18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਕੇਹਰ ਸਿੰਘ ਪਨੂੰ ਦੇ ਸਸਕਾਰ ਮੌਕੇ ਅੰਤਿਮ ਅਰਦਾਸ ‘ਚ ਹਾਜ਼ਰ ਪਰਿਵਾਰਕ ਮੈਂਬਰ, ਰਿਸ਼ਤੇਦਾਰ ਤੇ ਇਲਾਕਾ ਨਿਵਾਸੀ। ਕੇਹਰ ਸਿੰਘ ਪਨੂੰ ਨੂੰ ਅਨੇਕਾਂ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ

ਹੁਸ਼ਿਆਰਪੁਰ, 17 ਸਤੰਬਰ (ਬਲਜਿੰਦਰਪਾਲ ਸਿੰਘ)-ਆਰ. ਆਰ.

ਆਰ. ਆਰ. ਐਮ. ਫਿਜ਼ੀਓਥੈਰੇਪੀ ਸੈਂਟਰ ਦੀ ਚੌਥੀ ਵਰ੍ਹੇਗੰਢ ਮੌਕੇ ਕਰਵਾਏ ਸਮਾਗਮ ਦੌਰਾਨ ਮਰੀਜ਼ਾਂ ਦਾ ਹਾਲ-ਚਾਲ ਪੁੱਛਦੇ ਹੋਏ ਸੰਚਾਲਿਕਾ ਮੈਡਮ ਸੰਗੀਤਾ ਮਿੱਤਲ। ਤਸਵੀਰ : ਹਮਸ਼ਾਇਨ ਸਟੂਡੀਓ ਕੇਹਰ ਸਿੰਘ ਪਨੂੰ ਦੇ ਸਸਕਾਰ ਮੌਕੇ ਅੰਤਿਮ ਅਰਦਾਸ ‘ਚ ਹਾਜ਼ਰ ਪਰਿਵਾਰਕ ਮੈਂਬਰ, ਰਿਸ਼ਤੇਦਾਰ ਤੇ ਇਲਾਕਾ ਨਿਵਾਸੀ। 18-09-2026
ਹੁਸ਼ਿਆਰਪੁਰ, 17 ਸਤੰਬਰ (ਬਲਜਿੰਦਰਪਾਲ ਸਿੰਘ)-ਆਰ. ਆਰ. ਐਮ. ਫਿਜ਼ੀਉਥੈਰੇਪੀ ਸੈਂਟਰ ਦੀ ਚੌਥੀ ਵਰ੍ਹੇਗੰਢ ਮੌਕੇ ਸਮਾਗਮ ਕਰਵਾਇਆ। ਇਸ ਮੌਕੇ ਹਾਜ਼ਰ ਸਟਾਫ਼ ਤੇ ਮਰੀਜ਼ਾਂ ਨੂੰ ਸੰਬੋਧਨ ਕਰਦਿਆਂ ਸੈਂਟਰ ਦੇ ਨਿਰਦੇਸ਼ਕ ਤੇ ਪ੍ਰਮੁੱਖ ਅਧਿਆਤਮਿਕ ਮਾਰਗਦਰਸ਼ਕ ਮੈਡਮ ਸੰਗੀਤਾ ਮਿੱਤਲ ਨੇ ਕਿਹਾ ਕਿ ਇਸ ਸੈਂਟਰ ‘ਚ ਮਰੀਜ਼ਾਂ ਨੂੰ ਉਚ ਪੱਧਰੀ ਫਿਜ਼ੀਉਥੈਰੇਪੀ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਰ. ਆਰ. ਐਮ. ਫਿਜ਼ੀਉਥੈਰੇਪੀ ਸੈਂਟਰ ਦਾ ਉਦੇਸ਼ ਮਰੀਜ਼ਾਂ ਨੂੰ ਉੱਚ ਦਰਜੇ ਦੀਆਂ ਸੇਵਾਵਾਂ ਪ੍ਰਦਾਨ ਕਰਨਾ ਹੈ, ਜਿਸ ਨਾਲ ਉਹ ਆਪਣੀ ਵਧੀਆ ਸਿਹਤ ਤੇ ਜੀਵਨ ਦੀ ਗੁਣਵੱਤਾ ਨੂੰ ਬਣਾ ਸਕਦੇ ਹਨ। ਇਸ ਮੌਕੇ ਉਨ੍ਹਾਂ ਸੈਂਟਰ ਦੀ ਚਾਰ ਸਾਲ ਦੀ ਸਫਲ ਯਾਤਰਾ ਲਈ ਸਮੂਹ ਪ੍ਰਬੰਧਕਾਂ ਅਤੇ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਮਾਣ ਅਤੇ ਖ਼ੁਸ਼ੀ ਦੀ ਗੱਲ ਹੈ ਕਿ ਇਸ ਸਮੇਂ ਦੌਰਾਨ ਸ਼ਹਿਰ ਅਤੇ ਹੋਰਨਾਂ ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਵੀ ਹਜ਼ਾਰਾਂ ਦੀ ਗਿਣਤੀ ‘ਚ ਮਰੀਜ਼ਾਂ ਨੇ ਫਿਜ਼ੀਉਥੈਰੇਪੀ ਕਰਵਾ ਕੇ ਆਪਣੀ ਸਿਹਤ ਨੂੰ ਮੁੜ ਕਾਮਯਾਬ ਕੀਤਾ ਹੈ। ਇਸ ਮੌਕੇ ਉਨ੍ਹਾਂ ਇਲਾਜ ਕਰਵਾਉਣ ਆਏ ਮਰੀਜ਼ਾਂ ਦਾ ਹਾਲ-ਚਾਲ ਵੀ ਪੁੱਛਿਆ ਅਤੇ ਡਾਕਟਰਾਂ ਤੋਂ ਜਾਣਕਾਰੀ ਵੀ ਹਾਸਿਲ ਕੀਤੀ। ਉਨ੍ਹਾਂ ਕਿਹਾ ਕਿ ਇਹ ਇਕ ਵਧੀਆ ਗੱਲ ਹੈ ਕਿ ਪਿਛਲੇ ਸਾਲ ਸੈਂਟਰ ਨੇ ਐਕਸ-ਰੇ, ਐਮ. ਆਰ. ਆਈ. ਤੇ ਹੋਰਨਾਂ ਟੈੱਸਟਾਂ ‘ਚ ਭਾਰੀ ਛੋਟ ਦਿੱਤੀ ਸੀ ਅਤੇ ਮੁੱਖ ਸਕੈਨ ਸੈਂਟਰਾਂ ਨਾਲ ਐਗਰੀਮੈਂਟ ਵੀ ਕੀਤਾ ਸੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਫਿਜ਼ੀਉਥੈਰੇਪੀ ‘ਚ ਹੁਣ ਡਿਸਪੈਂਸਰੀ ਵੀ ਖੋਲ੍ਹ ਦਿੱਤੀ ਗਈ ਹੈ, ਜਿਥੇ ਫਿਜ਼ੀਉ ਨਾਲ ਸੰਬੰਧਿਤ ਇਲਾਜ ਤੇ ਜ਼ਰੂਰੀ ਸਪਲੀਮੈਂਟ ਮੌਜੂਦ ਰਹਿਣਗੇ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਖ਼ੁਸ਼ੀ ਦੀ ਗੱਲ ਹੈ ਕਿ ਸੈਂਟਰ ‘ਚ ਭਾਰਤ ਦੀ ਇਕ-ਮਾਤਰ ਲੇਜ਼ਰ ਥੈਰੇਪੀ ਅਤੇ ਹੋਰ ਵੱਖ-ਵੱਖ ਇਲਾਜ ਸੰਬੰਧੀ ਸਹੂਲਤਾਂ ਵੀ ਉਪਲੱਬਧ ਹਨ। ਇਸ ਮੌਕੇ ਫਿਜ਼ੀਉਥੈਰੇਪੀ ਦੀ ਟੀਮ ਵਲੋਂ ਸੋਨਾਲੀਕਾ ਗਰੁੱਪ ਦੇ ਵਾਇਸ ਚੇਅਰਮੈਨ ਡਾ. ਅੰਮ੍ਰਿਤ ਸਾਗਰ ਮਿੱਤਲ ਤੇ ਸੰਚਾਲਿਕਾ ਮੈਡਮ ਸੰਗੀਤਾ ਮਿੱਤਲ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਸਾਬੀ ਵਲੋਂ ਪਿੰਡ ਸਿੰਘੋਵਾਲ ਨੂੰ 4 ਲੱਖ ਰੁਪਏ ਗਰਾਂਟ ਦੇਣ ਦਾ ਕੀਤਾ ਐਲਾਨ ਅਗਲੀ ਖ਼ਬਰ ਸਾਬਕਾ ਵਿਧਾਇਕਾ ਮੈਡਮ ਇੰਦੂ ਬਾਲਾ ਵਲੋਂ ਪਿੰਡ ਸੰਧਵਾਲ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।