08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਰਜਵਿੰਦਰ ਕੌਰ ਨੇ ਸਰਕਾਰੀ ਹਾਈ ਸਕੂਲ ਜਹਾਨਖੇਲਾਂ ’ਚ ਮੁੱਖ ਅਧਿਆਪਕਾ ਵਜੋਂ ਅਹੁਦਾ ਸੰਭਾਲਿਆ

ਹੁਸ਼ਿਆਰਪੁਰ, 6 ਸਤੰਬਰ (ਨਰਿੰਦਰ ਸਿੰਘ ਬੱਡਲਾ)-ਸਰਕਾਰੀ ਹਾਈ ਸਕੂਲ ਮੂਨਕ ਕਲਾਂ ਵਿਖੇ ਮੈਡਮ ਰਜਵਿੰਦਰ ਕੌਰ ਜੋ ਬਤੌਰ ਡੀ. ਪੀ.

ਅਜੀਤ ਡੈਸਕ 07-09-2026
ਹੁਸ਼ਿਆਰਪੁਰ, 6 ਸਤੰਬਰ (ਨਰਿੰਦਰ ਸਿੰਘ ਬੱਡਲਾ)-ਸਰਕਾਰੀ ਹਾਈ ਸਕੂਲ ਮੂਨਕ ਕਲਾਂ ਵਿਖੇ ਮੈਡਮ ਰਜਵਿੰਦਰ ਕੌਰ ਜੋ ਬਤੌਰ ਡੀ. ਪੀ. ਈ. ਵਜੋਂ ਸੇਵਾ ਨਿਭਾਅ ਰਹੇ ਸਨ ਉਨ੍ਹਾਂ ਦੀ ਤਰੱਕੀ ਹੋਣ ਉਪਰੰਤ ਉਨ੍ਹਾਂ ਸਰਕਾਰੀ ਹਾਈ ਸਕੂਲ ਜਹਾਨ ਖੇਲਾਂ ’ਚ ਬਤੌਰ ਮੁੱਖ ਅਧਿਆਪਕਾ ਵਜੋਂ ਅਹੁਦਾ ਸੰਭਾਲਿਆ। ਸਕੂਲ ਪਹੁੰਚਣ ’ਤੇ ਸਮੂਹ ਸਟਾਫ਼ ਵਲੋਂ ਨਿੱਘਾ ਸਵਾਗਤ ਕੀਤਾ। ਮੈਡਮ ਰਜਵਿੰਦਰ ਕੌਰ ਨੂੰ ਪਦ ਉੱਨਤ ਹੋਣ ਉਪਰੰਤ ਹਾਜ਼ਰ ਕਰਾਉਣ ਮੌਕੇ ਮਨੋਜ ਕੁਮਾਰ ਮੁੱਖ ਅਧਿਆਪਕ ਆਲਮਪੁਰ, ਮੂਨਕ ਕਲਾਂ ਸਕੂਲ ਦਾ ਸਟਾਫ਼, ਪ੍ਰਿੰ. ਕੁਲਵੰਤ ਸਿੰਘ, ਲੈਕਚਰਾਰ ਮਲਕੀਤ ਸਿੰਘ, ਲੈਕਚਰਾਰ ਰਵਿੰਦਰਪਾਲ ਸਿੰਘ ਸਟੇਟ ਐਵਾਰਡੀ, ਅਧਿਆਪਕ ਆਗੂ ਸੁਨੀਲ ਕੁਮਾਰ, ਲੈਕਚਰਾਰ ਅਮਰ ਸਿੰਘ, ਪਰਮਿੰਦਰ ਕੌਰ ਰਿਟਾਇਰਡ ਮੁੱਖ ਅਧਿਆਪਕਾ, ਸਰਪੰਚ ਪਰਮਜੀਤ ਸਿੰਘ ਜੌਹਲ, ਲਵਪ੍ਰੀਤ ਸਿੰਘ ਜੌਹਲ, ਵਰਿੰਦਰ ਸਿੰਘ, ਮਾਸਟਰ ਜੀਵਨ ਸਿੰਘ, ਲੈਕਚਰਾਰ ਪਵਨ ਕੁਮਾਰ, ਲੈਕਚਰਾਰ ਰਜਿੰਦਰ ਸਿੰਘ, ਰਵਨੀਤ ਕੌਰ, ਗੁਰਲੀਨ ਕੌਰ ਅਤੇ ਸਰਕਾਰੀ ਹਾਈ ਸਕੂਲ ਜਹਾਨ ਖੇਲਾਂ ਦਾ ਸਮੂਹ ਸਟਾਫ਼ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਤਲਵਾੜਾ ਨੇ ਭਾਰਤ ਨੂੰ ਜਾਣੋ ਪ੍ਰਤੀਯੋਗਤਾ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।