19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

70 ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਬਾਸਕਟਬਾਲ ‘ਚ ਮੁਹਾਲੀ ਨੂੰ ਹਰਾ ਕੇ ਮਾਨਸਾ ਰਿਹਾ ਜੇਤੂ

ਗੜ੍ਹਦੀਵਾਲਾ, 18 ਸਤੰਬਰ (ਚੱਗਰ)-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਿੰਸੀਪਲ ਅਮਨਦੀਪ ਸ਼ਰਮਾ ਦੀ ਯੋਗ ਅਗਵਾਈ ਤੇ ਜ਼ਿਲ੍ਹਾ ਸਪੋਰਟਸ ਕੁਆਰਡੀਨੇਟਰ ਜਗਜੀਤ ਸਿੰਘ ਦੀ ਦੇਖ-ਰੇਖ ਹੇਠ ਗੜ੍ਹਦੀਵਾਲਾ ਵਿਖੇ ਚੱਲ ਰਹੀਆਂ 70ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ (ਬਾਸਕਟਬਾਲ ਅੰਡਰ 14 ਸਾਲ) ਦੇ ਫਾਈਨਲ ਮੁਕਾਬਲੇ ਦੌਰਾਨ ਜ਼ਿਲ੍ਹਾ ਮਾਨਸਾ ਦੀ ਟੀਮ ਨੇ ਜ਼ਿਲ੍ਹਾ ਮੁਹਾਲੀ ਦੀ ਟੀਮ ਨੂੰ ਹਰਾ ਕੇ ਸੂਬਾ ਪੱਧਰੀ ਮੁਕਾਬਲਿਆਂ ’ਚੋਂ ਪਹਿਲਾ ਸਥਾਨ ਹਾਸਿਲ ਕੀਤਾ ਜਦਕਿ ਇਸ ਵਰਗ ਵਿਚ ਲੁਧਿਆਣਾ ਜ਼ਿਲ੍ਹੇ ਦੀ ਟੀਮ ਤੀਜੇ ਸਥਾਨ ’ਤੇ ਰਹੀ। ਇਨ੍ਹਾਂ ਮੁਕਾਬਲਿਆਂ ਦੌਰਾਨ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਨ ਲਈ ਹਲਕਾ ਉੜਮੁੜ ਦੇ ਸਪੋਰਟਸ ਵੈੱਲਫੇਅਰ ਬੋਰਡ ਦੇ ਚੇਅਰਮੈਨ ਗੁਰਸ਼ਮਿੰਦਰ ਸਿੰਘ ਰੰਮੀ ਕਾਲਕੱਟ ਉਚੇਚੇ ਤੌਰ ‘ਤੇ ਪਹੁੰਚੇ।

ਅਜੀਤ ਡੈਸਕ 19-09-2026
ਗੜ੍ਹਦੀਵਾਲਾ, 18 ਸਤੰਬਰ (ਚੱਗਰ)-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਿੰਸੀਪਲ ਅਮਨਦੀਪ ਸ਼ਰਮਾ ਦੀ ਯੋਗ ਅਗਵਾਈ ਤੇ ਜ਼ਿਲ੍ਹਾ ਸਪੋਰਟਸ ਕੁਆਰਡੀਨੇਟਰ ਜਗਜੀਤ ਸਿੰਘ ਦੀ ਦੇਖ-ਰੇਖ ਹੇਠ ਗੜ੍ਹਦੀਵਾਲਾ ਵਿਖੇ ਚੱਲ ਰਹੀਆਂ 70ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ (ਬਾਸਕਟਬਾਲ ਅੰਡਰ 14 ਸਾਲ) ਦੇ ਫਾਈਨਲ ਮੁਕਾਬਲੇ ਦੌਰਾਨ ਜ਼ਿਲ੍ਹਾ ਮਾਨਸਾ ਦੀ ਟੀਮ ਨੇ ਜ਼ਿਲ੍ਹਾ ਮੁਹਾਲੀ ਦੀ ਟੀਮ ਨੂੰ ਹਰਾ ਕੇ ਸੂਬਾ ਪੱਧਰੀ ਮੁਕਾਬਲਿਆਂ ’ਚੋਂ ਪਹਿਲਾ ਸਥਾਨ ਹਾਸਿਲ ਕੀਤਾ ਜਦਕਿ ਇਸ ਵਰਗ ਵਿਚ ਲੁਧਿਆਣਾ ਜ਼ਿਲ੍ਹੇ ਦੀ ਟੀਮ ਤੀਜੇ ਸਥਾਨ ’ਤੇ ਰਹੀ। ਇਨ੍ਹਾਂ ਮੁਕਾਬਲਿਆਂ ਦੌਰਾਨ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਨ ਲਈ ਹਲਕਾ ਉੜਮੁੜ ਦੇ ਸਪੋਰਟਸ ਵੈੱਲਫੇਅਰ ਬੋਰਡ ਦੇ ਚੇਅਰਮੈਨ ਗੁਰਸ਼ਮਿੰਦਰ ਸਿੰਘ ਰੰਮੀ ਕਾਲਕੱਟ ਉਚੇਚੇ ਤੌਰ ‘ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਖਿਡਾਰੀਆਂ ਤੇ ਨੌਜਵਾਨਾਂ ਨੂੰ ਚੰਗੇ ਪਾਸੇ ਲਾਉਣ ਲਈ ਪਿੰਡਾਂ ਅਤੇ ਕਸਬਿਆਂ ਵਿਚ ਨਵੇਂ ਖੇਡ ਸਟੇਡੀਅਮ ਤੇ ਖੇਡ ਪਾਰਕ ਬਣਾ ਕੇ ਦਿੱਤੇ ਜਾ ਰਹੇ ਹਨ ਜਦ ਕਿ ਸਰਕਾਰ ਵਲੋਂ ਸਕੂਲਾਂ ਕਾਲਜਾਂ ਵਿਚ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਗਜੀਤ ਸਿੰਘ, ਮਾਸਟਰ ਰਸ਼ਪਾਲ ਸਿੰਘ ਐਮ. ਸੀ., ਪ੍ਰਿੰਸੀਪਲ ਅਰਵਿੰਦਰ ਕੌਰ ਗਿੱਲ, ਪ੍ਰਿੰਸੀਪਲ ਰੁਪਿੰਦਰਜੀਤ ਸਿੰਘ , ਪ੍ਰਿੰਸੀਪਲ ਸੁਨੀਲ ਦੱਤ, ਲੈਕਚਰਾਰ ਹਰਦੀਪ ਸਿੰਘ, ਲੈਕਚਰਾਰ ਹਰਵਿੰਦਰ ਸਿੰਘ, ਲੈਕਚਰਾਰ ਵਿਕਾਸ ਮਹਾਜਨ (ਜ਼ਿਲ੍ਹਾ ਕਨਵੀਨਰ), ਲੈਕਚਰਾਰ ਨਰਿੰਦਰ ਸਿੰਘ (ਜ਼ਿਲ੍ਹਾ ਸਹਾਇਕ ਕਨਵੀਨਰ), ਲੈਕਚਰਾਰ ਬਲਕਾਰ ਸਿੰਘ, ਸੰਦੀਪ ਸਿੰਘ ਢੱਟ, ਵਰਿੰਦਰ ਸਿੰਘ ਨਿਮਾਣਾ, ਲੈਕਚਰਾਰ ਸਤਬੀਰ ਸਿੰਘ, ਗੁਰਪ੍ਰੀਤ ਸਿੰਘ ਸਹੋਤਾ, ਡੀ. ਪੀ. ਚੰਚਲ ਸਿੰਘ ਡੀ. ਪੀ. ਈ. ਮਨਿੰਦਰ ਸਿੰਘ, ਗੁਰਪਾਲ ਸਿੰਘ, ਡੀ. ਪੀ. ਈ. ਵਿਪਨ ਕੁਮਾਰ, ਡੀ. ਪੀ. ਈ. ਜਸਵਿੰਦਰ ਸਿੰਘ, ਲੈਕਚਰਾਰ ਸਰਬਜੀਤ ਸਿੰਘ, ਡੀ. ਪੀ. ਈ. ਅੰਕਰ, ਚਾਰੂ ਛਾਬੜਾ, ਸੁਨੀਲ ਕੁਮਾਰ, ਗੁਰਜੀਤ ਸਿੰਘ ਆਦਿ ਰੈਫਰੀ ਤੇ ਕੋਚ ਹਾਜ਼ਰ ਸਨ।
ਪਿਛਲੀ ਖ਼ਬਰ ਜਾਗਰਣ ਦੌਰਾਨ ਸਾਈਕੋਲੋਜਿਸਟ ਹਰਜੋਤ ਸਿੰਘ ਤੇ ਹੋਰਨਾਂ ਦਾ ਸਨਮਾਨ ਅਗਲੀ ਖ਼ਬਰ ਮੁਫ਼ਤ ਮੈਡੀਕਲ ਕੈਂਪ ਦਾ 60 ਲੋਕਾਂ ਨੇ ਲਾਭ ਉਠਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।