ਸੇਵਾਮੁਕਤ ਕਰਮਚਾਰੀ ਯੂਨੀਅਨ ਨਗਰ ਨਿਗਮ ਦੀ ਮਹੀਨਾਵਾਰ ਮੀਟਿੰਗ
ਹੁਸ਼ਿਆਰਪੁਰ, 14 ਅਗਸਤ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਸੇਵਾਮੁਕਤ ਕਰਮਚਾਰੀ ਯੂਨੀਅਨ ਨਗਰ ਨਿਗਮ ਹੁਸ਼ਿਆਰਪੁਰ ਦੀ ਮਹੀਨਾਵਾਰ ਮੀਟਿੰਗ ਲਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਟੇਜ ਸਕੱਤਰ ਦੀ ਭੂਮਿਕਾ ਸੰਜੀਵ ਅਰੋੜਾ ਸਰਪ੍ਰਸਤ ਨੇ ਨਿਭਾਈ। ਇਸ ਮੌਕੇ ਚੇਅਰਮੈਨ ਕੁਲਵੰਤ ਸਿੰਘ ਸੈਣੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅੱਜ ਤੱਕ ਦੀਆਂ ਪਹਿਲੀਆਂ ਸਰਕਾਰਾਂ ਨਾਲੋਂ ਬਿਲਕੁਲ ਨਿਕੰਮੀ ਸਾਬਿਤ ਹੋਈ ਹੈ।
ਹੁਸ਼ਿਆਰਪੁਰ, 14 ਅਗਸਤ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਸੇਵਾਮੁਕਤ ਕਰਮਚਾਰੀ ਯੂਨੀਅਨ ਨਗਰ ਨਿਗਮ ਹੁਸ਼ਿਆਰਪੁਰ ਦੀ ਮਹੀਨਾਵਾਰ ਮੀਟਿੰਗ ਲਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਟੇਜ ਸਕੱਤਰ ਦੀ ਭੂਮਿਕਾ ਸੰਜੀਵ ਅਰੋੜਾ ਸਰਪ੍ਰਸਤ ਨੇ ਨਿਭਾਈ। ਇਸ ਮੌਕੇ ਚੇਅਰਮੈਨ ਕੁਲਵੰਤ ਸਿੰਘ ਸੈਣੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅੱਜ ਤੱਕ ਦੀਆਂ ਪਹਿਲੀਆਂ ਸਰਕਾਰਾਂ ਨਾਲੋਂ ਬਿਲਕੁਲ ਨਿਕੰਮੀ ਸਾਬਿਤ ਹੋਈ ਹੈ। ਇਸ ਸਰਕਾਰ ਨੇ ਹਰ ਵਰਗ ਦੇ ਮੁਲਾਜ਼ਮਾਂ ਨੂੰ ਕੁੱਟਿਆ ਹੈ ਅਤੇ ਇਹ ਸਰਕਾਰ ਆਮ ਲੋਕਾਂ ਨੂੰ ਮੁਫ਼ਤ ਦੀਆਂ ਰੇੜੀਆਂ ਵੰਡ ਰਹੀ ਹੈ। ਉਨ੍ਹਾਂ ਅਦਾਲਤ ਨੂੰ ਅਪੀਲ ਕੀਤੀ ਕਿ ਜੋ ਵੀ ਮੁਫ਼ਤ ਦੇਣਾ ਹੋਵੇ ਉਹ ਕੋਈ ਵੀ ਪਾਰਟੀ ਆਪਣੇ ਫ਼ੰਡ ਵਿਚੋਂ ਦੇਵੇ ਪੰਜਾਬ ਸਰਕਾਰ ਤੋਂ ਲੋਕਾਂ ਦੇ ਪੈਸੇ ਹਨ ਉਹ ਲੈ ਕੇ ਮੁਫ਼ਤ ਨਾ ਵੰਡੇ ਜਾਣ। ਉਨ੍ਹਾਂ ਕਿਹਾ ਕਿ ਕੱਚੇ ਮੁਲਾਜ਼ਮ ਪੱਕੇ ਨਹੀਂ ਹੋ ਰਹੇ, ਪੱਕੇ ਮੁਲਾਜ਼ਮਾਂ ਨੂੰ ਡੀ.ਏ ਨਹੀਂ ਮਿਲ ਰਿਹਾ ਜੋ ਨਵੇਂ ਸਕੇਲ ਰਿਵਾਈਜ਼ ਹੁੰਦੇ ਹਨ, ਉਹ ਵੀ ਸਰਕਾਰ ਨੇ ਦੇਣ ਲਈ 50-60 ਮਹੀਨੇ ਦਾ ਸਮਾਂ ਲਗਾਇਆ ਹੈ। ਇਸ ਮੌਕੇ ਜੋਗਿੰਦਰ ਪਾਲ ਆਦੀਆ ਮੀਤ ਪ੍ਰਧਾਨ, ਅਸ਼ਵਨੀ ਸ਼ਰਮਾ ਜੇ.ਈ, ਨਰੇਸ਼ ਕੁਮਾਰ ਡਰਾਈਵਰ, ਨਰੇਸ਼ ਕੁਮਾਰ ਟੈਕਨੀਸ਼ੀਅਨ, ਸੁਰਜੀਤ ਲਾਲ, ਸੰਜੀਵ ਕੁਮਾਰ ਸੈਨੇਟਰੀ ਇੰਸਪੈਕਟਰ, ਵਿਨੋਦ ਕੁਮਾਰ ਫਾਇਰ ਅਫ਼ਸਰ, ਹਰੀਸ਼ ਕੁਮਾਰ ਜੇ.ਈ, ਅਸ਼ਵਨੀ ਸ਼ਰਮਾ ਐਸ.ਡੀ.ਓ, ਬਲਵਿੰਦਰ ਸਿੰਘ, ਨਛੱਤਰ ਲਾਲ, ਬੋਧ ਰਾਜ, ਸੁਰਿੰਦਰ ਕੁਮਾਰ, ਸੀਤਾ ਰਾਮ, ਚਮਨ ਲਾਲ ਸੈਣੀ, ਦਰਿੱਪਣ ਸੈਣੀ ਕੌਂਸਲਰ ਆਦਿ ਹਾਜ਼ਰ ਸਨ।