24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਸੰਤ ਉਜਾਗਰ ਸਿੰਘ ਦੀ ਬਰਸੀ ਸੰਬੰਧੀ ਸਮਾਗਮ

ਚੱਬੇਵਾਲ, 22 ਅਗਸਤ (ਰਾਜੀਵ ਭਾਰਦਵਾਜ)- ਸੰਤ ਬਾਬਾ ਹਰਨਾਮ ਸਿੰਘ ਦੇ ਪਵਿੱਤਰ ਅਸਥਾਨ ਡੇਰਾ ਅੰਗੀਠਾ ਸਾਹਿਬ ਜਿਆਣ ਵਿਖੇ ਸੰਤ ਬਾਬਾ ਉਜਾਗਰ ਸਿੰਘ ਦਾ 37ਵਾਂ ਬਰਸੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਅਖੰਡ ਪਾਠ ਦੇ ਭੋਗ ਉਪਰੰਤ ਭਾਈ ਪ੍ਰਭਜੋਤ ਸਿੰਘ ਕੀਰਤਨੀ ਜਥਾ ਅਤੇ ਬਾਬਾ ਸੁਲੱਖਣ ਸਿੰਘ ਮਾਛੀਵਾੜੇ ਵਾਲਿਆਂ ਨੇ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ।

ਅਜੀਤ ਡੈਸਕ 23-08-2026
ਚੱਬੇਵਾਲ, 22 ਅਗਸਤ (ਰਾਜੀਵ ਭਾਰਦਵਾਜ)- ਸੰਤ ਬਾਬਾ ਹਰਨਾਮ ਸਿੰਘ ਦੇ ਪਵਿੱਤਰ ਅਸਥਾਨ ਡੇਰਾ ਅੰਗੀਠਾ ਸਾਹਿਬ ਜਿਆਣ ਵਿਖੇ ਸੰਤ ਬਾਬਾ ਉਜਾਗਰ ਸਿੰਘ ਦਾ 37ਵਾਂ ਬਰਸੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਅਖੰਡ ਪਾਠ ਦੇ ਭੋਗ ਉਪਰੰਤ ਭਾਈ ਪ੍ਰਭਜੋਤ ਸਿੰਘ ਕੀਰਤਨੀ ਜਥਾ ਅਤੇ ਬਾਬਾ ਸੁਲੱਖਣ ਸਿੰਘ ਮਾਛੀਵਾੜੇ ਵਾਲਿਆਂ ਨੇ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ। ਡੇਰਾ ਸੰਚਾਲਕ ਬਾਬਾ ਬਲਰਾਜ ਸਿੰਘ ਤੇ ਬੀਬੀ ਗਗਨਦੀਪ ਕੌਰ ਮਹੰਤ ਨੇ ਸੰਗਤ ਨੂੰ ਡੇਰਾ ਅੰਗੀਠਾ ਸਾਹਿਬ ਦੇ ਇਤਿਹਾਸ ਨਾਲ ਜੋੜਦਿਆਂ ਤੇ ਬਾਬਾ ਉਜਾਗਰ ਸਿੰਘ ਦੀ ਜੀਵਨੀ ਬਾਰੇ ਚਾਨਣਾ ਪਾਇਆ। ਬਾਬਾ ਬਲਰਾਜ ਸਿੰਘ ਅਤੇ ਬੀਬੀ ਗਗਨਦੀਪ ਕੌਰ ਵਲੋਂ ਆਈਆਂ ਹੋਈਆਂ ਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਬਿੱਕਰ ਸਿੰਘ, ਗੁਰਮੇਲ ਸਿੰਘ, ਸਰਪੰਚ ਕਮਲਜੀਤ ਕੌਰ ਜਿਆਣ, ਸਾਬਕਾ ਸਰਪੰਚ ਪਰਮਜੀਤ ਕੌਰ, ਗੁਰਦੀਪ ਸਿੰਘ ਯੂ.ਕੇ., ਹਰਨੇਕ ਸਿੰਘ, ਦਵਿੰਦਰ ਸਿੰਘ, ਗਿਆਨ ਸਿੰਘ, ਜਗਜੀਤ ਸਿੰਘ, ਹਰਜਿੰਦਰ ਸਿੰਘ, ਗਿਆਨ ਸਿੰਘ, ਹਰਜਿੰਦਰ ਸਿੰਘ, ਜਰਨੈਲ ਸਿੰਘ, ਸੁਰਜੀਤ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਸੰਗਤਾਂ ਨੂੰ ਬੂਟੇ ਵੀ ਵੰਡੇ ਗਏ।
ਪਿਛਲੀ ਖ਼ਬਰ ਭੋਗ ’ਤੇ ਵਿਸ਼ੇਸ਼: ਜਥੇ. ਅਮਰਜੀਤ ਸਿੰਘ ਚੌਹਾਨ ਅਗਲੀ ਖ਼ਬਰ ਸੀਨੀਅਰ ਸਿਟੀਜ਼ਨਾਂ ਦੀ ਸੁਰੱਖਿਆ ਤੇ ਸਨਮਾਨ ਲਈ ਸਮਾਜ ਨੂੰ ਮਿਲ ਕੇ ਯਤਨ ਕਰਨੇ ਚਾਹੀਦੇ - ਐੱਸ.ਡੀ.ਐਮ. ਲਵਪ੍ਰੀਤ ਸਿੰਘ ਔਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।