31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਚੋਰਾਂ ਵੱਲੋਂ ਘਰ ’ਚ ਚੋਰੀ

ਨਸਰਾਲਾ, 30 ਅਗਸਤ (ਸਤਵੰਤ ਸਿੰਘ ਥਿਆੜਾ)- ਰੱਖੜੀ ’ਤੇ ਆਪਣੀ ਧੀ ਘਰ ਗਈ ਔਰਤ ਦੇ ਪਿੱਛੋਂ ਘਰ ਵਿਚੋਂ ਅਣਪਛਾਤਿਆਂ ਨੇ ਸੋਨੇ ਦੇ ਗਹਿਣੇ, ਨਕਦੀ, ਦਾਣੇ ਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਹਰਜਿੰਦਰ ਕੌਰ ਪਤਨੀ ਕਮਲਜੀਤ ਸਿੰਘ ਵਾਸੀ ਰੰਧਾਵਾ ਬਰੋਟਾ ਨੇ ਦੱਸਿਆ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਤੇ ਉਹ ਇਕੱਲੀ ਹੀ ਘਰ ਵਿਚ ਰਹਿੰਦੀ ਹੈ।

ਅਜੀਤ ਡੈਸਕ 31-08-2026
ਨਸਰਾਲਾ, 30 ਅਗਸਤ (ਸਤਵੰਤ ਸਿੰਘ ਥਿਆੜਾ)- ਰੱਖੜੀ ’ਤੇ ਆਪਣੀ ਧੀ ਘਰ ਗਈ ਔਰਤ ਦੇ ਪਿੱਛੋਂ ਘਰ ਵਿਚੋਂ ਅਣਪਛਾਤਿਆਂ ਨੇ ਸੋਨੇ ਦੇ ਗਹਿਣੇ, ਨਕਦੀ, ਦਾਣੇ ਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਹਰਜਿੰਦਰ ਕੌਰ ਪਤਨੀ ਕਮਲਜੀਤ ਸਿੰਘ ਵਾਸੀ ਰੰਧਾਵਾ ਬਰੋਟਾ ਨੇ ਦੱਸਿਆ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਤੇ ਉਹ ਇਕੱਲੀ ਹੀ ਘਰ ਵਿਚ ਰਹਿੰਦੀ ਹੈ। ਰੱਖੜੀ ਕਰਕੇ ਉਹ ਆਪਣੀ ਲੜਕੀ ਦੇ ਸਹੁਰੇ ਪਿੰਡ ਸਹਿਵਾਜਪੁਰ ਗਈ ਹੋਈ ਸੀ। ਜਦੋਂ ਉਹ ਆਪਦੇ ਘਰ ਆਈ ਤਾਂ ਬਾਹਰਲੇ ਗੇਟ ਦਾ ਜਿੰਦਰਾ ਖੋਲ੍ਹ ਕੇ ਅੰਦਰ ਵੜੀ ਤਾਂ ਦੇਖਿਆ ਕਿ ਕਮਰੇ ਦੇ ਦਰਵਾਜ਼ੇ ਦਾ ਕੁੰਡਾ ਟੁੱਟਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਸ ਦੇ ਘਰੋਂ ਸੋਨੇ ਦੀ ਮੁੰਦਰੀ, ਸੋਨੇ ਦੀ ਚੈਨ, ਟਾਪਸ, 5 ਹਜ਼ਾਰ ਦੀ ਨਕਦੀ, ਐਲ. ਸੀ. ਡੀ, ਦੋ ਗੈਸ ਸਿਲੰਡਰ, ਇੰਨਵਰਟਰ, ਪੱਖਾ, ਜੂਸਰ ਮਸ਼ੀਨ, 5 ਬੋਰੀਆਂ ਦਾਣੇ ਤੇ ਹੋਰ ਕਈ ਕੀਮਤੀ ਸਾਮਾਨ ਚੋਰੀ ਕਰ ਲਿਆ ਗਿਆ। ਇਸ ਸੰਬੰਧੀ ਚੌਂਕੀ ਸ਼ਾਮਚੁਰਾਸੀ ਪੁਲਿਸ ਨੂੰ ਸੂਚਿਤ ਕੀਤਾ ਅਤੇ ਮੁਲਾਜ਼ਮ ਘਟਨਾ ਸਥਾਨ ਤੇ ਪਹੁੰਚੇ ਜਿਨ੍ਹਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਜਨਰਲ ਸਕੱਤਰ ਸਾਹੀ ਨੇ ਸ਼ੋਭਾ ਯਾਤਰਾ ’ਚ ਹਾਜ਼ਰੀ ਲਗਵਾਈ ਅਗਲੀ ਖ਼ਬਰ ਮਹੰਤ ਰਾਜ ਗਿਰੀ ਵਲੋਂ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।