ਮਸੀਹੀ ਭਾਈਚਾਰਾ ਉਸ ਪਾਰਟੀ ਦੀ ਮਦਦ ਕਰੇਗਾ ਜੋ 2027 ’ਚ ਭਾਈਚਾਰੇ ਦੇ ਆਗੂਆਂ ਨੂੰ ਵਿਧਾਨ ਸਭਾ ਦੀ ਟਿਕਟ ਦੇਵੇਗੀ - ਮੁਨੱਵਰ ਮਸੀਹ
ਮੁਕੇਰੀਆਂ, 22 ਅਗਸਤ (ਰਾਮਗੜ੍ਹੀਆ)- ਸਥਾਨਕ ਰੈਸਟ-ਹਾਉਸ ਮੁਕੇਰੀਆਂ ਵਿਖੇ ਮਸੀਹ ਭਾਈਚਾਰੇ ਦੀ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਉਪ ਪ੍ਰਧਾਨ ਸੁਖਦੇਵ ਮਸੀਹ, ਜਨਰਲ ਸਕੱਤਰ ਸੁਰਿੰਦਰ ਬਰਿਆਣਾ ਨੇ ਕੀਤੀ। ਇਸ ਮੌਕੇ ਆਲ ਇੰਡੀਆ ਕ੍ਰਿਸਚੀਅਨ ਦਲਿਤ ਫ਼ਰੰਟ ਦੇ ਪ੍ਰਧਾਨ, ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਪੰਜਾਬ ਸਰਕਾਰ ਮੁਨੱਵਰ ਮਸੀਹ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।
ਮੁਕੇਰੀਆਂ, 22 ਅਗਸਤ (ਰਾਮਗੜ੍ਹੀਆ)- ਸਥਾਨਕ ਰੈਸਟ-ਹਾਉਸ ਮੁਕੇਰੀਆਂ ਵਿਖੇ ਮਸੀਹ ਭਾਈਚਾਰੇ ਦੀ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਉਪ ਪ੍ਰਧਾਨ ਸੁਖਦੇਵ ਮਸੀਹ, ਜਨਰਲ ਸਕੱਤਰ ਸੁਰਿੰਦਰ ਬਰਿਆਣਾ ਨੇ ਕੀਤੀ। ਇਸ ਮੌਕੇ ਆਲ ਇੰਡੀਆ ਕ੍ਰਿਸਚੀਅਨ ਦਲਿਤ ਫ਼ਰੰਟ ਦੇ ਪ੍ਰਧਾਨ, ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਪੰਜਾਬ ਸਰਕਾਰ ਮੁਨੱਵਰ ਮਸੀਹ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਏਕਤਾ ਦੀ ਜ਼ਰੂਰਤ ਹੈ ਅਤੇ ਮਸੀਹ ਭਾਈਚਾਰਾ ਆਪਣੀ ਏਕਤਾ ਦਾ ਸਬੂਤ 2027 ਵਿਧਾਨ ਸਭਾ ਦੀਆਂ ਚੋਣਾਂ ਵਿਚ ਪ੍ਰਦਰਸ਼ਨ ਕਰਕੇ ਦੇਵੇਗਾ। ਮਸੀਹ ਭਾਈਚਾਰਾ ਉਸੇ ਹੀ ਰਾਜਨੀਤਕ ਪਾਰਟੀ ਦੀ ਮਦਦ ਕਰੇਗਾ ਜਿਹੜੀ ਪਾਰਟੀ ਭਾਈਚਾਰੇ ਦੇ ਲੋਕਾਂ ਨੂੰ ਟਿਕਟਾਂ ਦੇ ਕੇ ਜਿਤਾ ਕੇ ਪੰਜਾਬ ਵਿਧਾਨ ਸਭਾ ਵਿਚ ਆਪਣੀ ਆਵਾਜ਼ ਨੂੰ ਆਪਣੇ ਹੱਕਾਂ ਦੇ ਪ੍ਰਤੀ ਭੇਜੇਗੀ। ਉਨ੍ਹਾਂ ਕਿਹਾ ਜਲਦੀ ਹੀ ਇੱਕ ਪੰਜਾਬ ਪੱਧਰ ਦੀ ਰੈਲੀ ਕਰਕੇ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਰੈਲੀ ਸਬੰਧੀ 12 ਸਤੰਬਰ ਨੂੰ ਪਾਦਰੀ ਤੇ ਪਾਸਟਰਾਂ ਨਾਲ ਮੀਟਿੰਗ ਕੀਤੀ ਜਾਵੇਗੀ। ਆਖ਼ਿਰ ਵਿਚ ਉਨ੍ਹਾਂ ਨੇ 28, 29, 30, 1 ਅਕਤੂਬਰ ਨੂੰ ਸਾਂਝੇ ਮਸੀਹ ਸੰਮੇਲਨ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਇਨ੍ਹਾਂ ਮੌਕੇ ਮੇਜਰ ਉਲਫ਼ਤ ਮਸੀਹ, ਮੇਜਰ ਪ੍ਰੇਮ ਮਸੀਹ ਸਕੱਤਰ ਤਰਸੇਮ ਮਸੀਹ, ਬ੍ਰਾਹਮ ਮਸੀਹ ਪਾਸਟਰ ਸਲਾਮਤ ਮਸੀਹ, ਪਾਸਟਰ ਕਿਸ਼ਨ ਕੁਮਾਰ, ਪਾਸਟਰ ਜਸਵੀਰ, ਪਾਸਟਰ ਐਸ.ਐਸ. ਪੀਟਰ, ਸਰਪੰਚ ਰੋਮਸ ਮਸੀਹ, ਜੋਗਿੰਦਰ ਪਾਲ ਪੱਪੂ, ਡਾਕਟਰ ਅਜ਼ੀਜ਼ ਮਸੀਹ ਦਸੂਹਾ, ਪਾਸਟਰ ਅਨਾਇਤ ਮਸੀਹ, ਬਲਵੀਰ ਮਸੀਹ, ਲਾਤਾ ਮਸੀਹ, ਰਿੰਕੂ ਚੱਕ ਛੇੜੋ, ਪਾਸਟਰ ਜੋਨਸਨ, ਕਾਲੀ, ਬੱਬੂ ਪੰਡੋਰੀ, ਮਾਨਤ ਮਸੀਹ ਆਦਿ ਹਾਜ਼ਰ ਸਨ।