30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਸੰਤ ਬਾਬਾ ਹੀਰਾ ਸਿੰਘ ਯਾਦਗਾਰੀ ਗੁਰਮਤਿ ਅਕੈਡਮੀ ਦੀ ਆਰੰਭਤਾ

ਖੁੱਡਾ, 29 ਸਤੰਬਰ (ਸਰਬਜੀਤ ਸਿੰਘ)-ਡੇਰਾ ਗੁਰੂਸਰ ਖੁੱਡਾ ਵਿਖੇ ਸੰਤ ਬਾਬਾ ਹੀਰਾ ਸਿੰਘ ਯਾਦਗਾਰੀ ਗੁਰਮਤਿ ਸੰਗੀਤ ਅਕੈਡਮੀ ਦੀ ਆਰੰਭਤਾ ਕੀਤੀ ਗਈ। ਡੇਰਾ ਗੁਰੂਸਰ ਖੁੱਡਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਤੇਜਾ ਸਿੰਘ ਦੀ ਅਗਵਾਈ ਵਿਚ ਉਨ੍ਹਾਂ ਦੇ ਸਹਿਯੋਗੀ ਸੰਤ ਸੁਖਜੀਤ ਸਿੰਘ ਦੀ ਦੇਖ-ਰੇਖ ਹੇਠ ਆਰੰਭ ਕੀਤੀ ਗਈ ।

ਡੇਰਾ ਗੁਰੂਸਰ ਖੁੱਡਾ ਵਿਖੇ ਗੁਰਮਤਿ ਸੰਗੀਤ ਅਕੈਡਮੀ ਦੀ ਆਰੰਭਤਾ ਕਰਦੇ ਹੋਏ ਸੰਤ ਤੇਜਾ ਸਿੰਘ, ਸੰਤ ਸੁਖਜੀਤ ਸਿੰਘ ਤੇ ਹੋਰ ਸ਼ਖ਼ਸੀਅਤਾਂ। ਤਸਵੀਰ : ਸਰਬਜੀਤ ਸਿੰਘ 30-09-2026
ਖੁੱਡਾ, 29 ਸਤੰਬਰ (ਸਰਬਜੀਤ ਸਿੰਘ)-ਡੇਰਾ ਗੁਰੂਸਰ ਖੁੱਡਾ ਵਿਖੇ ਸੰਤ ਬਾਬਾ ਹੀਰਾ ਸਿੰਘ ਯਾਦਗਾਰੀ ਗੁਰਮਤਿ ਸੰਗੀਤ ਅਕੈਡਮੀ ਦੀ ਆਰੰਭਤਾ ਕੀਤੀ ਗਈ। ਡੇਰਾ ਗੁਰੂਸਰ ਖੁੱਡਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਤੇਜਾ ਸਿੰਘ ਦੀ ਅਗਵਾਈ ਵਿਚ ਉਨ੍ਹਾਂ ਦੇ ਸਹਿਯੋਗੀ ਸੰਤ ਸੁਖਜੀਤ ਸਿੰਘ ਦੀ ਦੇਖ-ਰੇਖ ਹੇਠ ਆਰੰਭ ਕੀਤੀ ਗਈ । ਇਸ ਮੌਕੇ ਮੁੱਖ ਸੇਵਾਦਾਰ ਸੰਤ ਬਾਬਾ ਤੇਜਾ ਸਿੰਘ ਨੇ ਦੱਸਿਆ ਕਿ ਮੌਜੂਦਾ ਸਮੇਂ ਦੌਰਾਨ ਨੌਜਵਾਨਾਂ ਨੂੰ ਗੁਰਮਤਿ ਦੇ ਨਾਲ ਜੋੜਨ ਮੰਤਵ ਤਹਿਤ ਸੰਗੀਤ ਅਕੈਡਮੀ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸੰਗੀਤ ਅਕੈਡਮੀ ਵਿਚ ਐਤਵਾਰ, ਮੰਗਲਵਾਰ ਤੇ ਵੀਰਵਾਰ ਬੱਚਿਆਂ, ਨੌਜਵਾਨਾ ਨੂੰ ਦੁਪਹਿਰ 2 ਵਜੇ ਤੋਂ ਲੈ ਕੇ 5 ਵਜੇ ਤੱਕ ਨੂੰ ਗੁਰਮਤਿ ਸੰਗੀਤ ਸੰਬੰਧੀ ਸਿਖਲਾਈ ਦਿੱਤੀ ਜਾਵੇਗੀ ਅਤੇ ਚਾਹਵਾਨ ਇਸ ਵਿਚ ਦਾਖਲਾ ਲੈ ਸਕਦੇ ਹਨ। ਸੰਗੀਤ ਅਕੈਡਮੀ ਦੀ ਆਰੰਭਤਾ ਮੌਕੇ ਸੰਤ ਗੁਰਬਚਨ ਸਿੰਘ ਪੰਡਵਾ, ਸੰਤ ਸੁਖਵੰਤ ਸਿੰਘ ਜਲੰਧਰ, ਸੰਤ ਅੰਮ੍ਰਿਤਪਾਲ ਸਿੰਘ ਰੜਾ, ਸੰਤ ਮੱਖਣ ਸਿੰਘ ਟੂਟੋ ਮੁਜ਼ਾਰਾ, ਸੰਤ ਜਸਵੀਰ ਸਿੰਘ ਹਰਸੀ ਪਿੰਡ, ਸੰਤ ਲਖਬੀਰ ਸਿੰਘ ਅੰਮ੍ਰਿਤਸਰ, ਸੰਤ ਦਵਿੰਦਰ ਪਾਲ ਸਿੰਘ ਨਿਰਮਲ ਕੁਟੀਆ ਜਲੰਧਰ, ਸੰਤ ਗੁਰਨਾਮ ਸਿੰਘ ਡੱਲੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਭਾਈ ਸੁਰਿੰਦਰ ਸਿੰਘ, ਭਾਈ ਸਿਮਰਪ੍ਰੀਤ ਸਿੰਘ ਖੁੱਡਾ, ਭਾਈ ਬਲਜੀਤ ਸਿੰਘ, ਗੁਰਨਾਮ ਸਿੰਘ ਸਾਹਿਬਾਜਪੁਰ, ਕਿਰਪਾਲ ਸਿੰਘ ਪੰਡੋਰੀ, ਕਰਤਾਰ ਸਿੰਘ, ਬਲਜਿੰਦਰ ਸਿੰਘ, ਮਨਪ੍ਰੀਤ ਸੈਣੀ, ਰਣਜੀਤ ਸਿੰਘ ਪਟਿਆਲਾ, ਬਚਿੱਤਰ ਸਿੰਘ, ਜਸਵਿੰਦਰ ਸਿੰਘ, ਇਲਾਵਾ ਹੋਰ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਸੰਤ ਅਨੂਪ ਸਿੰਘ ਤੇ ਸਿੱਖ ਵੈੱਲਫੇਅਰ ਸੁਸਾਇਟੀ ਨੇ ਵੱਖ-ਵੱਖ ਪਿੰਡਾਂ ’ਚ ਗੁਰਮਤਿ ਸਮਾਗਮ ਕਰਵਾਏ ਅਗਲੀ ਖ਼ਬਰ ਵਿਸ਼ਵ ਦਿਲ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਜਾਗਰੂਕਤਾ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।