02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਪਲੇਅ-ਵੇਅ ਮਾਡਲ ਸਕੂਲ ’ਚ ਅੰਤਰ-ਕਲਾਸ ਡਰਾਇੰਗ ਅਤੇ ਪੇਂਟਿੰਗ ਮੁਕਾਬਲਾ ਕਰਵਾਇਆ

ਹੁਸ਼ਿਆਰਪੁਰ, 1 ਅਕਤੂਬਰ (ਬਲਜਿੰਦਰਪਾਲ ਸਿੰਘ)-ਪਲੇਅ-ਵੇਅ ਮਾਡਲ ਸਕੂਲ ਹੁਸ਼ਿਆਰਪੁਰ ਵਿਖੇ ਵੱਖ-ਵੱਖ ਵਿਸ਼ਿਆਂ ‘ਤੇ ਅੰਤਰ-ਕਲਾਸ ਡਰਾਇੰਗ ਅਤੇ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ। ਜਿਸ ‘ਚ ਪਹਿਲੀ ਜਮਾਤ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।

ਅੰਤਰ-ਕਲਾਸ ਡਰਾਇੰਗ ਤੇ ਪੇਂਟਿੰਗ ਮੁਕਾਬਲੇ ’ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨਾਲ ਸਟਾਫ਼ ਮੈਂਬਰ। 02-10-2026
ਹੁਸ਼ਿਆਰਪੁਰ, 1 ਅਕਤੂਬਰ (ਬਲਜਿੰਦਰਪਾਲ ਸਿੰਘ)-ਪਲੇਅ-ਵੇਅ ਮਾਡਲ ਸਕੂਲ ਹੁਸ਼ਿਆਰਪੁਰ ਵਿਖੇ ਵੱਖ-ਵੱਖ ਵਿਸ਼ਿਆਂ ‘ਤੇ ਅੰਤਰ-ਕਲਾਸ ਡਰਾਇੰਗ ਅਤੇ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ। ਜਿਸ ‘ਚ ਪਹਿਲੀ ਜਮਾਤ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਗਰੁੱਪ 1 ਅਤੇ 2 ‘ ਚ, ਜੈਸਮੀਨ ਕੌਰ ਨੇ ਪਹਿਲਾ ਸਥਾਨ, ਚਾਹਤ ਨੇ ਦੂਜਾ, ਅਤੇ ਆਰਾਧਿਆ ਅਤੇ ਗੁਰਕੀਰਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਤੀਜੀ ਅਤੇ ਚੌਥੀ ਜਮਾਤ ‘ਚ ਰਾਣੀ ਕੁਮਾਰੀ ਨੇ ਪਹਿਲਾ ਸਥਾਨ, ਸ਼ਿਵਾਨਿਆ ਨੇ ਦੂਜਾ ਅਤੇ ਪ੍ਰਿਯਾਂਸ਼ੀ ਯਾਦਵ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 5ਵੀਂ ਅਤੇ 6ਵੀਂ ਜਮਾਤ ‘ਚ ਸ਼ੁਭਮ ਸ਼ਰਮਾ ਨੇ ਪਹਿਲਾ ਸਥਾਨ, ਅਤਿ ਕੁਮਾਰ ਤੇ ਰੋਨਿਤ ਨੇ ਦੂਜਾ, ਅਤੇ ਰਣਵੀਰ ਸਿੰਘ ਤੇ ਹਿਮਾਂਸ਼ੂ ਯਾਦਵ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਜਦਕਿ ਪੰਜਵੀਂ ਜਮਾਤ ਦੀ ਰਿਤਿਕਾ ਨੇ ਹੌਂਸਲਾ ਅਫ਼ਜਾਈ ਇਨਾਮ ਪ੍ਰਾਪਤ ਕੀਤਾ। 7ਵੀਂ ਅਤੇ 8ਵੀਂ ਜਮਾਤ ‘ਚ ਸ਼ਗੁਨ ਠਾਕੁਰ ਨੇ ਪਹਿਲਾ ਸਥਾਨ, ਤੇਜਸ ਤੇ ਅੰਸ਼ਿਤਾ ਨੇ ਦੂਜਾ ਅਤੇ ਨਵਨੀ ਸ਼ਰਮਾ ਤੇ ਬਨੀਸ਼ਾ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਜਦਕਿ ਹਰਮਨਦੀਪ ਜਾਖੂ ਨੇ ਹੌਂਸਲਾ ਅਫਜਾਈ ਇਨਾਮ ਪ੍ਰਾਪਤ ਕੀਤਾ। 9ਵੀਂ ਅਤੇ 10ਵੀਂ ਜਮਾਤ ‘ਚ ਵਰਸ਼ਾ ਰਾਣੀ ਅਤੇ ਰੂਪਪ੍ਰੀਤ ਕੌਰ ਨੇ ਪਹਿਲਾ ਸਥਾਨ, ਦਿਵਯਾਂਸ਼ੀ ਰਾਣਾ ਅਤੇ ਸੋਨਾਕਸ਼ੀ ਠਾਕੁਰ ਨੇ ਦੂਜਾ ਸਥਾਨ, ਅਤੇ ਸੁਖਮਨ ਬੰਗੜ ਅਤੇ ਕਸ਼ਿਸ਼ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 11ਵੀਂ ਅਤੇ 12ਵੀਂ ਜਮਾਤ ‘ਚ ਪ੍ਰਿੰਸ ਨੇ ਪਹਿਲਾ ਸਥਾਨ, ਜੋਤੀ ਨੇ ਦੂਜਾ ਸਥਾਨ ਅਤੇ ਯਸ਼ਦੀਪ ਅਤੇ ਤਰਨਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡ ਸਮਾਰੋਹ ‘ਚ ਸਨਮਾਨਿਤ ਕੀਤਾ ਜਾਵੇਗਾ। ਸਕੂਲ ਪ੍ਰਿੰਸੀਪਲ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਇੰਜੀ. ਜੀਵਨਜੋਤ ਸਿੰਘ ਚੱਗਰ ‘ਦ ਯੂਥ ਵਲੰਟੀਅਰ ਐਵਾਰਡ-2026’ ਨਾਲ ਸਨਮਾਨ ਅਗਲੀ ਖ਼ਬਰ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਜ਼ਿਲ੍ਹੇ ’ਚ ਸਕੂਲੀ ਬੱਸਾਂ ਦੀ ਚੈਕਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।