29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਸਰ ਮਾਰਸ਼ਲ ਸਕੂਲ ਬੈਂਸ ਅਵਾਨ ਵਿਖੇ ਧੂਮ-ਧਾਮ ਨਾਲ ਰੱਖੜੀ ਦਾ ਤਿਉਹਾਰ ਮਨਾਇਆ

ਟਾਂਡਾ ਉੜਮੁੜ , 28 ਅਗਸਤ ( ਭਗਵਾਨ ਸਿੰਘ ਸੈਣੀ )- ਸਰ ਮਾਰਸ਼ਲ ਸਕੂਲ ਬੈਂਸ ਅਵਾਨ ਵਿਖੇ ਚੇਅਰਮੈਨ ਸਰਦਾਰ ਰਜਿੰਦਰ ਸਿੰਘ ਮਾਰਸ਼ਲ ਦੇ ਦਿਸ਼ਾ - ਨਿਰਦੇਸ਼ਾਂ ਅਤੇ ਪ੍ਰਿੰਸੀਪਲ ਕੁਲਵੀਰ ਸਿੰਘ ਦੀ ਅਗਵਾਈ ਹੇਠ ਰੱਖੜੀ ਦਾ ਤਿਉਹਾਰ ਬੜੀ ਧੂਮ - ਧਾਮ , ਉਤਸ਼ਾਹ ਨਾਲ ਮਨਾਇਆ ਗਿਆ । ਇਸ ਖ਼ਾਸ ਮੌਕੇ ਸਕੂਲ ਵਿਚ ਰੰਗਾ - ਰੰਗ ਅਤੇ ਰਚਨਾਤਮਿਕ ਗਤੀਵਿਧੀਆਂ ਕਰਵਾਈਆਂ ਗਈਆਂ ਜਿਸ ਵਿਚ ਸਕੂਲ ਦੇ ਸਮੂਹ ਵਿਦਿਆਰਥੀਆਂ ਨੇ ਵਧ - ਚੜ੍ਹ ਕੇ ਹਿੱਸਾ ਲਿਆ ।

ਸ.ਸ.ਸ.ਸ. ਨਾਰੂ ਨੰਗਲ ਦੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਨ ਉਪਰੰਤ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਮੈਡਮ ਹਰਜਿੰਦਰ ਕੌਰ, ਪ੍ਰਿੰ. ਸੈਲੇਂਦਰ ਠਾਕੁਰ ਤੇ ਹੋਰ। ਤਸਵੀਰ: ਹਮਸ਼ਾਇਨ ਸਟੂਡੀਓ 29-08-2026
ਟਾਂਡਾ ਉੜਮੁੜ , 28 ਅਗਸਤ ( ਭਗਵਾਨ ਸਿੰਘ ਸੈਣੀ )- ਸਰ ਮਾਰਸ਼ਲ ਸਕੂਲ ਬੈਂਸ ਅਵਾਨ ਵਿਖੇ ਚੇਅਰਮੈਨ ਸਰਦਾਰ ਰਜਿੰਦਰ ਸਿੰਘ ਮਾਰਸ਼ਲ ਦੇ ਦਿਸ਼ਾ - ਨਿਰਦੇਸ਼ਾਂ ਅਤੇ ਪ੍ਰਿੰਸੀਪਲ ਕੁਲਵੀਰ ਸਿੰਘ ਦੀ ਅਗਵਾਈ ਹੇਠ ਰੱਖੜੀ ਦਾ ਤਿਉਹਾਰ ਬੜੀ ਧੂਮ - ਧਾਮ , ਉਤਸ਼ਾਹ ਨਾਲ ਮਨਾਇਆ ਗਿਆ । ਇਸ ਖ਼ਾਸ ਮੌਕੇ ਸਕੂਲ ਵਿਚ ਰੰਗਾ - ਰੰਗ ਅਤੇ ਰਚਨਾਤਮਿਕ ਗਤੀਵਿਧੀਆਂ ਕਰਵਾਈਆਂ ਗਈਆਂ ਜਿਸ ਵਿਚ ਸਕੂਲ ਦੇ ਸਮੂਹ ਵਿਦਿਆਰਥੀਆਂ ਨੇ ਵਧ - ਚੜ੍ਹ ਕੇ ਹਿੱਸਾ ਲਿਆ । ਪ੍ਰੋਗਰਾਮ ਦੀ ਸ਼ੁਰੂਆਤ ਦੌਰਾਨ ਵਿਦਿਆਰਥੀਆਂ ਦੇ ਸੁੰਦਰ ਰੱਖੜੀਆਂ ਬਣਾਉਣ ਦੇ ਮੁਕਾਬਲੇ ਕਰਵਾਏ ਗਏ । ਬੱਚਿਆਂ ਨੇ ਵੱਖ - ਵੱਖ ਰੰਗ - ਬਿਰੰਗੇ ਧਾਗਿਆਂ , ਮੋਤੀਆਂ , ਗੋਟੇ ਤੇ ਵਾਤਾਵਰਨ ਪੱਖੀ ਵਸਤੂਆਂ ਦੀ ਵਰਤੋਂ ਕਰਕੇ ਬਹੁਤ ਹੀ ਆਕਰਸ਼ਕ ਰੱਖੜੀਆਂ ਤਿਆਰ ਕੀਤੀਆਂ । ਮੁਕਾਬਲਿਆਂ ਤੋਂ ਬਾਅਦ ਰੱਖੜੀ ਬੰਨ੍ਹਣ ਦਾ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ ਜਿਸ ਵਿਚ ਸਕੂਲ ਦੀਆਂ ਵਿਦਿਆਰਥਣਾਂ ਨੇ ਵਿਦਿਆਰਥੀਆਂ ਦੇ ਗੁੱਟਾਂ ’ ਤੇ ਰੱਖੜੀਆਂ ਬੰਨ੍ਹ ਕੇ ਸੁਖਾਵੀਂ ਜ਼ਿੰਦਗੀ ਦੀ ਕਾਮਨਾ ਕੀਤੀ । ਪ੍ਰੋਗਰਾਮ ਦੌਰਾਨ ਸੀਨੀਅਰ ਕਲਾਸਾਂ ਦੀਆਂ ਵਿਦਿਆਰਥਣਾਂ ਨੇ ਸਕੂਲ ਪ੍ਰਿੰਸੀਪਲ ਕੁਲਵੀਰ ਸਿੰਘ ਦੇ ਗੁੱਟ ’ ਤੇ ਵੀ ਰੱਖੜੀ ਬੰਨ੍ਹੀ ਤੇ ਉਨ੍ਹਾਂ ਤੋਂ ਭਵਿੱਖ ਵਿਚ ਕਾਮਯਾਬੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ । ਪ੍ਰਿੰਸੀਪਲ ਕੁਲਵੀਰ ਸਿੰਘ ਨੇ ਰੱਖੜੀ ਦੇ ਤਿਉਹਾਰ ਦੀ ਇਤਿਹਾਸਕ ਤੇ ਸਮਾਜਿਕ ਮਹੱਤਤਾ ਬਾਰੇ ਚਾਨਣਾ ਪਾਇਆ । ਇਸ ਖ਼ਾਸ ਮੌਕੇ ਕੋਆਰਡੀਨੇਟਰ ਬਲਦੇਵ ਸਿੰਘ , ਅਧਿਆਪਕ ਓਂਕਾਰ ਸਿੰਘ , ਮਨੀਸ਼ ਸਿੰਘ , ਪ੍ਰਿਅੰਕਾ , ਮਨਪ੍ਰੀਤ , ਚਰਨਜੀਤ ਕੌਰ , ਅਮਨਦੀਪ ਕੌਰ , ਹਰਮਨਦੀਪ , ਮਨਦੀਪ ਕੌਰ , ਟੀਨਾ ਸ਼ਰਮਾ , ਪਰਵੀਨ , ਰਜਿੰਦਰ ਕੌਰ , ਪਰਮਜੀਤ ਕੌਰ , ਨੌਨ - ਟੀਚਿੰਗ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ ।
ਪਿਛਲੀ ਖ਼ਬਰ ਅੱਖਾਂ ਦਾਨ ਕਰਨਾ ਸਭ ਤੋਂ ਉੱਤਮ ਦਾਨ - ਸੰਤ ਤੇਜਾ ਸਿੰਘ, ਭਾਈ ਮਸੀਤੀ ਅਗਲੀ ਖ਼ਬਰ ਗੁਰਦੁਆਰਾ ਗੁਰੂ ਕਾ ਬਾਗ ਸਤੌਰ ’ਚ ਰੱਖੜ ਪੁੰਨਿਆ ਮੌਕੇ ਵਿਸ਼ਾਲ ਗੁਰਮਤਿ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।