06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਮਾਡਰਨ ਗਰੁੱਪ ਆਫ਼ ਕਾਲਜਿਜ਼ ਪੰਡੋਰੀ ਭਗਤ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ

ਭੰਗਾਲਾ, 5 ਸਤੰਬਰ (ਬਲਵਿੰਦਰਜੀਤ ਸਿੰਘ ਸੈਣੀ)-ਮਾਡਰਨ ਗਰੁੱਪ ਆਫ਼ ਕਾਲਜਿਜ਼ ਪੰਡੋਰੀ ਭਗਤ (ਮੁਕੇਰੀਆਂ) ਦੇ ਬਿਊਟੀ ਵਿਭਾਗ ਵਲੋਂ ਸ੍ਰੀ ਕ੍ਰਿਸ਼ਨ ਦੇ ਜਨਮ ਦਿਵਸ ’ਤੇ ਜਨਮ ਅਸ਼ਟਮੀ ਧੂਮ-ਧਾਮ ਨਾਲ ਮਨਾਈ ਗਈ। ਸਮਾਗਮ ਬਿਊਟੀ ਵਿਭਾਗ ਦੀਆਂ ਵਿਦਿਆਰਥਣਾਂ ਨੇ ਸ੍ਰੀ ਕ੍ਰਿਸ਼ਨ ਤੇ ਰਾਧਾ ਰਾਣੀ ਦਾ ਮੈਕਅਪ ਲੁਕ ਕਰ ਕੇ ਦਿਖਾਇਆ।

ਅਜੀਤ ਡੈਸਕ 06-09-2026
ਭੰਗਾਲਾ, 5 ਸਤੰਬਰ (ਬਲਵਿੰਦਰਜੀਤ ਸਿੰਘ ਸੈਣੀ)-ਮਾਡਰਨ ਗਰੁੱਪ ਆਫ਼ ਕਾਲਜਿਜ਼ ਪੰਡੋਰੀ ਭਗਤ (ਮੁਕੇਰੀਆਂ) ਦੇ ਬਿਊਟੀ ਵਿਭਾਗ ਵਲੋਂ ਸ੍ਰੀ ਕ੍ਰਿਸ਼ਨ ਦੇ ਜਨਮ ਦਿਵਸ ’ਤੇ ਜਨਮ ਅਸ਼ਟਮੀ ਧੂਮ-ਧਾਮ ਨਾਲ ਮਨਾਈ ਗਈ। ਸਮਾਗਮ ਬਿਊਟੀ ਵਿਭਾਗ ਦੀਆਂ ਵਿਦਿਆਰਥਣਾਂ ਨੇ ਸ੍ਰੀ ਕ੍ਰਿਸ਼ਨ ਤੇ ਰਾਧਾ ਰਾਣੀ ਦਾ ਮੈਕਅਪ ਲੁਕ ਕਰ ਕੇ ਦਿਖਾਇਆ। ਇਸ ਵਿਚ ਵਿਦਿਆਰਥਣਾਂ ਨੇ ਸ੍ਰੀ ਕ੍ਰਿਸ਼ਨ ਜੀ ਦੀ ਬਾਲ ਲੀਲਾ ਬਾਰੇ ਦੱਸਿਆ ਤੇ ਇਸ ਦੇ ਨਾਲ-ਨਾਲ ਸ੍ਰੀ ਕ੍ਰਿਸ਼ਨ ਅਤੇ ਰਾਧਾ ਰਾਣੀ ਜੀ ਦੀ ਰਾਸ ਲੀਲਾ ਦਾ ਨਾਚ ਕਰਕੇ ਦਿਖਾਇਆ। ਇਸ ਮੌਕੇ ਵਿਦਿਆਰਥਣਾਂ ਨੇ ਸ੍ਰੀ ਕ੍ਰਿਸ਼ਨ ਜੀ ਦੇ ਭਜਨ ਗਾ ਕੇ ਸੁਣਾਏ। ਇਸ ਦੌਰਾਨ ਵਿਦਿਆਰਥਣਾਂ ਨੇ ਹੱਥਾਂ ’ਤੇ ਵੱਖ-ਵੱਖ ਤਰ੍ਹਾਂ ਦੀਆਂ ਕ੍ਰਿਸ਼ਨ ਜਨਮਸ਼ਟਮੀ ਦੇ ਡਿਜੈਨ ਬਣਾ ਕੇ ਮਹਿੰਦੀ ਲਗਾਈ। ਬਿਊਟੀ ਦੇ ਅਧਿਆਪਕਾਂ ਨੇ ਵਿਦਿਆਰਥਣਾਂ ਨੂੰ ਕ੍ਰੀਏਟਿਵ ਮੇਕਅਪ ਦੀ ਲੁਕ ਬਾਰੇ ਜਾਣਕਾਰੀ ਦਿੱਤੀ। ਮਾਡਰਨ ਗਰੁਪ ਆਫ਼ ਕਾਲਜਿਜ਼ ਦੇ ਮੈਨੇਜਿੰਗ ਡਾਇਰੈਕਟਰ ਡਾ. ਅਰਸ਼ਦੀਪ ਸਿੰਘ ਨੇ ਕਿਹਾ ਕਿ ਕਾਲਜ ਅਜਿਹੇ ਸਮਾਗਮ ਕਰਵਾਉਂਦਾ ਰਹੇਗਾ ਤਾਂ ਜੋ ਵਿਦਿਆਰਥਣਾਂ ਨੂੰ ਗਿਆਨ ਪ੍ਰਾਪਤ ਹੋ ਸਕੇ। ਇਸ ਮੌਕੇ ਕੈਂਪਸ ਡਾਇਰੈਕਟਰ ਵਿਜੇਤਾ ਸ਼ਰਮਾ, ਪ੍ਰਿੰਸੀਪਲ ਡਾ. ਜਤਿੰਦਰ ਕੁਮਾਰ, ਡੀਨ ਅਕੈਡਮਿਕਸ ਸੁਖਜਿੰਦਰ ਸਿੰਘ, ਐਡਮਿਸ਼ਨ ਡਾਇਰੈਕਟਰ ਪਰਵਿੰਦਰ ਸਿੰਘ, ਪ੍ਰੋਫੈਸਰ ਸ਼ਿਲਪਾ ਕੁਮਾਰੀ, ਪ੍ਰੋਫੈਸਰ ਸਪਰਸ਼ ਮਨਹਾਸ, ਪ੍ਰੋਫੈਸਰ ਅੰਸ਼ਿਕਾ, ਪ੍ਰੋਫੈਸਰ ਦੀਕਸ਼ਾ, ਪ੍ਰੋਫੈਸਰ ਸ਼ਰਨਜੀਤ ਕੌਰ ਅਤੇ ਹੋਰ ਵੀ ਸਟਾਫ਼ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਇਨੋਵੇਟਿਵ ਜੂਨੀਅਰ ਸਕੂਲ ਟਾਂਡਾ ਉੜਮੁੜ ਵਿਖੇ ਅਧਿਆਪਕ ਦਿਵਸ ਮਨਾਇਆ ਅਗਲੀ ਖ਼ਬਰ ਐਸ. ਪੀ. ਐਨ. ਕਾਲਜ ਨੇ ਵਿਲੱਖਣ ਅੰਦਾਜ਼ ਵਿਚ ਮਨਾਇਆ ਅਧਿਆਪਕ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।