18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਪੰਜਾਬ ਦੇ ਲੋਕ ਭਾਜਪਾ ਲਈ ਇਕਜੁੱਟ ਹੋ ਰਹੇ-ਸ਼ੰਭੂ ਨਾਥ ਭਾਰਤੀ

ਮੁਕੇਰੀਆਂ, 17 ਸਤੰਬਰ (ਰਾਮਗੜ੍ਹੀਆ)-ਪੰਜਾਬ ਦੇ ਲੋਕਾਂ ਨੇ ਪੰਜਾਬ ਦੀ ਸੱਤਾ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਦੇ ਕੇ ਅਜ਼ਮਾ ਲਿਆ ਹੈ। ਜਨਤਾ ਨੇ 2022 ਚ ਮੌਜੂਦਾ ‘ਆਪ’ ਸਰਕਾਰ ਨੂੰ ਬੇਮਿਸਾਲ ਸਮਰਥਨ ਦੇ ਕੇ ਆਪਣੀ ਕਿਸਮਤ ਦੀ ਵਾਗਡੋਰ ਭਗਵੰਤ ਮਾਨ ਨੂੰ ਸੌਂਪ ਦਿੱਤੀ ਸੀ।

ਅਜੀਤ ਡੈਸਕ 18-09-2026
ਮੁਕੇਰੀਆਂ, 17 ਸਤੰਬਰ (ਰਾਮਗੜ੍ਹੀਆ)-ਪੰਜਾਬ ਦੇ ਲੋਕਾਂ ਨੇ ਪੰਜਾਬ ਦੀ ਸੱਤਾ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਦੇ ਕੇ ਅਜ਼ਮਾ ਲਿਆ ਹੈ। ਜਨਤਾ ਨੇ 2022 ਚ ਮੌਜੂਦਾ ‘ਆਪ’ ਸਰਕਾਰ ਨੂੰ ਬੇਮਿਸਾਲ ਸਮਰਥਨ ਦੇ ਕੇ ਆਪਣੀ ਕਿਸਮਤ ਦੀ ਵਾਗਡੋਰ ਭਗਵੰਤ ਮਾਨ ਨੂੰ ਸੌਂਪ ਦਿੱਤੀ ਸੀ। ਹੁਣ, ਦਿਨੋ-ਦਿਨ, ਪੰਜਾਬ ਦੇ ਸੂਝਵਾਨ ਲੋਕ ਭਾਜਪਾ ਲਈ ਇਕਜੁੱਟ ਹੋ ਰਹੇ ਹਨ। ਇਹ ਪ੍ਰਗਟਾਵਾ ਕਰਦਿਆਂ ਸੀਨੀਅਰ ਭਾਜਪਾ ਆਗੂ ਸ਼ੰਭੂ ਨਾਥ ਭਾਰਤੀ ਮੋਜੋਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਰਵੱਈਏ ਨੂੰ ਦੇਖਦਿਆਂ ਇਹ ਜਾਪਦਾ ਹੈ ਕਿ ਪੰਜਾਬ ਵਿਚ ਭਾਜਪਾ ਇਸ ਵਾਰ ਸਰਕਾਰ ਬਣਾਏਗੀ ਕਿਉਂਕਿ ਭਾਜਪਾ ਹੀ ਇਕੋ ਇਕ ਪਾਰਟੀ ਹੈ ਜੋ ਸਮਾਜ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਦੀ ਹੈ ਅਤੇ ਸਾਰਿਆਂ ਲਈ ਬਰਾਬਰ ਵਿਕਾਸ ਯਕੀਨੀ ਬਣਾਉਣ ਦੀ ਸਮਰੱਥਾ ਰੱਖਦੀ ਹੈ। ਭਾਰਤੀ ਨੇ ਕਿਹਾ ਕਿ ਪੂਰੇ ਦੇਸ਼ ਦੇ ਲੋਕ ਮੋਦੀ ਤੇ ਦੂਜੇ ਰਾਜਾਂ ਵਿਚ ਭਾਜਪਾ ਸਰਕਾਰਾਂ ਦੇ ਪ੍ਰਦਰਸ਼ਨ ਤੋਂ ਸੰਤੁਸ਼ਟ ਹਨ। ਜਿੱਥੇ ਭਾਜਪਾ ਦੀ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ’ ਦੀ ਨੀਤੀ ਦੇਸ਼ ਦੇ ਸਰਬਪੱਖੀ ਤੇ ਸੰਪੂਰਨ ਵਿਕਾਸ ਵੱਲ ਲੈ ਜਾ ਰਹੀ ਹੈ, ਉਥੇ ਹੀ ਜੇਕਰ ਭਾਜਪਾ ਸਰਕਾਰ ਬਣਾਉਂਦੀ ਹੈ ਤਾਂ ਪੰਜਾਬ ਵੀ ਦੇਸ਼ ਵਿਚ ਨੰਬਰ ਇਕ ਬਣ ਜਾਵੇਗਾ। ਇਸ ਮੌਕੇ ਬ੍ਰਿਜਨਂਦਨ ਸ਼ਰਮਾ, ਪੰਡਿਤ ਤਰਸੇਮ, ਅਸ਼ੋਕ ਕੁਮਾਰ, ਮੁਨੀਸ਼, ਸੁਦਰਸ਼ਨ ਤੇ ਅਮਿਤ ਕੁਮਾਰ ਹਾਜ਼ਰ ਸਨ।
ਪਿਛਲੀ ਖ਼ਬਰ ਮੌਜੂਦਾ ਸਰਕਾਰ 5 ਐਂਬੂਲੈਂਸਾਂ ਲਈ ਇਕ ਡਰਾਈਵਰ ਵੀ ਨਹੀਂ ਦੇ ਸਕੀ-ਗੋਲਡੀ ਅਗਲੀ ਖ਼ਬਰ ਸਰਕਾਰੀ ਕਾਲਜ ਹੁਸ਼ਿਆਰਪੁਰ ’ਚ ਹਿੰਦੀ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।