24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਵਿਧਾਇਕ ਘੁੰਮਣ ਵਲੋਂ 33 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਲਾਇਬਰੇਰੀ ਦਾ ਉਦਘਾਟਨ

ਦਸੂਹਾ, 23 ਅਗਸਤ (ਭੁੱਲਰ)- ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵੱਲੋਂ ਪਿੰਡ ਦੁਲਮੀਵਾਲ ਵਿਖੇ 33 ਲੱਖ ਰੁਪਏ ਲਾਗਤ ਨਾਲ ਤਿਆਰ ਕੀਤੀ ਗਈ ਲਾਇਬਰੇਰੀ ਦਾ ਉਦਘਾਟਨ ਕਰ ਕਮਲਾ ਨਾਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਲਾਇਬ੍ਰੇਰੀ ’ਤੇ 33 ਲੱਖ ਦੀ ਲਾਗਤ ਆਈ ਹੈ ਤੇ ਇਸ ਲਾਇਬਰੇਰੀ ਵਿਚ ਬਹੁਤ ਹੀ ਪ੍ਰਸਿੱਧ ਲੇਖਕਾਂ ਦੀਆਂ ਕਿਤਾਬਾਂ ਤੋਂ ਇਲਾਵਾ ਹੋਰ ਵੀ ਜਾਣਕਾਰੀ ਭਰਪੂਰ ਅਤੇ ਰੌਚਕ ਕਿਤਾਬਾਂ ਸ਼ਾਮਿਲ ਹਨ ਜਿਨ੍ਹਾਂ ਨਾਲ ਬੱਚਿਆਂ ਨੂੰ ਕਿਤਾਬਾਂ ਪੜ੍ਹਨ ਦਾ ਮੌਕਾ ਮਿਲੇਗਾ।

ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਲਾਇਬਰੇਰੀ ਦਾ ਉਦਘਾਟਨ ਕਰਦੇ ਹੋਏ ਨਾਲ ਹੋਰ ਸ਼ਖ਼ਸੀਅਤਾਂ। ਤਸਵੀਰ : ਭੁੱਲਰ 24-08-2026
ਦਸੂਹਾ, 23 ਅਗਸਤ (ਭੁੱਲਰ)- ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵੱਲੋਂ ਪਿੰਡ ਦੁਲਮੀਵਾਲ ਵਿਖੇ 33 ਲੱਖ ਰੁਪਏ ਲਾਗਤ ਨਾਲ ਤਿਆਰ ਕੀਤੀ ਗਈ ਲਾਇਬਰੇਰੀ ਦਾ ਉਦਘਾਟਨ ਕਰ ਕਮਲਾ ਨਾਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਲਾਇਬ੍ਰੇਰੀ ’ਤੇ 33 ਲੱਖ ਦੀ ਲਾਗਤ ਆਈ ਹੈ ਤੇ ਇਸ ਲਾਇਬਰੇਰੀ ਵਿਚ ਬਹੁਤ ਹੀ ਪ੍ਰਸਿੱਧ ਲੇਖਕਾਂ ਦੀਆਂ ਕਿਤਾਬਾਂ ਤੋਂ ਇਲਾਵਾ ਹੋਰ ਵੀ ਜਾਣਕਾਰੀ ਭਰਪੂਰ ਅਤੇ ਰੌਚਕ ਕਿਤਾਬਾਂ ਸ਼ਾਮਿਲ ਹਨ ਜਿਨ੍ਹਾਂ ਨਾਲ ਬੱਚਿਆਂ ਨੂੰ ਕਿਤਾਬਾਂ ਪੜ੍ਹਨ ਦਾ ਮੌਕਾ ਮਿਲੇਗਾ। ਇਸ ਮੌਕੇ ਉਨ੍ਹਾਂ ਕਿਹਾ ਕਿ ਹਲਕਾ ਦਸੂਹਾ ਦੀਆਂ ਡਿਸਪੈਂਸਰੀਆਂ ਵਿਚ ਐਂਬੂਲੈਂਸ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਪਿੰਡ ਦੇ ਖੇਡ ਮੈਦਾਨ ਲਈ ਲਾਈਟਾਂ ਲਈ 1 ਲੱਖ, ਯੂਥ ਕਲੱਬ ਨੂੰ 50 ਹਜ਼ਾਰ, ਸ਼੍ਰੀ ਗੁਰੂ ਰਵਿਦਾਸ ਭਵਨ ਨੂੰ 50 ਹਜ਼ਾਰ ਤੇ ਜਿੰਮ ਲਈ 2 ਲੱਖ ਦਾ ਚੈੱਕ ਭੇਟ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਵਿਚ ਹਰ ਸਹੂਲਤਾਂ ਪ੍ਰਦਾਨ ਕਰ ਰਹੀ ਹੈ। ਇਸ ਮੌਕੇ ਸਾਬਕਾ ਸਰਪੰਚ ਸਤਪਾਲ ਸਿੰਘ, ਗੁਰਪ੍ਰੀਤ ਸਿੰਘ, ਸਰਪੰਚ ਮਨਪ੍ਰੀਤ ਕੌਰ, ਸਰਪੰਚ ਪਰਮਿੰਦਰ ਕੌਰ, ਸਰਦਾਰ ਗੁਰਪ੍ਰੀਤ ਲਵਲੀ ਕਲੋਵਾਲ, ਸਰਪੰਚ ਸੰਤੋਸ਼ ਕੁਮਾਰੀ, ਸਰਪੰਚ ਪਰਮਜੀਤ ਕੌਰ, ਸਰਪੰਚ ਗੁਰਮੇਲ ਸਿੰਘ, ਸਰਪੰਚ ਰਮਨ ਕੁਮਾਰ, ਸਰਪੰਚ ਸਤਨਾਮ ਸਿੰਘ, ਸੋਨੂੰ ਪੰਸੀ ਗੰਡੀ, ਮਾਸਟਰ ਰਾਮਚੰਦ, ਪੰਚ ਪ੍ਰਮੋਦ, ਸੂਬੇਦਾਰ ਬਖ਼ਸ਼ੀਸ਼ ਸਿੰਘ, ਮਾਸਟਰ ਸੁਖਵੀਰ ਸਿੰਘ, ਜਥੇਦਾਰ ਜਗਤਾਰ ਸਿੰਘ, ਜਥੇਦਾਰ ਰਾਮ ਸਿੰਘ, ਹੈੱਡ ਮਾਸਟਰ ਹਜਾਰਾ ਸਿੰਘ, ਸੂਬੇਦਾਰ ਬਖ਼ਸ਼ੀਸ਼ ਸਿੰਘ, ਸੋਹਣ ਸਿੰਘ, ਅਰਪਣ, ਰਮਨ ਭਾਰਤੀ, ਜਥੇਦਾਰ ਤਰਸੇਮ ਸਿੰਘ, ਤਰਸੇਮ ਲਾਲ ਅਤੇ ਵੱਖ-ਵੱਖ ਪਿੰਡਾਂ ਦੇ ਸਰਪੰਚ ਅਤੇ ਪਤਵੰਤੇ ਸੱਜਣ ਵੀ ਹਾਜ਼ਰ ਹੋਏ ਸਨ।
ਪਿਛਲੀ ਖ਼ਬਰ ਫੁੱਟਬਾਲ ਪਲੇਅਰਜ਼ ਵੈੱਲਫੇਅਰ ਸੁਸਾਇਟੀ ਵਲੋਂ ਭਾਰਤੀ ਫੁੱਟਬਾਲ ਦੇ ਅੰਤਰਰਾਸ਼ਟਰੀ ਫੁੱਟਬਾਲਰਾਂ ਤੇ ਕੋਚਾਂ ਦਾ ਸਨਮਾਨ ਅਗਲੀ ਖ਼ਬਰ ਵਿਧਾਇਕ ਘੁੰਮਣ ਨੇ ਪਿੰਡ ਦੇਪੁਰ, ਪੱਸੀ ਕਰੌੜਾ ਤੇ ਬਡਾਲਾ ਨੂੰ ਚੈੱਕ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।