25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

70ਵੀਆਂ ਜ਼ਿਲ੍ਹਾ ਪੱਧਰੀ ਖੇਡਾਂ ’ਚ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਨਸਰਾਲਾ, 24 ਅਗਸਤ (ਸਤਵੰਤ ਸਿੰਘ ਥਿਆੜਾ)- ਪੰਜਾਬ ਸਕੂਲ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ) ਹਰਜਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਗਜੀਤ ਸਿੰਘ ਦੀ ਅਗਵਾਈ ਹੇਠ ਸਕੂਲ ਆਫ਼ ਐਮੀਨੈਸ ਬਾਗਪੁਰ ਸਤੌਰ ਵਿਖੇ ਹੋਈਆਂ ਜ਼ਿਲ੍ਹਾ ਸਕੂਲ ਖੇਡਾਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਸਰਾਲਾ ਦੇ ਖਿਡਾਰੀਆਂ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਲੈਕਚਰਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਸਕੂਲ ਦੇ ਖਿਡਾਰੀਆਂ ਨੇ ਕਬੱਡੀ ਸਰਕਲ ਸਟਾਈਲ ਅੰਡਰ-17 ਲੜਕੇ ਪਹਿਲਾ ਸਥਾਨ, ਕਬੱਡੀ ਸਰਕਲ ਸਟਾਈਲ ਅੰਡਰ-14 ਲੜਕੀਆਂ ਪਹਿਲਾ ਸਥਾਨ, ਕਬੱਡੀ ਸਰਕਲ ਸਟਾਈਲ ਅੰਡਰ- 14 ਲੜਕੇ ਦੂਜਾ ਸਥਾਨ, ਹੈਂਡਬਾਲ ਅੰਡਰ-17 ਲੜਕੀਆਂ ਜ਼ੋਨ ਪਥਿਆਲ ਪਹਿਲਾ ਸਥਾਨ, ਹੈਂਡਬਾਲ ਅੰਡਰ-17 ਲੜਕੇ ਜ਼ੋਨ ਪਥਿਆਲ ਪਹਿਲਾ ਸਥਾਨ, ਕਬੱਡੀ ਸਰਕਲ ਸਟਾਈਲ-17 ਲੜਕੀਆਂ ਤੀਜਾ ਸਥਾਨ ਪ੍ਰਾਪਤ ਕੀਤਾ।

ਅਜੀਤ ਡੈਸਕ 25-08-2026
ਨਸਰਾਲਾ, 24 ਅਗਸਤ (ਸਤਵੰਤ ਸਿੰਘ ਥਿਆੜਾ)- ਪੰਜਾਬ ਸਕੂਲ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ) ਹਰਜਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਗਜੀਤ ਸਿੰਘ ਦੀ ਅਗਵਾਈ ਹੇਠ ਸਕੂਲ ਆਫ਼ ਐਮੀਨੈਸ ਬਾਗਪੁਰ ਸਤੌਰ ਵਿਖੇ ਹੋਈਆਂ ਜ਼ਿਲ੍ਹਾ ਸਕੂਲ ਖੇਡਾਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਸਰਾਲਾ ਦੇ ਖਿਡਾਰੀਆਂ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਲੈਕਚਰਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਸਕੂਲ ਦੇ ਖਿਡਾਰੀਆਂ ਨੇ ਕਬੱਡੀ ਸਰਕਲ ਸਟਾਈਲ ਅੰਡਰ-17 ਲੜਕੇ ਪਹਿਲਾ ਸਥਾਨ, ਕਬੱਡੀ ਸਰਕਲ ਸਟਾਈਲ ਅੰਡਰ-14 ਲੜਕੀਆਂ ਪਹਿਲਾ ਸਥਾਨ, ਕਬੱਡੀ ਸਰਕਲ ਸਟਾਈਲ ਅੰਡਰ- 14 ਲੜਕੇ ਦੂਜਾ ਸਥਾਨ, ਹੈਂਡਬਾਲ ਅੰਡਰ-17 ਲੜਕੀਆਂ ਜ਼ੋਨ ਪਥਿਆਲ ਪਹਿਲਾ ਸਥਾਨ, ਹੈਂਡਬਾਲ ਅੰਡਰ-17 ਲੜਕੇ ਜ਼ੋਨ ਪਥਿਆਲ ਪਹਿਲਾ ਸਥਾਨ, ਕਬੱਡੀ ਸਰਕਲ ਸਟਾਈਲ-17 ਲੜਕੀਆਂ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਪਹੁੰਚਣ ’ਤੇ ਪ੍ਰਿੰ. ਧਰਮਿੰਦਰ ਕੁਮਾਰ ਸ਼ਰਮਾ ਤੇ ਸਕੂਲ ਸਟਾਫ਼ ਵਲੋਂ ਇੰਚਾਰਜ ਲੈਕਚਰਾਰ ਸੁਖਦੇਵ ਸਿੰਘ ਅਤੇ ਖਿਡਾਰੀਆਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਪਿ੍ਰੰ. ਧਰਮਿੰਦਰ ਸ਼ਰਮਾ ਨੇ ਜੇਤੂ ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆ ਨੂੰ ਵਧਾਈ ਦਿੰਦਿਆਂ ਇਸ ਕਾਰਜਕਾਰੀ ਦਾ ਸਿਹਰਾ ਲੈਕਚਰਾਰ ਸੁਖਦੇਵ ਸਿੰਘ ਤੇ ਤਜਿੰਦਰ ਕੌਰ ਪੀ. ਟੀ. ਆਈ. ਨੂੰ ਦਿੱਤਾ। ਇਸ ਮੌਕੇ ਲੈਕਚਰਾਰ ਕੁਲਵਿੰਦਰ ਸਿੰਘ, ਸੁਖਦੇਵ ਸਿੰਘ, ਸੋਨੀਆ, ਨੀਲਮ ਕੁਮਾਰੀ, ਨਵਜੋਤ ਕੌਰ, ਬਲਜੀਤ ਸਿੰਘ, ਸੰਜੀਤ, ਨਰਿੰਦਰ ਕੌਰ, ਕਮਲੇਸ਼ ਰਾਣੀ, ਹਰਪ੍ਰੀਤ ਸਿੰਘ, ਸਤਵੀਰ ਕੌਰ, ਸੰਦੀਪ ਲਾਂਬਾ, ਵੀਨਾ ਰਾਣੀ, ਰਾਜਵਿੰਦਰ ਕੌਰ, ਤਜਿੰਦਰ ਕੌਰ, ਅਨੀਸ਼ ਕੁਮਾਰ, ਵਿਸ਼ਾਲ, ਸੰਜੀਵ ਰਤਨ, ਮੰਜ਼ੂ, ਆਰਤੀ, ਕੋਮਲ, ਕਿਰਨ, ਅਨੀਤਾ, ਗੁਰਦੀਪ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਵਿਧਾਇਕ ਘੁੰਮਣ ਨੇ ਖੁੱਲ੍ਹੇ ਦਰਬਾਰ ’ਚ ਸਮੱਸਿਆਵਾਂ ਸੁਣੀਆਂ ਅਗਲੀ ਖ਼ਬਰ ਸਬਜ਼ੀ ਮੰਡੀ ’ਚ ਫੈਲੀ ਗੰਦਗੀ ਤੋਂ ਸ਼ਹਿਰ ਵਾਸੀ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।