18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਭਾਜਪਾ ਆਗੂ ਪੰਮੀ ਪੰਡੋਰੀ ਨੂੰ ਸਦਮਾ, ਪਿਤਾ ਦਾ ਦਿਹਾਂਤ

ਬੀਣੇਵਾਲ, 17 ਸਤੰਬਰ (ਬੈਜ ਚੌਧਰੀ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਜ਼ਿਲ੍ਹਾ ਮੀਤ ਪ੍ਰਧਾਨ ਪੰਮੀ ਮੀਲੂ ਸਾਬਕਾ ਸਰਪੰਚ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦ ਉਨ੍ਹਾਂ ਦੇ ਪਿਤਾ ਚੌਧਰੀ ਰਾਮ ਦਾਸ ਮੀਲੂ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ। ਉਨ੍ਹਾਂ ਦਾ ਅੰਤਿਮ ਸੰਸਕਾਰ ਪੰਡੋਰੀ-ਬੀਤ ਦੇ ਸ਼ਮਸ਼ਾਨਘਾਟ ‘ਚ ਕਰ ਦਿੱਤਾ ਗਿਆ।

ਅਜੀਤ ਡੈਸਕ 18-09-2026
ਬੀਣੇਵਾਲ, 17 ਸਤੰਬਰ (ਬੈਜ ਚੌਧਰੀ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਜ਼ਿਲ੍ਹਾ ਮੀਤ ਪ੍ਰਧਾਨ ਪੰਮੀ ਮੀਲੂ ਸਾਬਕਾ ਸਰਪੰਚ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦ ਉਨ੍ਹਾਂ ਦੇ ਪਿਤਾ ਚੌਧਰੀ ਰਾਮ ਦਾਸ ਮੀਲੂ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ। ਉਨ੍ਹਾਂ ਦਾ ਅੰਤਿਮ ਸੰਸਕਾਰ ਪੰਡੋਰੀ-ਬੀਤ ਦੇ ਸ਼ਮਸ਼ਾਨਘਾਟ ‘ਚ ਕਰ ਦਿੱਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਪੰਮੀ ਸਰਪੰਚ ਤੇ ਪਰਿਵਾਰਕ ਮੈਂਬਰਾਂ ਨੇ ਦਿਖਾਈ। ਚੌਧਰੀ ਰਾਮ ਦਾਸ ਮੀਲੂ ਦੀ ਆਤਮਿਕ ਸਾਂਤੀ ਲਈ ਰੱਖੇ ਪਾਠ ਦਾ ਭੋਗ ਤੇ ਅਫ਼ਸੋਸ ਕਰਨ ਲਈ ਸਮਾਜਿਕ ਇਕੱਠ 20 ਸਤੰਬਰ ਨੂੰ ਉਨ੍ਹਾਂ ਦੇ ਗ੍ਰਹਿ ਪੰਡੋਰੀ ਬੀਤ ਵਿਖੇ ਹੋਵੇਗਾ। ਚੌਧਰੀ ਰਾਮ ਦਾਸ ਮੀਲੂ ਦੇ ਸਸਕਾਰ ਮੌਕੇ ਰਾਜ ਕੁਮਾਰ ਮੀਲੂ, ਗੁਰਦੇਵ ਸਿੰਘ ਮੀਲੂ, ਦਵਿੰਦਰ ਮੀਲੂ, ਤਰਿੰਬਕ ਦਤ ਸੋਨੀ, ਹਰਵਿੰਦਰ ਪਾਲ ਸਿੰਘ ਚੇਅਰਮੈਨ, ਡਾ. ਸੋਨੀ ਬੋੜਾ, ਕਮਲ ਕਟਾਰੀਆ ਸੰਮਤੀ ਮੈਂਬਰ, ਅਜੈਬ ਸਿੰਘ ਬੋਪਾਰਾਏ, ਪਵਨ ਸ਼ਰਮਾ, ਰਾਕੇਸ਼ ਕੁਮਾਰ, ਜਰਨੈਲ ਸਿੰਘ ਜੈਲਾ, ਰਤਨ ਕੁਮਾਰ ਧਨੇੜਾ, ਦੇਵ ਰਾਜ ਜੀਂਦੜ, ਸ਼ੰਕਰ ਸਰਪੰਚ ਜੰਡੀ, ਯੋਗ ਰਾਜ ਮੀਲੂ, ਉਂਕਾਰ ਸਿੰਘ ਚਾਹਲਪੁਰੀ, ਸੰਜੀਵ ਕਟਾਰੀਆ, ਚਰਨਜੀਤ ਥੋਪੀਆ,ਹਨੀ ਟੌਂਸਾ, ਸੁਰਜੀਤ ਕੋਹਲੀ, ਬਿਮਲ ਕੁਮਾਰ ਸਿਆਣਾਂ, ਸੁਰਿੰਦਰ ਪਾਲ ਚੇਚੀ ਸਰਪੰਚ, ਠੇਕੇਦਾਰ ਸਤਨਾਮ ਨਾਭਾ, ਦੁਰਗੇਸ਼ ਜੰਡੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਡੇਰਾ ਬਾਬਾ ਬੰਨਾ ਰਾਮ ਓਡਰਾ ਵਿਖੇ ਸਮਾਗਮ ਕਰਵਾਇਆ ਅਗਲੀ ਖ਼ਬਰ ਚਾਂਦੀ ਦਾ ਤਗਮਾ ਜਿੱਤ ਕੇ ਵਾਪਸ ਪਰਤੀ ਐਨ. ਸੀ. ਸੀ. ਕੈਡਿਟ ਖ਼ੁਸ਼ੀ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।