30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਸਕੂਲ ਆਫ਼ ਐਮੀਨੈਂਸ ਖੁਆਸਪੁਰ ਹੀਰਾਂ ਵਿਖੇ ਮਨਾਇਆ ਗਿਆ ਨੈਸ਼ਨਲ ਸਪੋਰਟਸ ਡੇਅ ਸਟੇਟ ਐਵਾਰਡੀ ਸਾਈਕਲਿਸਟ ਬਲਰਾਜ ਚੌਹਾਨ ਮੁੱਖ ਮਹਿਮਾਨ ਵਜੋਂ ਪਹੁੰਚੇ

ਹੁਸ਼ਿਆਰਪੁਰ, 29 ਅਗਸਤ (ਨਰਿੰਦਰ ਸਿੰਘ ਬੱਡਲਾ)-ਪੰਜਾਬ ਦੇ ਸਰਕਾਰੀ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਬਿਹਤਰੀ ਲਈ ਯਤਨਸ਼ੀਲ ਮੁਲਾਜ਼ਮ ਜਥੇਬੰਦੀ ਬੀ. ਐੱਡ ਅਧਿਆਪਕ ਫ਼ਰੰਟ ਪੰਜਾਬ ਦੀ ਹੁਸ਼ਿਆਰਪੁਰ ਇਕਾਈ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਰਾਜਾ, ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ, ਮਾਹਿਲਪੁਰ ਮੀਤ ਪ੍ਰਧਾਨ ਉਪਕਾਰ ਸਿੰਘ ਪੱਟੀ ਅਤੇ ਸਕੱਤਰ ਜਸਵਿੰਦਰ ਪਾਲ ਸਿੰਘ ਨੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਨੂੰ ਐਸ.

ਅਜੀਤ ਡੈਸਕ 30-08-2026
ਹੁਸ਼ਿਆਰਪੁਰ, 29 ਅਗਸਤ (ਨਰਿੰਦਰ ਸਿੰਘ ਬੱਡਲਾ)-ਪੰਜਾਬ ਦੇ ਸਰਕਾਰੀ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਬਿਹਤਰੀ ਲਈ ਯਤਨਸ਼ੀਲ ਮੁਲਾਜ਼ਮ ਜਥੇਬੰਦੀ ਬੀ.ਐੱਡ ਅਧਿਆਪਕ ਫ਼ਰੰਟ ਪੰਜਾਬ ਦੀ ਹੁਸ਼ਿਆਰਪੁਰ ਇਕਾਈ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਰਾਜਾ, ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ, ਮਾਹਿਲਪੁਰ ਮੀਤ ਪ੍ਰਧਾਨ ਉਪਕਾਰ ਸਿੰਘ ਪੱਟੀ ਅਤੇ ਸਕੱਤਰ ਜਸਵਿੰਦਰ ਪਾਲ ਸਿੰਘ ਨੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਨੂੰ ਐਸ.ਆਈ.ਆਰ. ‘ਚ ਡਿਊਟੀ ‘ਤੇ ਤਾਇਨਾਤ ਬਦਲੀਆਂ ਕਰਵਾ ਚੁੱਕੇ ਅਧਿਆਪਕਾਂ ਨੂੰ ਨਵਾਂ ਸਟੇਸ਼ਨ ਜੁਆਇਨ ਕਰਵਾਉਣ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਕਾਰਜਸ਼ੀਲ ਬਹੁਤ ਸਾਰੇ ਅਧਿਆਪਕਾਂ ਦੀਆਂ ਇਸ ਐਸ.ਆਈ.ਆਰ. ‘ਚ ਡਿਊਟੀਆਂ ਲੱਗੀਆਂ ਹੋਈਆਂ ਹਨ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਦੀ ਇਜਾਜ਼ਤ ਨਾਲ ਬਹੁਤ ਸਾਰੇ ਅਧਿਆਪਕਾਂ ਦੀਆਂ ਬਦਲੀਆਂ ਵੀ ਹੋਈਆਂ ਹਨ। ਉਨ੍ਹਾਂ ਕਿਹਾ ਕਿ ਐਸ.ਆਈ.ਆਰ. ‘ਚ ਡਿਊਟੀ ਹੋਣ ਕਰਕੇ ਬਹੁਤ ਸਾਰੇ ਅਧਿਆਪਕ ਨਵਾਂ ਸਟੇਸ਼ਨ ਜੁਆਇਨ ਕਰਨ ਤੋਂ ਰਹਿ ਗਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਇਕ ਦੋ ਜ਼ਿਲ੍ਹਿਆਂ ‘ਚ ਐਸ.ਆਈ.ਆਰ. ‘ਚ ਲੱਗੇ ਕਰਮਚਾਰੀਆਂ ਦੀਆਂ ਬਦਲੀਆਂ ਸਬੰਧੀ ਨਵਾਂ ਸਟੇਸ਼ਨ ਜੁਆਇਨ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ, ਜਦਕਿ ਜ਼ਿਲ੍ਹਾ ਹੁਸ਼ਿਆਰਪੁਰ ‘ਚ ਵੀ ਆਪਣੇ ਪੁਰਾਣੇ ਥਾਵਾਂ ਤੋਂ ਬਦਲੀ ਹੋਏ ਅਧਿਆਪਕਾਂ ਅਤੇ ਹੋਰ ਮੁਲਾਜ਼ਮਾਂ ਨੂੰ 3 ਅਗਸਤ ਤੋਂ ਬਾਅਦ ਨਵਾਂ ਸਟੇਸ਼ਨ ਜੁਆਇਨ ਕਰਨ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ। ਇਸ ਮੌਕੇ ਲੈਕ: ਪੂਰਨ ਸਿੰਘ ਹਰਬਲਾਸ, ਦੀਪਕ ਸ਼ਰਮਾ, ਰਾਜ ਕੁਮਾਰ, ਸੁਖਦੇਵ ਸਿੰਘ ਅੰਮ੍ਰਿਤਪਾਲ ਸਿੰਘ, ਸੰਦੀਪ ਸਿੰਘ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸਾਬਕਾ ਸਰਪੰਚ ਬਾਬਾ ਹਰਜਿੰਦਰ ਸਿੰਘ ਨੂੰ ਸਦਮਾ , ਪਿਤਾ ਦਾ ਦਿਹਾਂਤ ਅਗਲੀ ਖ਼ਬਰ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਵਲੋਂ ਹੁਸ਼ਿਆਰਪੁਰ ’ਚ ਅਰਥੀ ਫੂਕ ਮੁਜ਼ਾਹਰਾ ਭੁਪਿੰਦਰ ਕੁਮਾਰ ਰੋਟਰੀ ਕਲੱਬ ਡਿਸਟ੍...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।