21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਯੂਥ ਵਲੰਟੀਅਰ ਐਵਾਰਡਜ਼-2026 ਰਾਜ ਪੱਧਰੀ ਸਮਾਗਮ ’ਚ ਚਾਰ ਨੌਜਵਾਨ ਸ਼ਖ਼ਸੀਅਤਾਂ ਦਾ ਸਨਮਾਨ

ਹੁਸ਼ਿਆਰਪੁਰ, 19 ਸਤੰਬਰ (ਬਲਜਿੰਦਰਪਾਲ ਸਿੰਘ)-ਕੇਅਰਨੈੱਸ ਐਂਡ ਅਵੇਰਨੈੱਸ ਵੈਲਫੇਅਰ ਸੁਸਾਇਟੀ ਤੇ ਰਿਸ਼ੀ ਫਾਊਂਡੇਸ਼ਨ ਵਲੋਂ ‘ਯੂਥ ਵਲੰਟੀਅਰ ਐਵਾਰਡਸ 2026’ ਰਾਜ ਪੱਧਰੀ ਸਮਾਗਮ ਸਿਟਰਸ ਅਸਟੇਟ, ਹੁਸ਼ਿਆਰਪੁਰ ਵਿਖੇ ਕੀਤਾ। ਇਸ ਮੌਕੇ ਪੋ: ਜਗਮੋਹਣ ਸਿੰਘ ਭਾਣਜਾ ਸ਼ਹੀਦ ਭਗਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।

ਅਜੀਤ ਡੈਸਕ 20-09-2026
ਹੁਸ਼ਿਆਰਪੁਰ, 19 ਸਤੰਬਰ (ਬਲਜਿੰਦਰਪਾਲ ਸਿੰਘ)-ਕੇਅਰਨੈੱਸ ਐਂਡ ਅਵੇਰਨੈੱਸ ਵੈਲਫੇਅਰ ਸੁਸਾਇਟੀ ਤੇ ਰਿਸ਼ੀ ਫਾਊਂਡੇਸ਼ਨ ਵਲੋਂ ‘ਯੂਥ ਵਲੰਟੀਅਰ ਐਵਾਰਡਸ 2026’ ਰਾਜ ਪੱਧਰੀ ਸਮਾਗਮ ਸਿਟਰਸ ਅਸਟੇਟ, ਹੁਸ਼ਿਆਰਪੁਰ ਵਿਖੇ ਕੀਤਾ। ਇਸ ਮੌਕੇ ਪੋ: ਜਗਮੋਹਣ ਸਿੰਘ ਭਾਣਜਾ ਸ਼ਹੀਦ ਭਗਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਹ ਪੁਰਸਕਾਰ ਚਾਰ ਸ਼ੇ੍ਣੀਆਂ-ਸਮਾਜ ਸੇਵਾ, ਸਿੱਖਿਆ, ਕਲਾ ਤੇ ਸੱਭਿਆਚਾਰ ਅਤੇ ਖੇਡਾਂ ਲਈ ਦਿੱਤੇ ਗਏ। ਸਮਾਜ ਸੇਵਾ ’ਚ ਅੰਮ੍ਰਿਤਜੋਤ ਸਿੰਘ, ਸਿੱਖਿਆ ਦੇ ਖੇਤਰ ’ਚ ਇੰਜੀ. ਜੀਵਨਜੋਤ ਸਿੰਘ, ਕਲਾ ਤੇ ਸੱਭਿਆਚਾਰ ਵਿਚ ਗੁਰਅਮਾਨਤ ਕੌਰ ਅਤੇ ਖੇਡਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਅੰਮ੍ਰਿਤਪਾਲ ਸਿੰਘ ਨੂੰ 5100 ਰੁਪਏ ਨਕਦ ਰਾਸ਼ੀ ਅਤੇ ਸਨਮਾਨ-ਪੱਤਰ ਦੇ ਕੇ ਸਨਮਾਨਿਤ ਕੀਤਾ। ਪ੍ਰੋਗਰਾਮ ਦਾ ਆਗਾਜ਼ ਮੁੱਖ ਮਹਿਮਾਨ ਤੇ ਸੰਸਥਾਵਾਂ ਦੇ ਮੈਂਬਰਾਂ ਵਲੋਂ ਜੋਤੀ ਜਗਾ ਕੇ ਕੀਤਾ। ਇਸ ਮੌਕੇ ਹਰਿੰਦਰ ਸਿਘ ਫਲੋਰਾ ਜਨਰਲ ਸਕੱਤਰ ਰਿਸ਼ੀ ਫਾਊਂਡੇਸ਼ਨ ਦੇ ਸਵਾਗਤੀ ਭਾਸ਼ਣ ਤੋਂ ਬਾਅਦ ਇੰਦਰਜੀਤ ਨੰਦਨ ਨੈਸ਼ਨਲ ਐਵਾਰਡੀ ਤੇ ਪ੍ਰਧਾਨ ਰਿਸ਼ੀ ਫਾਊਂਡੇਸ਼ਨ ਵਲੋਂ ਆਪਣੇ ਭਾਸ਼ਨ ਵਿਚ ਇਨ੍ਹਾਂ ਪੁਰਸਕਾਰਾਂ ਦੀ ਪ੍ਰਕ੍ਰਿਆ ਤੋਂ ਇਲਾਵਾ ਨੌਜਾਵਾਨਾਂ ਨੂੰ ਪ੍ਰੇਰਿਤ ਅਤੇ ਸੇਧਿਤ ਕਰਨ ਵਾਲੇ ਨੁਕਤੇ ਸਾਂਝੇ ਕੀਤੇ। ਮੁੱਖ ਮਹਿਮਾਨ ਪ੍ਰੋ: ਜਗਮੋਹਣ ਸਿੰਘ ਨੇ ਸੰਸਥਾਵਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਅਜਿਹੀਆਂ ਸਮਾਜ ਨੂੰ ਸੇਧ ਦੇਣ ਵਾਲੀਆਂ ਕਾਰਵਾਈਆਂ ਕਰਦੇ ਰਹਿਣ ਲਈ ਪ੍ਰੇਰਿਤ ਵੀ ਕੀਤਾ। ਉਨ੍ਹਾਂ ਨੇ ਕੁੜੀਆਂ ਦੀ ਸਿੱਖਿਆ ਅਤੇ ਰੱਖਿਆ ਉੱਪਰ ਜੋਰ ਦਿੰਦਿਆਂ ਕਿਹਾ ਕਿ ਸਮਾਜ ਨੂੰ ਉੱਪਰ ਚੁੱਕਣ ਦਾ ਇਹੋ ਇਕ ਰਾਹ ਹੈ। ਇਸ ਮੌਕੇ ਮੁੱਖ ਮਹਿਮਾਨ ਜਗਮੋਹਣ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਆਖਰ ’ਚ ਡਾ. ਜਸਪਾਲ ਢੇਰੀ ਚੇਅਰਮੈਨ-ਕਮ-ਸੀ.ਈ.ਓ ਸਿਟਰਸ ਅਸਟੇਟ ਵਲੋਂ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮਹਿਮਾਨਾਂ ਨੂੰ ਬੂਟੇ ਦੇ ਕੇ ਸਨਮਾਨਿਤ ਕੀਤਾ। ਸਮਾਗਮ ਦਾ ਮੰਚ ਸੰਚਾਲਨ ਸੇਜਲ ਹੰਸ ਵਲੋਂ ਕੀਤਾ।
ਪਿਛਲੀ ਖ਼ਬਰ ਜਰਮਨੀ ’ਚ ਮਰੇ ਵਿਅਕਤੀ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਸਾਂਪਲਾ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਖੰਨਾ ਵਲੋਂ ਚੁੱਕੇ ਕੁਆਂਟਮ ਮਿੱਲ ਦੇ ਪ੍ਰਦੂਸ਼ਣ ਮਾਮਲੇ ’ਚ ਮਨੁੱਖੀ ਅਧਿਕਾਰ ਕਮਿਸ਼ਨ ਦੀ ਕਾਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।