26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਅਵਾਰਾ ਪਸ਼ੂ ਨਾਲ ਟਕਰਾਉਣ ’ਤੇ ਸਕਾਰਪੀਓ ਡਰਾਈਵਰ ਦੀ ਮੌਤ

ਬੀਣੇਵਾਲ, 25 ਅਗਸਤ (ਬੈਜ ਚੌਧਰੀ)-ਬੀਤ ਇਲਾਕੇ ਦੇ ਪਿੰਡ ਗੜ੍ਹੀ ਮਾਨਸੋਵਾਲ ਦੇ ਨੌਜਵਾਨ ਸ਼ੈਂਕੀ (35 ਸਾਲ) ਪੁੱਤਰ ਕ੍ਰਿਸ਼ਨ ਦੇਵ ਦੀ ਸਕਾਰਪੀਓ ਗੱਡੀ ਅਵਾਰਾ ਪਸ਼ੂ ਨਾਲ ਟਕਰਾ ਕੇ ਹੋਏ ਸੜਕ ਹਾਦਸੇ ਕਾਰਨ ਮੌਤ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਮਿ੍ਰਤਕ ਸੈਂਕੀ ਆਪਣੀ ਸਕਾਰਪੀਓ ਗੱਡੀ ਲੈ ਕੇ ਮਾਤਾ ਸ਼੍ਰੀ ਨੈਣਾ ਦੇਵੀ ਦੇ ਦਰਸ਼ਨ ਕਰਨ ਗਿਆ ਸੀ ।

ਅਜੀਤ ਡੈਸਕ 26-08-2026
ਬੀਣੇਵਾਲ, 25 ਅਗਸਤ (ਬੈਜ ਚੌਧਰੀ)-ਬੀਤ ਇਲਾਕੇ ਦੇ ਪਿੰਡ ਗੜ੍ਹੀ ਮਾਨਸੋਵਾਲ ਦੇ ਨੌਜਵਾਨ ਸ਼ੈਂਕੀ (35 ਸਾਲ) ਪੁੱਤਰ ਕ੍ਰਿਸ਼ਨ ਦੇਵ ਦੀ ਸਕਾਰਪੀਓ ਗੱਡੀ ਅਵਾਰਾ ਪਸ਼ੂ ਨਾਲ ਟਕਰਾ ਕੇ ਹੋਏ ਸੜਕ ਹਾਦਸੇ ਕਾਰਨ ਮੌਤ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਮਿ੍ਰਤਕ ਸੈਂਕੀ ਆਪਣੀ ਸਕਾਰਪੀਓ ਗੱਡੀ ਲੈ ਕੇ ਮਾਤਾ ਸ਼੍ਰੀ ਨੈਣਾ ਦੇਵੀ ਦੇ ਦਰਸ਼ਨ ਕਰਨ ਗਿਆ ਸੀ । ਵਾਪਸੀ ਤੇ ਜਦ ਗੱਡੀ ਕੌਲਾਂ ਵਾਲੇ ਟੋਬੇ ਤੋਂ ਪੰਜਾਬ ’ਚ ਦਾਖਲ ਹੋਈ ਤਾਂ ਨਹਿਰ ਤੇ ਬਣੇ ਲੋਹੇ ਦੇ ਪੁਲ ਤੇ ਖੜ੍ਹਾ ਅਵਾਰਾ ਪਸ਼ੂ ਗੱਡੀ ਦੇ ਅੱਗੇ ਆ ਗਿਆ। ਜਿਸ ਕਾਰਨ ਗੱਡੀ ਹਾਦਸਾ ਗ੍ਰਸਤ ਹੋ ਗਈ ਤੇ ਗੱਡੀ ਦਾ ਡਰਾਈਵਰ ਸੈਂਕੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਸ਼੍ਰੀ ਅਨੰਦਪੁਰ ਸਾਹਿਬ ਦੇ ਭਾਈ ਜੈਤਾ ਜੀ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਤੇ ਕੁੱਝ ਸਮੇਂ ਬਾਅਦ ਸ਼ੈਂਕੀ ਦੀ ਮੌਤ ਹੋ ਗਈ। ਮਿ੍ਰਤਕ ਦਾ ਅੱਜ ਗੜ੍ਹੀਮਾਨਸੋਵਾਲ ਦੇ ਸ਼ਮਸ਼ਾਨ ਘਾਟ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਪਿਛਲੀ ਖ਼ਬਰ ਗੜ੍ਹਦੀਵਾਲਾ ’ਚ ਦੇਸਰਾਜ ਸਿੰਘ ਧੁੱਗਾ ਸਨਮਾਨਿਤ ਅਗਲੀ ਖ਼ਬਰ ਅੱਸੂ ਦੇ ਗੰਨੇ ਦੀ ਬਜਾਈ ਪਿੰਡ ਮਹਿਤਾਬਪਰ ਵਿਖੇ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।