21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਵਿਦਿਆਰਥੀ ਪ੍ਰਿੰਸ ਚੌਧਰੀ ਤੇ ਜਸਪਾਲ ਸਿੰਘ ਜ਼ਿਲ੍ਹਾ ਪੱਧਰੀ ਸਮਾਗਮ ’ਚ ‘ਐਵਾਰਡ ਆਫ਼ ਆਨਰ’ ਨਾਲ ਸਨਮਾਨਿਤ

ਗੜ੍ਹਸ਼ੰਕਰ, 20 ਸਤੰਬਰ (ਧਾਲੀਵਾਲ)-ਬੀਤੇ ਦਿਨੀਂ ਰਾਇਤ ਯੂਨੀਵਰਸਿਟੀ ਹੁਸ਼ਿਆਰਪੁਰ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ‘ਮੈਗਾ ਵੋਟਰ ਐਨਰੋਲਮੈਂਟ ਡਰਾਈਵ’ ਦੌਰਾਨ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਦੇ ਦੋ ਵਿਦਿਆਰਥੀਆਂ ਪਿ੍ੰਸ ਕੁਮਾਰ ਤੇ ਜਸਪਾਲ ਸਿੰਘ ਨੂੰ ‘ਐਵਾਰਡ ਆਫ਼ ਆਨਰ’ ਨਾਲ ਸਨਮਾਨਿਤ ਕੀਤਾ ਗਿਆ ਹੈ ਜੋ ਇਲਾਕੇ ਤੇ ਕਾਲਜ ਲਈ ਮਾਣ ਵਾਲੀ ਗੱਲ ਹੈ। ਸਨਮਾਨ ਪ੍ਰਾਪਤ ਕਰਨ ਸਮੇਂ ਵਿਦਿਆਰਥੀਆਂ ਨਾਲ ਇੰਜ.

ਅਜੀਤ ਡੈਸਕ 21-09-2026
ਗੜ੍ਹਸ਼ੰਕਰ, 20 ਸਤੰਬਰ (ਧਾਲੀਵਾਲ)-ਬੀਤੇ ਦਿਨੀਂ ਰਾਇਤ ਯੂਨੀਵਰਸਿਟੀ ਹੁਸ਼ਿਆਰਪੁਰ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ‘ਮੈਗਾ ਵੋਟਰ ਐਨਰੋਲਮੈਂਟ ਡਰਾਈਵ’ ਦੌਰਾਨ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਦੇ ਦੋ ਵਿਦਿਆਰਥੀਆਂ ਪਿ੍ੰਸ ਕੁਮਾਰ ਤੇ ਜਸਪਾਲ ਸਿੰਘ ਨੂੰ ‘ਐਵਾਰਡ ਆਫ਼ ਆਨਰ’ ਨਾਲ ਸਨਮਾਨਿਤ ਕੀਤਾ ਗਿਆ ਹੈ ਜੋ ਇਲਾਕੇ ਤੇ ਕਾਲਜ ਲਈ ਮਾਣ ਵਾਲੀ ਗੱਲ ਹੈ। ਸਨਮਾਨ ਪ੍ਰਾਪਤ ਕਰਨ ਸਮੇਂ ਵਿਦਿਆਰਥੀਆਂ ਨਾਲ ਇੰਜ. ਬਲਵੀਰ ਸਿੰਘ ਸਵੀਪ ਸਹਾਇਕ ਨੋਡਲ ਅਫਸਰ ਤੇ ਤਨੁਜ ਜੀੜ ਸਵੀਪ ਸਹਾਇਕ ਨੋਡਰ ਅਫਸਰ ਹਾਜ਼ਰ ਸਨ। ਇਹ ਸਨਮਾਨ ਵਿਦਿਆਰਥੀਆਂ ਵਲੋਂ ਵੋਟਰ ਜਾਗਰੂਕਤਾ ਅਤੇ ਸਵੀਪ ਦੀਆਂ ਗਤੀਵਿਧੀਆਂ ਵਿਚ ਸਰਗਰਮ ਭੂਮਿਕਾ ਨਿਭਾਉਣ ਲਈ ਦਿੱਤਾ ਗਿਆ। ਕਾਲਜ ਪਿ੍ੰ. ਡਾ. ਅਮਨਦੀਪ ਹੀਰਾ ਨੇ ਵਿਦਿਆਰਥੀ ਪ੍ਰਿੰਸ ਚੌਧਰੀ ਤੇ ਜਸਪਾਲ ਸਿੰਘ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆ ਕਿਹਾ ਕਿ ਨੌਜਵਾਨਾਂ ਦੀ ਅਜਿਹੀ ਸਰਗਰਮ ਭਾਗੀਦਾਰੀ ਲੋਕਤੰਤਰ ਨੂੰ ਮਜ਼ਬੂਤ ਕਰਨ ਵਿਚ ਅਹਿਮ ਯੋਗਦਾਨ ਪਾਉਂਦੀ ਹੈ। ਟੀਮ ਸਵੀਪ ਗੜ੍ਹਸ਼ੰਕਰ-045 ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆ ਹਲਕੇ ਦੇ ਸਾਰੇ ਸਕੂਲਾਂ, ਕਾਲਜਾਂ ਦੇ ਮੁਖੀਆਂ ਤੇ ਸਵੀਪ ਨੋਡਲ ਅਫਸਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਹੋਣ ਵਾਲੀਆਂ ਸਵੀਪ ਗਤੀਵਿਧੀਆਂ ਵਿਚ ਵੱਧ-ਚੜ੍ਹਕੇ ਹਿੱਸਾ ਲੈਣ ਲਈ ਪ੍ਰੇਰਿਤ ਕਰਨ।
ਪਿਛਲੀ ਖ਼ਬਰ ਮਾਨ ਸਰਕਾਰ ਭਾਜਪਾ ਦਾ ਨਹੀਂ, ਨਸ਼ਾ ਪੀੜਤ ਪਰਿਵਾਰਾਂ ਦਾ ਵਿਰੋਧ ਕਰ ਰਹੀ ਹੈ-ਨਿਪੁੰਨ ਅਗਲੀ ਖ਼ਬਰ ਵਿਧਾਇਕ ਘੁੰਮਣ ਨੇ ਪਿੰਡ ਪੁਰਾਣਾ ਗਾਲੋਵਾਲ ਨੂੰ ਦਿੱਤਾ ਦੋ ਲੱਖ ਦਾ ਚੈੱਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।