ਮਹਿਤਾਬਪੁਰ ਵਿਖੇ ਬਾਬਾ ਸਿਰਕੀ ਸ਼ਾਹ ਦੇ ਦਰਬਾਰ ਵਿਖੇ ਚੋਰੀ
ਭੰਗਾਲਾ, 17 ਸਤੰਬਰ (ਬਲਵਿੰਦਰਜੀਤ ਸਿੰਘ ਸੈਣੀ)-ਉਪ ਮੰਡਲ ਮੁਕੇਰੀਆਂ ਅਧੀਨ ਪੈਂਦੇ ਪਿੰਡ ਮਹਿਤਾਬਪੁਰ ਵਿਖੇ ਬਾਬਾ ਸਿਰਕੀ ਸ਼ਾਹ ਦੇ ਦਰਬਾਰ ਵਿਖੇ ਚੋਰਾਂ ਵਲੋਂ ਬੀਤੀ ਰਾਤ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮੌਕੇ ਬਾਬਾ ਸਿਰਕੀ ਸ਼ਾਹ ਦੇ ਦਰਬਾਰ ਦੀ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਸ਼ਾਮ ਨੂੰ ਅਸੀਂ ਬਾਬਾ ਸਿਰਕੀ ਸ਼ਾਹ ਦੀ ਸਾਫ਼-ਸਫ਼ਾਈ ਕਰਕੇ ਘਰਾਂ ਨੂੰ ਚਲੇ ਗਏ ਸੀ ਜਦੋਂ ਅਸੀਂ ਅੱਜ ਸਵੇਰੇ ਆਏ ਤਾਂ ਦੇਖਿਆ ਕਿ ਗੋਲਕ ਕਿਸੇ ਅਣਪਛਾਤੇ ਵਿਅਕਤੀ ਵਲੋਂ ਤੋੜ ਕੇ ਵਿਚੋਂ ਪੈਸੇ ਚੋਰੀ ਕਰ ਲਏ ਗਏ ਸਨ।
ਅਜੀਤ ਡੈਸਕ
18-09-2026