ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ
ਪੱਸੀ ਕੰਢੀ, 20 ਅਗਸਤ (ਜਗਤਾਰ ਸਿੰਘ ਰਜਪਾਲਮਾ)- ਜੈ ਮਾਂ ਚਿੰਤਪੁਰਨੀ ਵੈੱਲਫੇਅਰ ਕਲੱਬ ਬਾਹਟੀਵਾਲ ਵਲੋਂ ਪ੍ਰਧਾਨ ਹਨੀ ਸ਼ਰਮਾ ਲੰਬੜ ਦੀ ਅਗਵਾਈ ਹੇਠ ਮਾਤਾ ਭੱਦਰਕਾਲੀ ਵਿਖੇ ਸਾਲਾਨਾ ਤਿੰਨ ਰੋਜ਼ਾ ਲੰਗਰ ਤੇ ਮੁਫ਼ਤ ਮੈਡੀਕਲ ਚੈੱਕਅਪ ਕੈਪ ਲਗਾਇਆ ਗਿਆ। ਇਸ ਮੌਕੇ ਲਗਾਏ ਤਿੰਨ ਰੋਜ਼ਾ ਲੰਗਰ ਦੌਰਾਨ ਫ਼ਰੀ ਮੈਡੀਕਲ ਚੈੱਕਅਪ ਕਰਦੇ ਹੋਏ ਲਗਭਗ 600 ਦੇ ਕਰੀਬ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ।
ਅਜੀਤ ਡੈਸਕ
21-08-2026