19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਸੈਨੇਟ ਚੋਣਾਂ ਸੰਬੰਧੀ ਉਮੀਦਵਾਰ ਪ੍ਰੋ: ਸੰਦੀਪ ਸਿੰਘ ਸੀਕਰੀ ਵਲੋਂ ਹਰਿਆਣਾ ’ਚ ਮੀਟਿੰਗ

ਹਰਿਆਣਾ, 18 ਸਤੰਬਰ (ਹਰਮੇਲ ਸਿੰਘ ਖੱਖ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ 20 ਸਤੰਬਰ ਨੂੰ ਹੋਣ ਜਾ ਰਹੀਆਂ ਸੈਨੇਟ ਦੀਆਂ ਚੋਣਾਂ ਦੇ ਸੰਬੰਧ ਵਿਚ ਕੱਲਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਹਰਿਆਣਾ ਵਿਖੇ ਮੀਟਿੰਗ ਕੀਤੀ ਗਈ, ਜਿਸ ’ਚ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਵੱਖ-ਵੱਖ ਮੁਲਾਜ਼ਮ, ਵਿਦਿਆਰਥੀ ਤੇ ਜਥੇਬੰਦੀਆਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਚੋਣ ਲੜ ਰਹੇ ਸਾਬਕਾ ਸਿੰਡੀਕੇਟ ਤੇ ਸੈਨੇਟਰ ਰਹੇ ਵਿਦਿਆਰਥੀ ਤੇ ਨੌਜਵਾਨ ਆਗੂ ਪ੍ਰੋ: ਸੰਦੀਪ ਸਿੰਘ ਸੀਕਰੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਮੀਟਿੰਗ ਵਿਚ ਹਾਜ਼ਰ ਪ੍ਰਿੰਸੀਪਲ ਹਰਜਿੰਦਰ ਸਿੰਘ, ਮੁਕੇਸ਼ ਕੁਮਾਰ ਬੱਬੂ, ਪ੍ਰਦੀਪ ਸਹੋਤਾ, ਮਾਸਟਰ ਬਲਦੇਵ ਸਿੰਘ, ਗੁਰਜੀਤ ਸਿੰਘ ਨੀਲਾ ਨਲੋਆ, ਸੁਖਵਿੰਦਰ ਸਿੰਘ ਰਿਆੜ ਤੇ ਹੋਰ ਮੀਟਿੰਗ ਵਿਚ ਮੌਜੂਦ ਵੱਖ ਵੱਖ ਮੁਲਾਜ਼ਮ ਵਿਦਿਆਰਥੀ ਅਤੇ ਜਥੇਬੰਦੀਆਂ ਵਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਵੋਟਰਾਂ ਨੂੰ ਪ੍ਰੋ: ਸੰਦੀਪ ਸਿੰਘ ਸੀਕਰੀ ਦੇ ਹੱਕ ’ਚ ਅਪੀਲ ਕਰਦਿਆਂ ਕਿਹਾ ਕਿ ਪ੍ਰੋ.

ਅਜੀਤ ਡੈਸਕ 19-09-2026
ਹਰਿਆਣਾ, 18 ਸਤੰਬਰ (ਹਰਮੇਲ ਸਿੰਘ ਖੱਖ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ 20 ਸਤੰਬਰ ਨੂੰ ਹੋਣ ਜਾ ਰਹੀਆਂ ਸੈਨੇਟ ਦੀਆਂ ਚੋਣਾਂ ਦੇ ਸੰਬੰਧ ਵਿਚ ਕੱਲਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਹਰਿਆਣਾ ਵਿਖੇ ਮੀਟਿੰਗ ਕੀਤੀ ਗਈ, ਜਿਸ ’ਚ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਵੱਖ-ਵੱਖ ਮੁਲਾਜ਼ਮ, ਵਿਦਿਆਰਥੀ ਤੇ ਜਥੇਬੰਦੀਆਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਚੋਣ ਲੜ ਰਹੇ ਸਾਬਕਾ ਸਿੰਡੀਕੇਟ ਤੇ ਸੈਨੇਟਰ ਰਹੇ ਵਿਦਿਆਰਥੀ ਤੇ ਨੌਜਵਾਨ ਆਗੂ ਪ੍ਰੋ: ਸੰਦੀਪ ਸਿੰਘ ਸੀਕਰੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਮੀਟਿੰਗ ਵਿਚ ਹਾਜ਼ਰ ਪ੍ਰਿੰਸੀਪਲ ਹਰਜਿੰਦਰ ਸਿੰਘ, ਮੁਕੇਸ਼ ਕੁਮਾਰ ਬੱਬੂ, ਪ੍ਰਦੀਪ ਸਹੋਤਾ, ਮਾਸਟਰ ਬਲਦੇਵ ਸਿੰਘ, ਗੁਰਜੀਤ ਸਿੰਘ ਨੀਲਾ ਨਲੋਆ, ਸੁਖਵਿੰਦਰ ਸਿੰਘ ਰਿਆੜ ਤੇ ਹੋਰ ਮੀਟਿੰਗ ਵਿਚ ਮੌਜੂਦ ਵੱਖ ਵੱਖ ਮੁਲਾਜ਼ਮ ਵਿਦਿਆਰਥੀ ਅਤੇ ਜਥੇਬੰਦੀਆਂ ਵਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਵੋਟਰਾਂ ਨੂੰ ਪ੍ਰੋ: ਸੰਦੀਪ ਸਿੰਘ ਸੀਕਰੀ ਦੇ ਹੱਕ ’ਚ ਅਪੀਲ ਕਰਦਿਆਂ ਕਿਹਾ ਕਿ ਪ੍ਰੋ. ਸੀਕਰੀ ਪਿਛਲੇ ਲੰਮੇ ਸਮੇਂ ਤੋਂ ਸੂਬੇ ਦੇ ਵਿਦਿਆਰਥੀਆਂ, ਮੁਲਾਜ਼ਮਾਂ ਤੇ ਬੇਰੁਜ਼ਗਾਰ ਨੌਜਵਾਨਾਂ ਦੇ ਹਿੱਤਾਂ ਲਈ ਸਰਗਰਮ ਆਗੂ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ। ਇਸ ਮੌਕੇ ਬਰਿੰਦਰ ਸਿੰਘ ਗਿੱਲ, ਯਸ਼ਪਾਲ ਪਾਲ, ਵਰਿੰਦਰ ਸਿੰਘ ਗਿੱਲ, ਪੰਕਜ ਮਹਿਤਾ, ਐਡਵੋਕੇਟ ਮਾਣਕ ਹਰਿਆਣਾ, ਸਰਬਜੀਤ ਸਿੰਘ ਕੰਗ, ਕਰਨ ਕੁਮਾਰ, ਬਲਦੇਵ ਸਿੰਘ, ਸੁਖਪਾਲ ਸਿੰਘ ਧੂਤ ਕਲਾਂ, ਮਾਸਟਰ ਯਸ਼ਪਾਲ ਸਿੰਘ, ਮਾਸਟਰ ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬਹਿ ਦੂਲੋ ਦਾ ਛਿੰਝ ਮੇਲਾ ਕਰਵਾਇਆ ਅਗਲੀ ਖ਼ਬਰ ਨੈਸ਼ਨਲ ਓਰਲ ਹੈਲਥ ਪ੍ਰੋਗਰਾਮ ਤਹਿਤ ਸਕੂਲ ’ਚ ਦੰਦਾਂ ਦਾ ਜਾਂਚ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।