ਗਰੁੱਪ ਵਿਚ ਲਵਪ੍ਰੀਤ ਕੁਮਾਰ ਨੇ ਪਹਿਲਾ ਸਥਾਨ, ਕਨਿਸ਼ਕਾ ਨੇ ਦੂਜਾ ਸਥਾਨ ਅਤੇ ਨਿਤਿਕਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਸੀਨੀਅਰ ਗਰੁੱਪ ਵਿਚ ਆਰੂਸ਼ੀ ਨੇ ਪਹਿਲਾ ਸਥਾਨ , ਗੀਤਾਂਜਲੀ ਨੇ ਦੂਜਾ ਸਥਾਨ ਅਤੇ ਹਰਮਨ ਕੁਮਾਰੀ ਨੇ ਤੀਜਾ ਸਥਾਨ ਹਾਸਲ ਕੀਤਾ। ਜੇਤੂ ਬੱਚਿਆਂ ਨੂੰ ਸੁਸਾਇਟੀ ਵੱਲੋਂ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ’ਚ ਮੁੱਖ ਅਧਿਆਪਕ ਹਰੀਸ਼ ਸ਼ਰਮਾ ਨੇ ਸੁਸਾਇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮੇਂ-ਸਮੇਂ ਸਿਰ ਦਿੱਤੀ ਜਾਣ ਵਾਲੀ ਇਹ ਸਹਾਇਤਾ ਬੱਚਿਆਂ ਦਾ ਭਵਿੱਖ ਬਣਾਉਣ ਵਿਚ ਬਹੁਤ ਕੰਮ ਆਵੇਗੀ। ਇਸ ਮੌਕੇ ਵਿਦਿਆਰਥੀ ਕੋਆਰਡੀਨੇਟਰ ਪ੍ਰੀਤੀ, ਪ੍ਰਿੰਸੀਪਲ. ਡਾ. ਧਰਮਪਾਲ ਸਾਹਿਲ, ਮੋਹਨ ਲਾਲ ਕਲਸੀ, ਸੰਦੀਪ ਸ਼ਰਮਾ, ਸੁਖਜੀਤ ਸਿੰਘ, ਹਰਬੰਸ ਸਿੰਘ ਕਮਲ, ਸੰਦੀਪ ਕੁਮਾਰ ਥਾਪਰ, ਸੰਤੋਖ ਸਿੰਘ ਔਜਲਾ, ਹਰਦੀਪ ਸਿੰਘ, ਸਕੂਲ ਦਾ ਸਮੂਹ ਸਟਾਫ਼ ਅਤੇ ਬੱਚੇ ਹਾਜ਼ਰ ਸਨ।
ਪਿਛਲੀ ਖ਼ਬਰ ਡਰੱਗ-ਐਂਡ ਸੋਸ਼ਲ ਇਕਨਾਮਿਕ ਸਰਵੇ ਕਰਨ ਵਾਲੇ ਅਮਲੇ ਦਾ ਮਾਣ ਭੱਤਾ ਤੁਰੰਤ ਜਾਰੀ ਕੀਤਾ ਜਾਵੇ-ਆਗੂ ਅਗਲੀ ਖ਼ਬਰ ਪੰਜਾਬ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਤਹਿਸੀਲ ਦਸੂਹਾ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।