ਸੇਂਟ ਸੋਲਜਰ ਸਕੂਲਾਂ ’ਚ ਮਨਾਈ ਜਨਮ ਅਸ਼ਟਮੀ
ਹੁਸ਼ਿਆਰਪੁਰ, 6 ਸਤੰਬਰ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਗਰੁੱਪ ਦੇ ਸਮੂਹ ਸਕੂਲਾਂ ‘ਚ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ। ਇਸ ਸੰਬੰਧੀ ਕਰਵਾਏ ਪ੍ਰੋਗਰਾਮ ਦੌਰਾਨ ਨੰਨ੍ਹੇ ਵਿਦਿਆਰਥੀਆਂ ਨੇ ਰਾਧਾ-ਕ੍ਰਿਸ਼ਨ ਦੇ ਰੂਪ ‘ਚ ਸਜ ਕੇ ਸ੍ਰੀ ਕ੍ਰਿਸ਼ਨ ਦੇ ਜੀਵਨ ‘ਤੇ ਆਧਾਰਿਤ ਵੱਖ-ਵੱਖ ਭਜਨ, ਲਘੂ ਨਾਟਕ ਤੇ ਕੋਰਿਓਗ੍ਰਾਫੀ ਆਦਿ ਪੇਸ਼ ਕਰ ਕੇ ਪੂਰੇ ਮਾਹੌਲ ਨੂੰ ਸ੍ਰੀ ਕ੍ਰਿਸ਼ਨ ਦੇ ਰੰਗ ‘ਚ ਰੰਗ ਦਿੱਤਾ।
ਅਜੀਤ ਡੈਸਕ
07-09-2026